ਨਵਜੋਤ ਕੌਰ ਦਾ ਤਰਨਤਾਰਨ ਪੁੱਜਣ ‘ਤੇ ਭਰਵਾਂ ਸਵਾਗਤ

ਤਰਨ ਤਾਰਨ- ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਗਲਾਸਗੋ ਵਿਖੇ ਹੋ ਰਹੀਆਂ ਕਾਮਨਵੈਲਥ ਗੇਮਾਂ ‘ਚ 69 ਕਿਲੋ ਗ੍ਰਾਮ ਭਾਰ ਵਰਗ ਵਿਚ ਬ੍ਰਾਊਨਜ਼ ਮੈਡਲ ਪ੍ਰਾਪਤ ਕਰਨ ਵਾਲੀ ਨਵਜੋਤ ਕੌਰ ਦਾ ਸ਼ਨੀਵਾਰ ਇਥੇ ਆਪਣੇ ਸ਼ਹਿਰ ਵਿਖੇ ਤਰਨਤਾਰਨ ਪਹੁੰਚਣ ‘ਤੇ ਡਾ.ਅਨੂਪ੍ਰੀਤ ਕੌਰ ਏਡੀਐੱਮ ਦੀ ਅਗਵਾਈ ਹੇਠ ਪੁਲਿਸ ਅਤੇ ਖੇਡ ਵਿਭਾਗ ਵੱਲੋਂ ਭਰਪੂਰ Swagatਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਸਵਾਗਤੀ ਸਮਾਗਮ ਸਮੇਂ ਡਾ. ਅਨੂਪ੍ਰੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸੁੱਖ ਸਹੂਲਤਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੁਣ ਉਹ ਸਮਾਂ ਨਹੀ ਕਿ ਲੜਕੀ ਨੂੰ ਘਰੋਂ ਬਾਹਰ ਨਿਕਲਣ ਸਮੇਂ ਹਜ਼ਾਰ ਵਾਰ ਸੋਚਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਦੀ ਕੁਸ਼ਤੀ ਮੁਕਾਬਲੇ ਵਿਚ ਮੈਡਲ ਪ੍ਰਾਪਤ ਕਰਨ ਦਾ ਸਮੁੱਚੇ ਭਾਰਤ ਨੂੰ ਅਤੇ ਖਾਸ ਕਰਕੇ ਪੰਜਾਬ ਨੂੰ ਮਾਣ ਹੈ। ਸਮਾਗਮ ਸਮੇਂ ਗੱਲਬਾਤ ਕਰਦਿਆਂ ਨਵਜੋਤ ਕੌਰ ਨੇ ਦੱਸਿਆ ਕਿ ਮੈਂ ਇਕ ਸਧਾਰਣ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹਾਂ ਅਤੇ ਮੇਰਾ ਪਰਿਵਾਰ ਖੇਤੀਬਾੜੀ ਦਾ ਧੰਦਾ ਕਰਦਾ ਹੈ। ਮੈਨੂੰ ਖੇਡਾਂ ਦੀ ਲਗਨ ਆਪਣੀ ਵੱਡੀ ਭੈਣ ਨਵਜੀਤ ਕੌਰ ਤੋਂ ਲੱਗੀ ਜੋ ਪਹਿਲਾਂ ਕੁਸ਼ਤੀ ਕਰਿਆ ਕਰਦੀ ਸੀ, ਉਸਦੇ ਸੱਟ ਲੱਗਣ ਉਪਰੰਤ ਕੁਸ਼ਤੀ ਲੜਨੀ ਛੱਡ ਗਈ ਅਤੇ ਮੈਨੂੰ ਪ੍ਰੇਰਿਆ ਕਿ ਕੁਸ਼ਤੀ ਕਰਿਆ ਕਰੋਂ, ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ ਕਿ ਸਾਰਾ ਦੇਸ਼ ਮੇਰੇ ਉਪਰ ਮਾਣ ਕਰਦਾ ਹੈ।
ਨਵਜੋਤ ਕੌਰ ਨੇ ਕਿਹਾ ਕਿ ਮੈਂ ਸੰਨ 2004 ਵਿਚ ਕੁਸ਼ਤੀ ਲੜਨੀ ਸ਼ੁਰੂ ਕੀਤੀ ਅਤੇ ਪੜਾਅ ਦਰ ਪੜਾਅ ਆਪਣੀ ਮੰਜ਼ਿਲ ਨੂੰ ਤੈਅ ਕਰਦੀ ਹੋਈ ਸੀਨੀਅਰ ਵਰਲਡ ਚੈਪੀਅਨਸ਼ਿਪ, ਜੂਨੀਅਰ ਵਰਲਡ ਚੈਪੀਅਨਸ਼ਿਪ ਖੇਡ ਚੁੱਕੀ ਹੈ। ਉਸ ਨੇ ਕਿਹਾ ਕਿ ਸੰਨ 2005 ਵਿਚ ਨੈਸ਼ਨਲ ਚੈਪੀਅਨਸ਼ਿਪ ਪੂਣੇ ਵਿਚ ਹੋਈ ਜਿਸ ਵਿਚ ਮੇਰੀ ਪੁਜੀਸ਼ਨ ਬ੍ਰਾਊਨਜ਼ ਰਹੀ। ਜੂਨੀਅਨ ਚੈਪੀਅਨਸ਼ਿਪ ਜੋ ਕਿ ਰਾਂਚੀ, ਸ਼੍ਰੀਨਗਰ, ਕੌਡਾਂ (ਯੂ.ਪੀ) ਅਤੇ ਪੁਰੀ (ਉੜੀਸਾ) ਵਿਚ ਮੇਰੀ ਪੁਜੀਸ਼ਨ ਗੋਲਡ ਮੈਡਲ ਸੀ। ਉਨ੍ਹਾਂ ਕਿਹਾ ਕਿ ਕਜਾਕਿਸਤਾਨ ਵਿਖੇ ਹੋਈ ਸੀਨੀਅਰ ਏਸ਼ੀਅਨ ਚੈਪੀਅਨਸ਼ਿਪ ਵਿਚ ਬ੍ਰਾਉਨਜ, ਸੀਨੀਅਰ ਏਸ਼ੀਅਨ ਚੈਪੀਅਨਸ਼ਿਪ ਦਿੱਲੀ ਵਿਖੇ ਸਿਲਵਰ ਮੈਡਲ ਪ੍ਰਾਪਤ ਕੀਤੇ। ਸੀਨੀਅਰ ਵਰਲਡ ਚੈਪੀਅਨਸ਼ਿਪ ਸੰਨ 2011 ਕੈਨੇਡਾ ਵਿਖੇ ਹੋਈਆਂ ਉਥੇ ਮੇਰੀ ਪੁਜੀਸ਼ਨ 5 ਵੀਂ ਸੀ ਅਤੇ ਹੁਣ ਗਲਾਸਗੋ ਵਿਖੇ ਮੇਰੀ ਪੁਜੀਸ਼ਨ ਬ੍ਰਾਉਨਜ ਮੈਡਲ ਰਹੀ ਹੈ।

468 ad