ਨਸਲੀ ਟਿੱਪਣੀ ਦੇ ਬਾਅਦ ਸਿੱਖ ਨੌਜਵਾਨ ਨੂੰ ਟਰੱਕ ਨਾਲ ਮਾਰੀ ਟੱਕਰ

a

ਨਿਊੁਯਾਰਕ- ਪਿਕਅਪਟਰੱਕ ਡਰਾਈਵਰ ਅਤੇ 29 ਵਰ੍ਹਿਆਂ ਦੇ ਸਿੱਖ ਨੌਜਵਾਨ ਵਿਚਕਾਰ ਬਹਿਸ ਤੋਂ ਬਾਅਦ ਡਰਾਈਵਰ ਨੇ ਨੌਜਵਾਨ ਨੂੰ ਟਰੱਕ ਹੇਠਾਂ ਕੁਚਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਸਿੱਖ ਨੌਜਵਾਨ ਅਤੇ ਉਸ ਦੇ ਦੋਸਤ ’ਤੇ ਨਸਲੀ ਫਿਕਰੇ ਕਸੇ ਸਨ। ਸਿੱਖ ਨੌਜਵਾਨ ਸੰਦੀਪ ਸਿੰਘ ਦੀ ਹਸਪਤਾਲ ’ਚ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿੱਖ ਜਥੇਬੰਦੀ ਸਿੱਖ ਕੋਲੀਸ਼ਨ ਨੇ ਇਸ ਮਾਮਲੇ ਦੀ ਨਸਲੀ ਹਿੰਸਾ ਵਜੋਂ ਜਾਂਚ ਕਰਨ ਲਈ ਕਿਹਾ ਹੈ।
ਇਹ ਘਟਨਾ ਮੰਗਲਵਾਰ ਰਾਤ ਦੀ ਹੈ ਜਦੋਂ ਦੋ ਬੱਚਿਆਂ ਦਾ ਪਿਤਾ ਸੰਦੀਪ ਸਿੰਘ ਅਤੇ ਉਸ ਦਾ ਦੋਸਤ ਬਲਦੇਵ ਸਿੰਘ ਇਕੱਠੇ ਇਕ ਰੇਸਤਰਾਂ ’ਚ ਖਾਣਾ ਖਾ ਕੇ ਹਟੇ ਸਨ।
ਬਲਦੇਵ ਸਿੰਘ ਨੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਖਾਣਾ ਖਾ ਕੇ ਬਾਹਰ ਖੜ੍ਹੇ ਹੀ ਸਨ ਕਿ ਟਰੱਕ ਦੇ ਡਰਾਈਵਰ ਨੇ ਉਨ੍ਹਾਂ ਕੋਲ ਟਰੱਕ ਲਿਆ ਖੜ੍ਹਾ ਕੀਤਾ ਅਤੇ ਨਸਲੀ ਫਿਕਰੇ ਕਸੇ। ਸੰਦੀਪ ਸਿੰਘ ਇਸ ਤੋਂ ਗੁੱਸੇ ’ਚ ਆ ਗਿਆ ਤੇ ਉਸ ਨੇ ਟਰੱਕ ’ਤੇ ਮੁੱਕੇ ਜੜ ਦਿੱਤੇ। ਡਰਾਈਵਰ ਹੱਥ ’ਚ ਕੁਝ ਲੈ ਕੇ ਹੇਠਾਂ ਉਤਰ ਆਇਆ ਅਤੇ ਫਿਰ ਚੰਗੀ ਬਹਿਸ ਤੋਂ ਬਾਅਦ ਉਹ ਟਰੱਕ ’ਚ ਬੈਠ ਗਿਆ। ਸੰਦੀਪ ਸਿੰਘ ਉਸ ਦੀਆਂ ਟਿੱਪਣੀਆਂ ਤੋਂ ਦੁਖੀ ਹੋ ਦੁਖੀ ਹੋ ਕੇ ਪੁਲੀਸ ਨੂੰ ਸੱਦਣਾ ਚਾਹੁੰਦਾ ਸੀ। ਬਲਦੇਵ ਸਿੰਘ ਮੁਤਾਬਕ ਉਹ ਟਰੱਕ ਦੇ ਸਾਹਮਣੇ ਅੜ ਕੇ ਖਲੋ ਗਿਆ ਪਰ ਡਰਾਈਵਰ ਨਾ ਰੁਕਿਆ ਅਤੇ ਟਰੱਕ ਉਸ ’ਤੇ ਚਾੜ੍ਹ ਕੇ ਕਰੀਬ 30 ਫੁਟ ਤੱਕ ਘੜੀਸਦਾ ਚਲਾ ਗਿਆ। ਗਲੀ ’ਚ ਲੱਗੇ ਕੈਮਰਿਆਂ ਦੀ ਫੁਟੇਜ ਤੋਂ ਸਾਫ ਜ਼ਾਹਿਰ ਹੈ ਕਿ ਵਿਅਕਤੀ ਬਹਿਸ ਕਰ ਰਿਹਾ ਹੈ ਅਤੇ ਸੰਦੀਪ ਸਿੰਘ ਨੇ ਕੁਝ ਮਿੰਟਾਂ ਬਾਅਦ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੰਦੀਪ ਸਿੰਘ ਨੂੰ ਟਰੱਕ ਵੱਲੋਂ ਟੱਕਰ ਮਾਰਨ ਅਤੇ ਕੁਝ ਦੂਰੀ ਤੱਕ ਘੜੀਸੇ ਜਾਣ ਦੇ ਦ੍ਰਿਸ਼ ਵੀ ਦਿਖਾਈ ਦਿੱਤੇ ਹਨ। 

468 ad