ਨਫਰਤ ਦੇ ਸ਼ਿਕਾਰ ਸਿੱਖ ਦੀ ਅਪੀਲ, ‘ਜਿਓ ਅਤੇ ਜਿਊਣ ਦਿਓ’

ਨਿਊਯਾਰਕ—ਅਮਰੀਕਾ ਵਿਚ ਟਰੱਕ ਦੀ ਟੱਕਰ ਨਾਲ ਗੰਭੀਰ ਰੂਪ ਨਾਲ ਜ਼ਖਮੀ 29 ਸਾਲਾ ਸਿੱਖ ਸੰਦੀਪ ਸਿੰਘ ਨੇ ਨਿਆਂ ਦੀ ਮੰਗ ਕੀਤੀ ਹੈ ਤਾਂ ਜੋ ਇਸ ਤਰ੍ਹਾਂ ਦੇ ਨਫਰਤ ਨਾਲ Sikhਭਰੇ ਅਪਰਾਧ ਦੋਹਰਾਏ ਨਾ ਜਾ ਸਕਣ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕਥਿਤ ਤੌਰ ‘ਤੇ ਇਕ ਟਰੱਕ ਡਰਾਈਵਰ ਨੇ ਸੰਦੀਪ ਸਿੰਘ ‘ਤੇ ਨਸਲੀ ਟਿੱਪਣੀ ਕਰਨ ਤੋਂ ਬਾਅਦ ਉਸ ‘ਤੇ ਟਰੱਕ ਚੜ੍ਹਾ ਦਿੱਤਾ ਸੀ।
ਅਮਰੀਕੀ ਅਧਿਕਾਰ ਸਮੂਹ ‘ਸਿੱਖ ਕੋਇਲਿਸ਼ਨ’ ਦੀ ਵੈੱਬਸਾਈਟ ‘ਤੇ ਉਸ ਨੇ ਅਪੀਲ ਕਰਦੇ ਹੋਏ ਲਿਖਿਆ, ” ਮੇਰਾ ਨਾਂ ਸੰਦੀਪ ਸਿੰਘ ਹੈ, ਮੈਂ ਕਾਫੀ ਦਰਦ ਝੱਲ ਰਿਹਾ ਹਾਂ ਪਰ ਮੈਂ ਬਚ ਜਾਵਾਂਗਾ। ਮੇਰੇ ‘ਤੇ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਮੈਂ ਇਕ ਸਿੱਖ ਹਾਂ ਜਾਂ ਫਿਰ ਸਿੱਖ ਵਰਗਾ ਦਿਖਾਈ ਦਿੰਦਾ ਹੈ। ਨਿਆਂ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਉਸ ਸਥਿਤੀ ਤੋਂ ਦੁਬਾਰਾ ਨਾ ਲੰਘੇ, ਜਿਸ ਤੋਂ ਮੈਨੂੰ ਲੰਘਣਾ ਪੈ ਰਿਹਾ ਹੈ। ਸਾਨੂੰ ਇਕ ਅਜਿਹੇ ਸੰਸਾਰ ਦਾ ਨਿਰਮਾਣ ਕਰਨ ਦੀ ਲੋੜ ਹੈ, ਜੋ ਨਫਰਤ ਰਹਿਤ ਹੋਵੇ।
ਇਹ ਸਮੂਹ ਸਿੰਘ ਦੇ ਸਮਰਥਨ ਵਿਚ ਰੈਲੀ ਕਰੇਗਾ, ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਉਸ ‘ਤੇ ਹੋਏ ਹਮਲੇ ਦੀ ਜਾਂਚ ਨਫਰਤ ਅਧੀਨ ਕੀਤੇ ਗਏ ਅਪਰਾਧ ਦੇ ਤੌਰ ‘ਤੇ ਕੀਤੀ ਜਾਵੇ।
ਦੋ ਬੱਚਿਆਂ ਦੇ ਪਿਤਾ ਸਿੰਘ ਇਹ ਯਕੀਨੀ ਬਣਾਉਣ ਦੇ ਲਈ ਨਿਆਂ ਦੀ ਮੰਗ ਕਰ ਰਹੇ ਹਨ ਕਿ ਅਜਿਹੇ ਅਪਰਾਧ ਦੋਹਰਾਏ ਨਾ ਜਾਣ। ਸੰਦੀਪ ਵਰਤਮਾਨ ਸਮੇਂ ਵਿਚ ਗੰਭੀਰ ਸੱਟਾਂ ਤੋਂ ਉੱਭਰ ਰਹੇ ਹਨ।
ਸੰਦੀਪ ਸਿੰਘ ‘ਤੇ ਇਹ ਹਮਲਾ ਅਤੇ ਇਹ ਰੈਲੀ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਸਿੱਖ ਭਾਈਚਾਰੇ ਦੇ ਮੈਂਬਰ ਪੰਜ ਅਗਸਤ, 2012 ਨੂੰ ਓਕ ਕ੍ਰੀਕ ਗੁਰਦੁਆਰੇ ‘ਤੇ 40 ਸਾਲਾ ਵੇਡ ਮਾਈਕਲ ਪੇਜ ਵਲੋਂ ਕੀਤੀ ਗਈ ਗੋਲੀਬਾਰੀ ਦੀ ਘਟਨਾ ਨੂੰ ਯਾਦ ਕਰ ਰਹੇ ਹਨ। ਉਸ ਘਟਨਾ ਵਿਚ 6 ਵਿਅਕਤੀ ਮਾਰੇ ਗਏ ਸਨ।

468 ad