ਨਵਜੋਤ ਸਿੱਧੂ ਨੇ ਆਪਣੇ ਘਰ ਸ਼ਿਵਲਿੰਗ ਸਥਾਪਤ ਕੀਤਾ

sidhu

ਨਵਜੋਤ ਸਿੱਧੂ ਨੇ ਆਪਣੇ ਨਵੇਂ ਘਰ ‘ਚ ਪ੍ਰਵੇਸ਼ ਕੀਤਾ। ਸਿੱਧੂ ਨੇ ਹੋਲੀ ਸਿਟੀ ਏਨਕਲੇਵ ‘ਚ ਆਪਣੇ ਨਵੇਂ ਘਰ ‘ਚ  ਹਵਨ ਯੱਗ ਕਰਵਾਇਆ ਅਤੇ ਘਰ ‘ਚ ਬਣਾਏ ਮੰਦਰ ‘ਚ ਇਕ ਸ਼ਿਵਲਿੰਗ ਦੀ ਵੀ ਸਥਾਪਨਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਿਵਲਿੰਗ ਦੀ ਕੀਮਤ ਕਰੀਬ ਢਾਈ ਕਰੋੜ ਰੁਪਏ ਹੈ ਅਤੇ ਇਸ ਨੂੰ ਖਾਸ ਤੌਰ ‘ਤੇ ਸਿੰਗਾਪੁਰ ਤੋਂ ਮੰਗਵਾਇਆ ਗਿਆ ਹੈ।
ਇਸ ਦੌਰਾਨ ਕਈ ਭਾਜਪਾ ਨੇਤਾ ਅਤੇ ਸਿੱਧੂ ਦੇ ਕੁਝ ਰਿਸ਼ਤੇਦਾਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਜਨੀਤੀ ਦੇ ਗੁਰੂ-ਚੇਲਾ ਅਰੁਣ ਜੇਤਲੀ ਅਤੇ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਅੰਮ੍ਰਿਤਸਰ ‘ਚ ਹੋਣ ਦੇ ਬਾਵਜੂਦ ਇਕ-ਦੂਜੇ ਨੂੰ ਨਹੀਂ ਮਿਲੇ। ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚ ਗਏ।

468 ad