ਨਹੀਂ ਰੁਕ ਰਹੀ ਇਰਾਕ ਦੀ ਦਹਿਸ਼ਤ, ਮੁੜ ਸਾਹਮਣੇ ਆਇਆ ਖੌਫਨਾਕ ਸੱਚ

ਨੱਥੂਵਾਲਾ ਗਰਬੀ- ਇਰਾਕ ਵਿਚ ਫਸੇ ਭਾਰਤੀਆਂ ਨੂੰ ਸਰਕਾਰ ਪੂਰੀ ਤਰ੍ਹਾਂ ਭਾਰਤ ਲਿਆਉਣ ਵਿਚ ਅਸਫਲ ਰਹੀ ਹੈ। ਇਰਾਕ ਵਿਚ ਫਸੇ ਭਾਤੀਆਂ ਨੇ ਇਕ ਪੱਤਰ ਰਾਹੀਂ ਕੁਝ ਇਸ Iraqਤਰ੍ਹਾਂ ਆਪਣੇ ਦਰਦ ਬਿਆਨ ਕੀਤਾ ਹੈ। ਅਸੀਂ 50 ਭਾਰਤੀ ਇਰਾਕ ਦੇ ਸ਼ਹਿਰ ‘ਚ ਫਸੇ ਹੋਏ ਹਾਂ ਜਿੰਨ੍ਹਾਂ ਬਹੁਤੇ ਪੰਜਾਬੀ ਹਨ। ਸਾਡੀ ਜਾਨ ਨੂੰ ਖਤਰਾ ਹੈ। ਸਾਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਹੈ ਕਿ ਸਾਨੂੰ ਬਚਾਇਆ ਜਾਵੇ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਰਾਕ ‘ਚ ਫਸੇ ਨੌਜਵਾਨਾਂ ਨੇ ਫੋਨ ‘ਤੇ ਸਾਡੇ ਪ੍ਰਤਿਨਿਧੀ ਕੋਲ ਕੀਤਾ। ਉਨ੍ਹਾਂ ਨੇ ਇਕ ਪੱਤਰ (ਹਿੰਦੀ ਅਤੇ ਪੰਜਾਬੀ ਵਿਚ) ਲਿਖ ਕੇ ਪੰਜਾਬ ਵੈਲਫੇਅਰ ਸੁਸਾਇਟੀ ਕੁਵੈਤ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ। ਆਪਣੇ ਦਸਤਖਤਾਂ ਹੇਠ ਜਾਰੀ ਇਸ ਪੱਤਰ ‘ਚ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਟਮਾਰ ਕੇ ਅਪਰਾਧੀ ਕਰਾਰ ਦੇ ਕੇ ਕੰਪਨੀ ਵਲੋਂ ਕੱਢ ਦਿੱਤਾ ਗਿਆ ਹੈ ਅਤੇ ਏਜੰਟ ਕੋਲ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਸਥਾਨਕ ਲੋਕਾਂ ਨੇ ਵੀ ਉਨ੍ਹਾਂ ‘ਤੇ ਹਮਲਾ ਕੀਤਾ ਜਿਸ ਦੌਰਾਨ ਕੁਝ ਨੌਜਵਾਨ ਜ਼ਖਮੀ ਵੀ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਉਹ ਇਕ ਮਹੀਨੇ ਤੋਂ ਅੰਬੈਸੀ ਦੇ ਅਧਿਕਾਰੀਆ ਨੂੰ ਫੋਨ ‘ਤੇ ਮਦਦ ਦੀ ਅਪੀਲ ਕਰ ਰਹੇ ਹਨ ਪਰ ਉਨ੍ਹਾਂ ਕੋਈ ਮਦਦ ਨਹੀਂ ਕੀਤੀ। ਏਜੰਟ ਉਨ੍ਹਾਂ ਕੋਲੋਂ ਭਾਰਤ ਭੇਜਣ ਬਦਲੇ 500 ਡਾਲਰਾਂ ਦੀ ਮੰਗ ਕਰ ਰਿਹਾ ਹੈ। ਦੋ ਦਿਨ ਪਹਿਲਾਂ ਇਰਾਕ ਸਥਿਤ ਭਾਰਤੀ ਅੰਬੈਸੀ ਦੇ ਅਧਿਕਾਰੀ ਆਏ ਸਨ। ਏਜੰਟ ਨੇ ਉਨ੍ਹਾਂ ਕੋਲੋਂ ਵੀ ਡਾਲਰਾਂ ਦੀ ਮੰਗ ਕੀਤੀ ਤਾਂ ਉਹ ਵਾਪਸ ਚਲੇ ਗਏ। ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਉਨ੍ਹਾਂ ਦਾ ਰੋਟੀ ਪਾਣੀ ਬੰਦ ਕਰ ਦਿੱਤਾ ਹੈ ਅਤੇ ਇਕ ਕਮਰੇ ‘ਚ ਕੈਦ ਕਰ ਕੇ ਰੱਖਿਆ ਹੋਇਆ ਹੈ। ਉਹ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਸ ਨੂੰ ਡਾਲਰ ਨਾ ਮਿਲੇ ਤਾਂ ਸਾਰਿਆ ਨੂੰ ਮਰਵਾ ਦਿੱਤਾ ਜਾਵੇਗਾ। ਪੀੜਤ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਤਾਂ ਰੋਟੀ ਖਾਣ ਲਈ ਵੀ ਪੈਸੇ ਨਹੀਂ ਹਨ ਉਹ ਇੰਨੇ ਡਾਲਰ ਕਿੱਥੋਂ ਦੇਣ।

468 ad