ਨਸਲੀ ਨਫਰਤ- ਸਿੱਖ ਨੌਜਵਾਨ ‘ਚ ਟਰੱਕ ਮਾਰ ਕੇ 30 ਫੁੱਟ ਤੱਕ ਘੜੀਸਿਆ

ਨਿਊਯਾਰਕ—ਅਮਰੀਕਾ ਵਿਚ ਇਕ ਸਿੱਖ ਵਿਅਕਤੀ ਸੰਦੀਪ ਸਿੰਘ ਅਤੇ ਪਿਕਅੱਪ ਟਰੱਕ ਡਰਾਈਵਰ ਵਿਚ ਹੋਏ ਝਗੜੇ ਤੋਂ ਬਾਅਦ ਬੜੀ ਹੀ ਬੇਰਹਿਮੀ ਨਾਲ ਟਰੱਕ ਡਰਾਈਵਰ Nasli Nafratਨੇ ਉਸ ਦੇ ਵਿਚ ਟਰੱਕ ਮਾਰਿਆ ਅਤੇ 30 ਫੁੱਟ ਤੱਕ ਉਸ ਨੂੰ  ਘੜੀਸਦਾ ਲੈ ਗਿਆ। ਇਸ ਹਮਲੇ ਦੇ ਬਾਅਦ ਤੋਂ ਸੰਦੀਪ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਟੱਕਰ ਤੋਂ ਪਹਿਲਾਂ ਟਰੱਕ ਡਰਾਈਵਰ ਨੇ ਸੰਦੀਪ ਸਿੰਘ ‘ਤੇ ਨਸਲੀ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਦੋਹਾਂ ਵਿਚ ਝਗੜਾ ਹੋ ਗਿਆ ਸੀ। 
ਮੰਗਲਵਾਰ ਦੇਰ ਰਾਤ ਜਦੋਂ ਸੰਦੀਪ ਸਿੰਘ ਨੂੰ ਪਿਕਅੱਪ ਟਰੱਕ ਨੇ ਟੱਕਰ ਮਾਰੀ ਤਾਂ ਉਹ ਆਪਣੇ ਦੋਸਤ ਬੀ. ਸਿੰਘ ਦੇ ਨਾਲ ਸਨ। ਸੰਦੀਪ ਸਿੰਘ ਦੋ ਬੱਚਿਆਂ ਦੇ ਪਿਤਾ ਹਨ। 
ਸਿੱਖਾਂ ਦੇ ਅਧਿਕਾਰਤ ਸਮੂਹ ਸਿੱਖ ਕੋਇਲਿਸ਼ਨ ਨੇ ਇਸ ਮਾਮਲੇ ਦੀ ਨਫਰਤ ਅਧੀਨ ਕੀਤੇ ਅਪਰਾਧ ਦੇ ਤੌਰ ‘ਤੇ ਜਾਂਚ ਦੀ ਮੰਗ ਕੀਤੀ ਹੈ। ਸੰਦੀਪ ਦੇ ਦੋਸਤ ਨੇ ਏ. ਬੀ. ਸੀ. ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੋਹਾਂ ਨੇ ਇਕ ਹੋਟਲ ਵਿਚ ਰਾਤ ਨੂੰ ਖਾਣਾ ਖਾਧਾ ਅਤੇ ਉਸ ਤੋਂ ਬਾਅਦ ਉਹ ਸੜਕ ‘ਤੇ ਖੜ੍ਹੇ ਸਨ, ਉਸੀ ਸਮੇਂ ਉਨ੍ਹਾਂ ਕੋਲ ਇਕ ਟਰੱਕ ਆ ਕੇ ਰੁੱਕਿਆ।

468 ad