ਨਾਈਜੀਰੀਆ : ਮਰੀਜ਼ ਨੇ ਦਿੱਤੀ ਇਬੋਲਾ ਨੂੰ ਮਾਤ

ਅਬੁਜਾ- ਨਾਈਜੀਰੀਆਈ ਸਰਕਾਰ ਨੇ ਦੱਸਿਆ ਹੈ ਕਿ ਇਬੋਲਾ ਇੰਫੈਕਸ਼ਨ ਨਾਲ ਪੀੜਤ ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ ਅਤੇ ਉਸ ਨੂੰ ਹਸਪਤਾਲ ‘ਚੋਂ ਛੁੱਟੀ ਵੀ ਮਿਲ ਚੁੱਕੀ Nyzeriaਹੈ।  ਸੂਤਰਾਂ ਮੁਤਾਬਕ ਸਿਹਤ ਮੰਤਰੀ ਆਨਯੇਬੁਚੀ ਚਕਵੂ ਨੇ ਸ਼ਨੀਵਾਰ ਰਾਤ ਨੂੰ ਲਾਗੋਸ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਰੀਜ਼ ਨੂੰ ਅੰਤਿਮ ਜਾਂਚ ਤੋਂ ਬਾਅਦ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। 
ਚਕਵੂ ਨੇ ਦੱਸਿਆ ਕਿ ਇਬੋਲਾ ਇੰਫੈਕਸ਼ਨ ਨਾਲ ਪੀੜਤ ਪੰਜ ਮਰੀਜ਼ ਲਗਭਗ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਉਨ੍ਹਾਂ ਨੇ ਦੱਸਿਆ ਕਿ ਨਾਈਜੀਰੀਆ ‘ਚ ਇਬੋਲਾ ਦੇ 12 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ‘ਚ ਚਾਰ ਦੀ ਮੌਤ ਹੋ ਗਈ। ਲਾਗੋਸ ‘ਚ 189 ਲੋਕਾਂ ਨੂੰ ਦੱਖਣੀ ਸੂਬੇ ਇਨਗੁ ‘ਚ 6 ਲੋਕਾਂ ਨੂੰ ਡਾਕਟਰੀ ਨਿਗਰਾਨੀ ‘ਚ ਰੱਖਿਆ ਗਿਆ ਹੈ।

468 ad