ਨਰਮਦਾ ਨਹਿਰ ‘ਚ ਡਿਗੀ ਕਾਰ, 5 ਨੌਜਵਾਨਾਂ ਦੀ ਮੌਤ

ਵੜੋਦਰਾ- ਗੁਜਰਾਤ ‘ਚ ਛੋਟਾ ਉਦੈਪੁਰ ਜ਼ਿਲੇ ਦੇ ਇਕ ਪਿੰਡ ਦੀ ਨਰਮਦਾ ਨਹਿਰ ‘ਚ ਇਕ ਕਾਰ ਦੇ ਡਿਗਣ ਨਾਲ ਉਸ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। 
Carਪੁਲਸ ਇੰਸਪੈਕਟਰ ਡੀ. ਵੀ ਯਾਦਵ ਨੇ ਦੱਸਿਆ ਕਿ 5 ਨੌਜਵਾਨਾਂ (20 ਤੋਂ 30 ਸਾਲ ਉਮਰ ਦੇ) ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇਕ ਕਾਰ ਛੋਟਾ ਉਦੈਪੁਰ ਜ਼ਿਲੇ ‘ਚ ਬੇਦੋਲੀ ਕੋਲ ਝਾਖਰਪੁਰ ਪਿੰਡ ‘ਚ ਨਰਮਦਾ ਨਹਿਰ ‘ਚ ਜਾ ਡਿਗੀ। ਉਨ੍ਹਾਂ ਨੇ ਦੱਸਿਆ ਕਿ ਕਾਰ ‘ਚ ਸਵਾਰ ਲੋਕ ਜ਼ਿਲੇ ਦੇ ਲਾਜਪੁਰਾ ਪਿੰਡ ਜਾ ਰਹੇ ਸਨ। ਤੇਜ਼ ਰਫਤਾਰ ਨਾਲ ਜਾ ਰਹੀ ਕਾਰ ਦੇ ਚਾਲਕ ਨੇ ਗੱਡੀ ਤੋਂ ਕੰਟਰੋਲ ਖੋ ਦਿੱਤਾ ਜਿਸ ਨਾਲ ਕਾਰ ਨਹਿਰ ‘ਚ ਜਾ ਡਿਗੀ। ਉਨ੍ਹਾਂ ਨੇ ਦੱਸਿਆ ਕਿ ਕਾਰ ਅਤੇ ਲਾਸ਼ਾਂ ਨੂੰ ਨਹਿਰ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ।

468 ad