ਨਸ਼ਿਆਂ ਕਾਰਨ ਮੌਤਾਂ ‘ਤੇ ਵੈਲਡ ਮਿਊਜ਼ਿਕ ਫੈਸਟੀਵਲ ਪ੍ਰਬੰਧਕਾਂ ਨੇ ਦੁੱਖ ਪ੍ਰਗਟਾਇਆ

ਟਰਾਂਟੋ- ਬੀਤੇ ਦਿਨੀਂ ਆਯੋਜਿਤ ਵੈਲਡ ਮਿਊਜ਼ਿਕ ਫੈਸਟੀਵਲ ਵਿਚ ਜ਼ਿਆਦਾ ਨਸ਼ਾ ਲੈਣ ਕਾਰਨ ਮਾਰੇ ਗਏ ਦੋ ਲੋਕਾਂ ਅਤੇ 15 ਦੇ ਕਰੀਬ ਲੋਕਾਂ ਦੇ ਗੰਭੀਰ ਹਾਲਤ ਵਿਚ ਹੋ ਜਾਣ ਤੇ Misisaga Case2ਪ੍ਰਬੰਧਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਹ ਖੁੱਲ੍ਹੀ ਪਾਰਟੀ ਦਰਮਿਆਨ ਜ਼ਹਿਰੀਲਾ ਨਸ਼ਾ ਲੈਣ ਦੇ ਕਾਰਨ 20 ਸਾਲਾ ਔਰਤ ਅਤੇ 22 ਸਾਲਾਂ ਦਾ ਇਕ ਮੁੰਡਾ ਮਾਰੇ ਗਏ। ਇਸ ਪਾਰਟੀ ਵਿਚ 15 ਦੇ ਕਰੀਬ ਲੋਕੀ ਜ਼ਿਆਦਾ ਨਸ਼ਾ ਲੈਣ ਕਾਰਨ ਹਾਲਤ ਵਿਗਾੜ ਬੈਠੇ ਸਨ। ਇਹ ਪਾਰਟੀ ਐਤਵਾਰ ਨੂੰ ਡਾਊਨਸਵਿਊ ਪਾਰਕ ਵਿਚ ਆਯੋਜਿਤ ਕੀਤੀ ਗਈ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਨਸ਼ੀਲਾ ਪਦਾਰਥ ਜ਼ਹਿਰੀਲਾ ਸੀ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪਤਾ ਨਹੀਂ ਲੱਗਿਆ ਕਿ ਇਹਨਾਂ ਨੇ ਕਿਹੜਾ ਨਸ਼ੀਲਾ ਪਦਾਰਥ ਵਰਤਿਆ ਹੈ। 
ਇਸ ਦਰਮਿਆਨ ਇੰਕ ਐਂਟਰਟੇਨਮੈਂਟ ਦੇ ਮੁਖੀ ਚਾਰਲਸ ਖਾਬੂਥ ਨੇ ਇਸ ਘਟਨਾ ਤੇ ਚਿੰਤਾ ਪ੍ਰਗਟ ਕਰਦਿਆਂ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਪਬਲਿਕ ਸੁਰੱਖਿਆ ਅਤੇ ਸੇਫਟੀ ਸਾਡਾ ਪ੍ਰਮੁੱਖ ਟੀਚਾ ਰਿਹਾ ਹੈ ਅਤੇ ਅਸੀਂ ਇਹ ਯਤਨ ਪੂਰੀ ਤਰ੍ਹਾਂ ਜਾਰੀ ਰੱਖਾਂਗੇ। ਇਸ ਪਾਰਟੀ ਵਿਚ 280 ਲਾਇਸੈਂਸ ਧਾਰਕ ਸੁਰੱਖਿਆ ਗਾਰਡ ਸਨ, 40 ਮੈਡੀਕਲ ਡਾਕਟਰ ਅਤੇ 8 ਪੈਰਾ ਮੈਡੀਕਲ ਸਟਾਫ ਦੇ ਮੈਂਬਰ ਸਨ। ਫੈਸਟੀਵਲ ਵਿਚ 15 ਸੀਨੀਅਰ ਸੁਰੱਖਿਆ ਮੈਨੇਜਰ ਵੀ ਤਾਇਨਾਤ ਸਨ ਅਤੇ 26 ਪੇਡ ਡਿਊਟੀ ਅਫਸਰ ਸਨ। ਇਸ ਮਾਮਲੇ ਦੀ ਜਾਂਚ ਸਪੈਸ਼ਲ ਜਾਂਚ ਏਜੰਸੀ ਨੂੰ ਦਿੱਤੀ ਗਈ ਹੈ।

468 ad