ਨਵਤੇਜ ਸਿੰਘ ਤੇ ਹਰਚੰਦ ਸਿੰਘ ਨੂੰ ਬਾਹਰ ਆਉਣ ਤੇ ਸੁਰੱਖਿਆ ਦਿੱਤੀ ਜਾਵੇ-ਮਾਨ

maan

ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੁਲੀਸ ਟਾਊਟ ਨਿਹੰਗ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ ਵਿੱਚ ਅਦਾਲਤ ਵੱਲੋ ਬਰੀ ਕੀਤੇ ਗਏ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਸੁਆਗਤ ਕਰਦਿਆ ਕਿਹਾ ਕਿ ਸਿੱਖ ਕੌਮ ਵਿੱਚ ਅੱਜ ਵੀ ਕੁਰਬਾਨੀ ਵਾਲੇ ਸਿੰਘ ਮੌਜੂਦ ਹਨ ਜਿਹਨਾਂ ਨੂੰ ਕੌਮ ਦਾ ਪੂਰਾ ਪੂਰਾ ਦਰਦ ਹੈ।
ਸ੍ਰ ਹਰਬੀਰ ਸਿੰਘ ਸੰਧੂ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇੱਕ ਬਿਆਨ ਰਾਹੀ ਦੱਸਿਆ ਕਿ ਸ੍ਰ ਮਾਨ ਨੇ ਕਿਹਾ ਕਿ ਅਜੀਤ ਸਿੰਘ ਪੂਹਲਾ ਧਰਤੀ ‘ਤੇ ਇੱਕ ਬੋਝ ਸੀ ਤੇ ਉਸ ਨੇ ਜਿਹੜੇ ਘਿਨਾਉਣੇ ਕਾਰਨਾਮੇ ਕੀਤੇ ਹਨ ਉਹ ਕਦਾਚਿਤ ਵੀ ਮੁਆਫੀਯੋਗ ਨਹੀ ਹਨ। ਉਹਨਾਂ ਕਿਹਾ ਕਿ ਨਵਤੇਜ ਸਿੰਘ ਗੁਗੂ ਤੇ ਹਰਚੰਦ ਸਿੰਘ ਮਾੜੀ ਕੰਬੋਕੇ ਨੇ 20 ਵੀ ਸਦੀ ਦੇ ਮੱਸਾ ਰੰਘੜ ਅਜੀਤ ਸਿੰਘ ਪੂਹਲੇ ਨੂੰ ਗੱਡੀ ਚਾੜ ਕੇ ਜਿਹੜਾ ਪਰਉਪਕਾਰ ਕੀਤਾ ਹੈ ਉਸ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਉਹਨਾਂਨੂੰ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਖਿਤਾਬ ਦਿੰਦਾ ਹੈ। ਉਹਨਾਂ ਕਿਹਾ ਕਿ ਅਜਿਹੇ ਹੋਰ ਵੀ ਕਈ ਪੰਥ ਦੋਖੀ ਅੱਜ ਵੀ ਦਨਦਨਾਉਦੇ ਫਿਰ ਰਹੇ ਹਨ ਜਿਹਨਾਂ ਨੇ ਪਿਛਲੇ ਸਮੇਂ ਦੌਰਾਨ ਸਿੱਖ ਬੀਬੀਆ ਨਾਲ ਜ਼ਿਆਜਤੀਆ ਕੀਤੀਆ ਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਦਾ ਖੁਰਾ ਖੋਜ ਹੀ ਮਿਟਾ ਦਿੱਤਾ। ਉਹਨਾਂ ਕਿਹਾ ਕਿ ਹਿੰਦੋਸਤਾਨ ਵਿੱਚ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀ ਮਿਲਿਆ ਤੇ 1947 ਦੇ ਵੰਡ ਵੇਲੇ ਜਿਥੇ 10 ਲੱਖ ਤੋ ਵਧੇਰੇ ਪੰਜਾਬੀ ਮਾਰੇ ਗਏ ਉਥੇ ਸਿੱਖਾਂ ਵੱਲੋ ਅਜ਼ਾਦੀ ਦੀ ਲੜਾਈ ਵਿੱਚ 96 ਫੀਸਦੀ ਕੁਰਬਾਨੀਆ ਕਰਨ ਦੇ ਬਾਵਜੂਦ ਵੀ ਅਜਾਦੀ ਨਹੀ ਮਿਲੀ । ਉਹਨਾਂ ਕਿਹਾ ਕਿ ਸਿੱਖ ਅੱਜ ਵੀ ਗੁਲਾਮ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਅਜ਼ਾਦੀ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖੇਗਾ।
ਪੰਜਾਬ ਵਿੱਚ ਹਜਾਰਾ ਸਿੰਘ ਨੌਜਵਾਨਾਂ ਦੇ ਕਾਤਲ ਸੁਮੇਧ ਸਿੰਘ ਸੈਣੀ ਨੂੰ ਮੁੜ ਡੀ.ਜੀ.ਪੀ ਦੇ ਆਹੁਦੇ ਦਾ ਚਾਰਜ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਉਹਨਾਂ ਕਿਹਾ ਕਿ ਇਸ ਅਧਿਕਾਰੀ ਦੀ ਜਗ•ਾ ਡੀ.ਜੀ.ਪੀ ਦਫਤਰ ਨਹੀ ਸਗੋ ਚੰਡੀਗੜ• ਦੀ ਬੁੜੈਲ ਜੇਲ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਖਤਰਾ ਹੈ ਕਿ ਇਹ ਦੁਸ਼ਟ ਪੂਹਲੇ ਦਾ ਸਾਥੀ ਹੈ ਤੇ ਉਹਨਾਂ ਨੂੰ ਖਤਰਾ ਹੈ ਕਿ ਜਦੋਂ ਨਵਤੇਜ ਸਿੰਘ ਤੇ ਹਰਚੰਦ ਸਿੰਘ ਰਿਹਾਅ ਹੋ ਕੇ ਬਾਹਰ ਆਏ ਤਾਂ ਇਹ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਵਾ ਸਕਦਾ ਹੈ ਇਸ ਲਈ ਉਹਨਾਂ ਦੀ ਰਿਹਾਈ ਤੋ ਪਹਿਲਾਂ ਉਹਨਾਂ ਦੀ ਯੋਗ ਸੁਰੱਖਿਆ ਪ੍ਰਬੰਧ ਸਰਕਾਰ ਵੱਲੋ ਕੀਤਾ ਜਾਵੇ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਦੋਹਾਂ ਪੰਥਕ ਜੁਝਾਰੂਆ ਦੇ ਕੋਈ ਨੁਕਸਾਨ ਹੋਇਆ ਤਾਂ ਉਸ ਲਈ ਪੰਜਾਬ ਸਰਕਾਰ ਤੇ ਸੁਮੇਧ ਸਿੰਘ ਸੈਣੀ ਜਿੰਮੇਵਾਰ ਹੋਣਗੇ।
ਉਹਨਾਂ ਕਿਹਾ ਕਿ ਅੱਜ ਭਾਂਵੇ ਮਾਹੌਲ ਸ਼ਾਤ ਹੈ ਪਰ ਝੂਠੇ ਪੁਲੀਸ ਮੁਕਾਬਲਿਆ ਦੇ ਦੌਰ ਜਾਰੀ ਹਨ। ਤਾਜੀ ਵਾਪਰੀ ਘਟਨਾ ਜਿਸ ਨੂੰ ਜਲਾਦ ਪੁਲੀਸ ਅਧਿਕਾਰੀ ਨਾਰੰਗ ਸਿੰਘ ਉਰਫ ਨੌਰੰਗਾ ਨੇ ਬਿਕਰਮਜੀਤ ਸਿੰਘ ਕੋਟਲਾ (ਅਲਗੋ ਕੋਠੀ) ਨੂੰ ਹਸਪਤਾਲ ਵਿੱਚੋ ਚੁੱਕ ਮਾਰ ਮੁਕਾਇਆ ਹੈ ਉਹ ਵੀ ਸਿੱਖਾਂ ਲਈ ਇੱਕ ਨਵੀ ਚਿਤਾਵਨੀ ਹੈ। ਉਹਨਾਂ ਕਿਹਾ ਕਿ ਦੋਸ਼ੀਆ ਦੇ ਖਿਲਾਫ ਭਾਂਵੇ ਕਾਫੀ ਜਦੋ ਜਹਿਦ ਤੋ ਬਾਅਦ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਵੀ ਪੁਲੀਸ ਦੋਸ਼ੀਆ ਨੂੰ ਅਸਿੱਧੇ ਰੂਪ ਵਿੱਚ ਬਚਾ ਰਹੀ ਹੈ ਅਤੇ ਨੌਰੰਗਾ ਅੱਜ ਵੀ ਪੁਲੀਸ ਗ੍ਰਿਫਤ ਵਿੱਚੋ ਬਾਹਰ ਹੈ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਦਾ ਦਲ ਸੰਘਰਸ ਵਿੱਢ ਦੇਵੇਗਾ ਜਿਸ ਲਈ ਸਰਕਾਰ ਤੇ ਪੁਲੀਸ ਪ੍ਰਸ਼ਾਸ਼ਨ ਜਿੰਮੇਵਾਰ ਹੋਵੇੋਗਾ।

468 ad