ਨਸ਼ਿਆਂ ਖਿਲਾਫ ਜਾਗੁਰਕ ਲਹਿਰ ਨੂੰ ਦਿਸ਼ਾਹੀਣ ਕਰਨ ਲਈ ਖਾੜਕੂਵਾਦ ਦਾ ਹਊਆ ਖੜਾ ਕੀਤਾ ਜਾ ਰਿਹਾ ਹੈ – ਯੂਨਾਈਟਿਡ ਖਾਲਸਾ ਦਲ ਯੂ,ਕੇ

Loveshinder Singh Dalewal

ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ  ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਨੂੰ ਸਮਰਿਪਤ ਕੌਮੀ ਸਿੱਖ ਏਕਤਾ ਪੈਦਲ ਯਾਤਰਾ ਅਰੰਭ ਕਰਨਾ ਸਮੇਂ ਦੀ ਲੋੜ ਅਤੇ ਮੰਗ ਹੈ । ਭਾਈ ਲਾਲ ਸਿੰਘ ਅਕਾਲ ਗੜ੍ਹ ,ਭਾਈ ਜਗਤਾਰ ਸਿੰਘ ਹਾਵਾਰਾ ,ਭਾਈ ਪਰਮਜੀਤ ਸਿੰਘ ਭਿਉਰਾ ,ਭਾਈ ਦਇਆ ਸਿੰਘ ਲਹੌਰੀਆ ਵਰਗੇ ਸਿੱਖ ਸੰਘਰਸ਼ ਦੇ ਯੋਧੇ ਦੋ ਦੋ ,ਢਾਈ ਢਾਈ ਦਹਾਕਿਆਂ ਤੋਂ ਜੇਹਲਾਂ ਵਿੱਚ ਬੰਦ ਹਨ । ਚੜਦੀ ਜਵਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਵਾਲੇ ਵੀਰ ਅੱਜ ਬੁਢਾਪੇ ਦੀਆਂ ਦਹਿਲੀਜ਼ਾਂ ਤੇ ਅੱਪੜ ਚੁੱਕੇ ਹਨ ਪਰ ਸਿੱਖ ਦੁਸ਼ਮਣ ਸਰਕਾਰਾਂ ਉਹਨਾਂ ਨੂੰ ਰਿਹਾਅ ਨਹੀ ਕਰ ਰਹੀ ਜੋ ਕਿ ਇਸ ਭਾਰਤ ਦੇਸ਼ ਦੇ ਅਖੌਤੀ ਲੋਕਤੰਤਰਕ ਢਾਂਚੇ ਤੇ ਇੱਕ ਫਿਰਕਾਪ੍ਰਸਤੀ ਦੇ ਕਲੰਕ ਦੀ ਨਿਆਂਈ ਹੈ । ਇਹਨਾਂ ਕੌਮੀ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਸਿੱਖ ਸੰਘਰਸ਼ ਦੇ ਸ਼ਹੀਦ ਸਿੰਘਾਂ ਦੇ ਪਵਿੱਤਰ ਖੁਨ ਤੇ ਕੁਰਸੀਆਂ ਡਾਹ ਕੇ ਰਾਜ ਮੱਦ ਵਿੱਚ ਮਦਹੋਸ਼ ਪੰਜਾਬ ਸਰਕਾਰ ਨੇ ਇਹਨਾਂ ਪ੍ਰਤੀ ਬੇਗਾਨਗੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਉੱਥੇ ਸਿੱਖ ਕੌਮ ਦਾ ਪੰਜਾਬ ਵਿੱਚ ਵਸਦਾ ਇੱਕ ਹਿੱਸਾ ਵੀ ਪਦਾਰਥਵਾਦੀ ਚਕਾਚੌਂਧ ਵਿੱਚ ਗੁਆਚ ਕੇ ਆਪਣੇ ਕੌਮੀ ਯੋਧਿਆਂ ਅਤੇ  ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ  ਨਿਸ਼ਾਨੇ ਨੂੰ ਭੁੱਲ ਚੁੱਕਾ ਹੈ । ਜੋ ਕਿ ਬਹੁਤ ਹੀ ਅਫਸੋਸਜਨਕ ਅਤੇ ਦੁੱਖਦਾਇਕ ਵਰਤਾਰਾ ਹੈ । ਕਿਉਂ ਕਿ ਖਾਲਸਈ ਫਸਲਫੇ ਦਾ ਧਾਰਨੀ ਹੋਣ ਦਾ ਦਾਅਵਾ ਕਰਨ ਵਾਲਾ ਕੋਈ ਵੀ ਵਿਆਕਤੀ ਖਾਲਿਸਤਾਨ ਦਾ ਵਿਰੋਧੀ ਨਹੀਂ ਹੋ ਸਕਦਾ ਅਗਰ ਉਹ ਸਿੱਖ ਹੋ ਕੇ ਕੌਮੀ ਅਜ਼ਾਦੀ ਦੀ ਤਹਿਰੀਕ ਦਾ ਵਿਰੋਧ ਕਰਦਾ ਹੈ ਤਾਂ ਉਹ ਨਿਰ ਸੰਦੇਹ ਪਖੰਡੀ ਸਿੱਖ ਹੋਵੇਗਾ । ਇਸ ਬਿਖੜੇ ਸਮੇਂ ਦੌਰਾਨ ਭਾਈ ਗੁਰਬਖਸ਼ ਸਿੰਘ ਵਰਗੇ ਸਿੱਖਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਵਲੋਂ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਭਾਈ ਗੁਰਬਖਸ਼ ਦੀ ਇਸ ਯਾਤਰਾ ਵਿੱਚ ਸਾਥ ਦਿੱਤਾ ਜਾਵੇ । ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਭਾਜਪਾ ਦੇ ਇਸ਼ਾਰਿਆਂ ਤੇ ਚੱਲ ਰਹੀ ਬਾਦਲ ਐਂਡ ਕੰਪਨੀ ਦੇ ਕਰਿੰਦਿਆਂ  ਵਲੋਂ ਜਿਸ ਤਰਾਂ  ਪਿਛਲੀ ਵਾਰ ਧੋਖਾ ਕੀਤਾ ਗਿਆ ਸੀ ਇਸ ਵਾਰ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ । ਪੰਜਾਬ ਵਿੱਚ ਪੰਥਕ ਅਖਬਾਰ ਪਹਿਰੇਦਾਰ ਅਤੇ ਹੋਰ ਪੰਥ ਦਰਦੀ ਵੀਰਾਂ ਵਲੋਂ ਨਸ਼ਿਆਂ ਖਿਲਾਫ ਪੈਦਾ ਕੀਤੀ ਜਾ ਰਹੀ ਲਹਿਰ ਨੂੰ ਦਿਸ਼ਾਹੀਣ ਕਰਨ ਦੇ ਮਨਸੂਬੇ ਤਹਿਤ ਪੰਜਾਬ ਪੁਲਸ ਖਾੜਕੂਵਾਦ ਦਾ ਹਊਆ ਖੜਾ ਕਰ ਰਹੀ ਹੈ ਅਤੇ ਇਸ ਬਹਾਨੇ ਸਿੱਖ ਨੌਜਵਾਨਾਂ ਤੇ ਭਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ ।ਪੁਲਿਸ ਨੇ ਇਸੇ ਕੜੀ ਅਧੀਨ ਹੀ ਜੰਮੂ ਨਿਵਾਸੀ ਚਾਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਹਨਾਂ ਨੂੰ ਪੰਜਾਬ ਦੀ ਜਲੰਧਰ ਪੁਲਿਸ ਵਲੋਂ  ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ । ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਕਿ ਕੰਮਕਾਰ ਕਰਨ ਵਾਲੇ ਇਹ ਸਾਰੇ ਸਿੱਖ ਨੌਜਵਾਨ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਕਾਰਜ ਕਰਿਆ ਕਰਦੇ ਸਨ । ਪਰ ਪੁਲਿਸ ਵਲੋਂ ਇਹਨਾਂ ਦੇ  ਖਾੜਕੂ ਆਗੂਆਂ ਨਾਲ ਸਬੰਧ ਜੋੜ ਕੇ ਨਾਜ਼ਾਇਜ਼ ਤੌਰ ਤੇ ਗ੍ਰਿਫਤਾਰ ਕਰਕੇ ਭਾਰੀ ਤਸ਼ੱਦਦ ਕੀਤਾ ਜ ਰਿਹਾ ਹੈ । ਯੂਨਾਈਇਡ ਖਾਲਸਾ ਦਲ ਯੂ,ਕੇ ਵਲੋਂ ਪੰਜਾਬ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਇਹ ਨਿਰਦੋਸ਼ ਸਿੱਖਾਂ ਦੇ ਬਚਾਅ ਲਈ ਯਤਨ ਕੀਤੇ ਜਾਣ । ਪੁਲਿਸ ਦੀ ਇਹ ਮਨਘੜਤ ਕਹਾਣੀ ਉਸੇ ਝੂਠ ਦਾ ਹਿੱਸਾ ਹੈ ਜਿਸ ਝੂਠ ਦੇ ਸਹਾਰੇ ਉਸ ਨੇ ਪੰਜਾਬ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਤੇ ਭਾਰੀ ਤਸ਼ੱਦਦ ਕੀਤਾ ,ਝੂਠੇ ਪੁਲਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਤੋਂ ਇਲਾਵਾ ਝੂਠੇ ਕੇਸਾਂ ਵਿੱਚ ਫਸਾ ਕੇ ਲੰਬੇ ਅਰਸੇ ਲਈ ਜੇਹਲਾਂ ਵਿੱਚ ਬੰਦ ਕਰ ਦਿੱਤਾ ਗਿਆ ।ਕਈ ਕੇਸਾਂ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੌਜਵਾਨਾਂ ਦੇ ਵਾਰਸਾਂ ਤੋਂ ਉਹਨਾਂ ਨੂੰ ਛੱਡਣ ਲਈ ਮੋਟੀਆਂ ਰਿਸ਼ਵਤਾਂ ਵੀ ਲੈ ਲਈਆਂ ਅਤੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦਾ ਡਰਾਮਾ ਕਰਕੇ ਜਾਂ ਹਥਿਆਰਾਂ ਦੀ ਬਰਾਮਦੀ ਕਰਨ ਲਈ ਲਿਜਾਂਦੇ ਵਕਤ ਭੱਜ ਜਾਣ ਦੀਆਂ ਕਹਾਣੀਆਂ ਘੜ ਕੇ ਸ਼ਹੀਦ ਵੀ ਕਰ ਦਿੱਤਾ ਜਾਂਦਾ ਰਿਹਾ ਹੈ ।  ਪੁਲਿਸ ਵਲੋਂ ਇਹਨਾਂ ਸਿੱਖ ਨੌਜਵਾਨਾਂ ਦੇ ਜਾਨੀ ਨੁਕਸਾਨ ਕਰਨ ਦਾ ਭਾਰੀ ਖਦਸ਼ਾ ਹੈ ।  ਜਦੋਂ ਪੰਜਾਬ ਵਿੱਚ ਖਾੜਕੂਵਾਦ ਪੂਰੇ ਜਾਹੋ ਜਲਾਲ ਨਾਲ ਦੁਬਾਰਾ ਦਸਤਕ ਦੇਣੀ ਹੈ ਤਾਂ ਪੁਲਿਸ ਜਾਂ ਸਰਕਾਰ ਉਸ ਨੂੰ ਕਿਸੇ ਵੀ ਕੀਮਤ ਤੇ ਰੋਕ ਨਹੀਂ ਸਕੇਗੀ ।

468 ad