ਨਸ਼ੇ ਦੇ ਸਮੱਗਲਰਾਂ ਦੀਆਂ ਜਾਇਦਾਦਾਂ ਜਬਤ ਕਰਨ ਦੀ ਸ਼ੁਰੂਆਤ ਮਜੀਠੀਆ ਤੋਂ ਕੀਤੀ ਜਾਵੇ-ਬੈਂਸ

5ਲੁਧਿਆਣਾ, 7 ਮਈ ( ਜਗਦੀਸ਼ ਬਾਮਬਾ ) ਟੀਮ ਇਨਸਾਫ ਦੇ ਮੁੱਖੀ ਅਤੇ ਅਜਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਜੋ ਬਾਦਲ ਸਰਕਾਰ ਖਿਲਾਫ ਆਪਣੇ ਤਿੱਖੇ ਅੰਦਾਜ ਕਰ ਕੇ ਅਕਸਰ ਚਰਚਾ’ਚ ਰਹਿੰਦੇ ਹਨ,ਉਨਾਂ ਇੱਕ ਵਾਰ ਫਿਰ ਸਰਕਾਰ’ਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਅਕਾਲੀ ਸਰਕਾਰ ਵੱਲੌਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿੱਚ ਹਿੱਸਾ ਲਏ ਜਾਣ ਦੇ ਐਲਾਨ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ,ਉਨਾਂ ਕਿਹਾ ਕਿ ਉਹ ਬਾਦਲ ਪਰਿਵਾਰ ਨੂੰ ਨਸੀਹਤ ਦੇਣਾ ਚਾਹੁੰਦੇ ਹਨ ਕਿ ਚੋਣਾਂ ਭਾਵੇਂ ਲੜਨ ਪਰ ਅਰਬਾਂ ਰੁਪਏ ਦੇ ਲਾਲਚ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਦਾ ਸ਼ਿਕਾਰ ਬਣਾਉਣ ਤੋਂ ਬਾਅਦ,ਅਗਲਾ ਨਿਸ਼ਾਨਾ ਯੂ.ਪੀ. ਦੇ ਨੌਜਵਾਨਾਂ ਨੂੰ ਨਾ ਬਣਾਇਆ ਜਾਵੇ।ਇਸ ਮੌਕੇ ਉਨਾਂ ਕਿਹਾ ਕਿ ਨਸ਼ੇ ਦੇ ਦੈਂਤ ਕਾਰਨ ਪੰਜਾਬ ਵਿੱਚ ਕਈ ਮਾਵਾਂ ਆਪਣੇ ਪੁੱਤ ਗਵਾਉਣ ਤੋਂ ਬਾਅਦ ਵੈਣ ਪਾ ਰਹੀਆਂ ਹਨ ਜਿਸ ਦਾ ਸਰਾਸਰ ਜਿੰਮੇਵਾਰ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਹੈ ਜਿਸ ਦੀ ਸਰਪ੍ਰਸਤੀ ਹੇਠ ਚਿੱਟੇ ਦਾ ਕਾਰੋਬਾਰ ਸੂਬੇ ਵਿੱਚ ਸਿਖਰਾਂ’ਤੇ ਪਹੁੰਚ ਚੁੱਕਾ ਹੈ। ਸ.ਬੈਂਸ ਨੇ ਕਿਹਾ ਕਿ ਨੌਜਵਾਨੀ ਨੂੰ ਬਚਾਉਣ ਲਈ ਨਸ਼ੇ ਨੂੰ ਠੱਲ ਪਾਉਣੀ ਬਹੁਤ ਜਰੂਰੀ ਹੈ ਜਿਸ ਲਈ ਸਖਤ ਕਾਨੂੰਨ ਬਣਾ ਕੇ ਸਮੱਗਲਰਾਂ ਨੂੰ ਸਜਾ ਦੇਣੀ ਚਾਹੀਦੀ ਹੈ। ਸਮੱਗਲਰਾਂ ਦੀ ਜਾਇਦਾਦ ਜਬਤ ਕਰਨ ਦੇ ਗੁੰਮਹਾਰਕੁੰਨ ਐਲਾਨ ਕਰਨ ਵਾਲੇ ਉੱਪ ਮੁੱਖ ਮੰਤਰੀ ਨੂੰ ਸਜਾ ਦੀ ਸ਼ੁਰੂਆਤ ਮਜੀਠੀਆ ਦੀ ਜਾਇਦਾਦ ਜਬਤ ਕਰ ਕੇ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਨਸ਼ੇ ਨੂੰ ਕਾਰੋਬਾਰ ਬਣਾਉਣ ਅਤੇ ਵੱਡੇ ਘੋਟਾਲਿਆਂ ਨੂੰ ਅੰਜਾਮ ਦੇਣ ਵਾਲੇ ਬਾਦਲ ਪਰਿਵਾਰ ਦੀ ਪੈਸੇ ਦੀ ਲਾਲਸਾ ਕਿਸੇ ਤੋਂ ਛੁਪੀ ਨਹੀਂ ਹੈ ਜਿਸ ਦੀ ਪੂਰਤੀ ਲਈ ਇਹ ਪਰਿਵਾਰ ਕਿਸੇ ਹੱਦ ਤੱਕ ਵੀ ਗਿਰ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਬਾਦਲ ਪਰਿਵਾਰ ਤੋਂ ਯੂ.ਪੀ. ਦੇ ਵਾਸੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਉਸ ਸੂਬੇ’ਚ ਚਿੱਟੇ ਦਾ ਦੈਂਤ ਜਨਮ ਨਾ ਲੈ ਸਕੇ।

468 ad

Submit a Comment

Your email address will not be published. Required fields are marked *