ਨਾਰਵੇ ਚ ਅਜਾਦੀ ਦਿਵਸ 17 ਮਈ ਧੂਮਧਾਮ ਨਾਲ ਮਨਾਇਆ ਗਿਆ

13ਨਾਰਵੇ, 18 ਮਈ ( ਪੀਡੀ ਬੇਉਰੋ ) ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿਥਖੇ ਕਾਨੂੰਨ ਦੇ ਮਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦਸਤਖਤ ਕੀਤੇ ਅਤੇ ਨਾਰਵੇ ਦਾ ਕਾਨੂੰਨ ਹੋਦ ਵਿੱਚ ਆਇਆ ਸੀ ਅਤੇ ਇਸ ਦਿਨ ਨੂੰ ਨੈਸ਼ਨਲ ਡੇ ਵਜੋਂ ਬੜੇ ਹੀ ਉਤਸ਼ਾਹ ਨਾਲ ਨਾਰਵੇ ਵਿੱਚ ਮਨਾਇਆ ਜਾਦਾ ਹੈ। ਇਹ ਨਾਰਵੇ ਦਾ 202ਵਾਂ ਅਜਾਦੀ ਦਿਵਸ ਹੈ, ਨਾਰਵੇ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਸਕੂਲੀ ਬੱਚਿਆ ,ਯੁੱਵਕ, ਯੁੱਵਤੀਆਂ,ਸਿਆਣੀ ਉਮਰ ਦੇ ਮਰਦ ਅਰੋਤਾ, ਵਿਦੇਸ਼ੀ ਮੂਲ ਦੇ ਨਾਰਵੇ ਚ ਵੱਸਦੇ ਭਾਈਚਾਰੇ ਦੇ ਲੋਕ ਆਦਿ ਵੱਲੋ ਮਾਰਚ ਰੈਲੀਆ ਵਿੱਚ ਭਾਗ ਲਿਆ ਜਾਦਾ ਹੈ ਅਤੇ ਨਾਰਵੇ ਦੀ ਰਾਜਧਾਨੀ 1ਸਲੋ ਵਿਖੇ ਸ਼ਾਹੀ ਪਰਿਵਾਰ ਤੋ ਰਾਜਾ ਹਾਰਲ, ਰਾਣੀ ਸੋਨੀਆ ਅਤੇ ਪਰਿਵਾਰ ਵੱਲੋ ਮੱਹਲ ਦੀ ਬਾਲਕੋਨੀ ਤੋ ਰੈਲੀ ਚ ਸ਼ਾਮਿਲ ਲੋਕਾ ਨੂੰ ਇਸ ਦਿਨ ਦੀ ਵਧਾਈ ਦਿੰਦੇ ਹਨ ।ਨਾਰਵੇ ਦਾ ਹਰ ਛੋਟਾ ਵੱਡਾ ਸ਼ਹਿਰ ਕਸਬਾ ਇਸ ਦਿਨ ਨਵ ਵਿਆਹੀ ਦੁਲਹਨ ਵਾਂਗ ਸਜਿਆ ਹੁੰਦਾ ਹੈ। ਲੋਕਾਂ ਵੱਲੋ ਪੂਰੇ ਜੌਸ਼ ਖਰੋਸ਼ ਨਾਲ ਇਸ ਦਿਨ ਨੂੰ ਮਨਾਇਆ।ਇਸ ਦਿਨ ਦੀ ਇੱਕ ਵਿਸ਼ੇਸਤਾ ਇਹ ਵੀ ਹੈ,ਕਿ ਇਸ ਦਿਨ ਹਾਈ ਸਕੂਲ ਛੱਡਣ ਵਾਲੇ ਵਿਦਿਆਰਥੀ ਜੋ ਪਹਿਲੀ ਮਈ ਤੋ ਲਾਲ ਰੰਗ ਦੀ ਡਰੈਸ ਪਾ 17 ਮਈ ਦੇ ਦਿਨ ਤੱਕ ਪੂਰੀ ਮਸਤੀ ਕਰਦੇ ਹਨ ਤੇ ਰੂਸਰ ਅਖਵਾਉਦੇ ਹਨ, ਇਸ ਦਿਨ ਆਪਣੇ ਹਾਸੋ ਹਸੀਨ ਅੰਦਾਜ ਚ ਪਰੇਡ ਚ ਹਿੱਸਾ ਲੈ ਰੂਸਰ ਸੈਲੀਵਰੇਸ਼ਨ ਨੂੰ ਅਲਵਿਦਾ ਕਹਿ ਇਮਿਤਿਹਾਨ ਚ ਰੁੱਝ ਜਾਦੇ ਹਨ।

468 ad

Submit a Comment

Your email address will not be published. Required fields are marked *