ਨਟਵਰ ਨੇ ਆਪਣੀ ਕਿਤਾਬ ’ਚ ਰਾਜੀਵ ਗਾਂਧੀ ਦੇ ਪ੍ਰਸ਼ਾਸਨਿਕ ਕੌਸ਼ਲ ’ਤੇ ਸਵਾਲ ਖੜ੍ਹੇ ਕੀਤੇ

ਨਟਵਰ ਨੇ ਆਪਣੀ ਕਿਤਾਬ ’ਚ ਰਾਜੀਵ ਗਾਂਧੀ ਦੇ ਪ੍ਰਸ਼ਾਸਨਿਕ ਕੌਸ਼ਲ ’ਤੇ ਸਵਾਲ ਖੜ੍ਹੇ ਕੀਤੇ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪ੍ਰਤੀ ਆਪਣੇ ਨਿੱਜੀ ਲਗਾਅ ਦੇ ਬਾਵਜੂਦ ਨਟਵਰ ਸਿੰਘ ਨੇ ਆਪਣੀ ਕਿਤਾਬ ’ਚ ਰਾਜੀਵ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਕੌਸ਼ਲ ’ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੇ ਸ਼ਾਹ ਬਾਨੋ ਮਾਮਲੇ, ਬਾਬਰੀ ਮਸਜਿਦ-ਰਾਮਜਨਮ ਭੂਮੀ ਮੁੱਦੇ ਅਤੇ ਦਾਰਜੀਲਿੰਗ ਪਰਬਤੀ ਖੇਤਰ ਦੇ ਅੰਦੋਲਨ ਨੂੰ ਗਲਤ ਢੰਗ ਨਾਲ ਨਿਪਟਾਇਆ।
ਕਦੇ ਨਹਿਰੂ-ਗਾਂਧੀ ਪਰਿਵਾਰ ਦੇ ਵਫਾਦਾਰ ਰਹੇ ਸਾਬਕਾ ਵਿਦੇਸ਼ ਮੰਤਰੀ ਨੇ ਬੋਫੋਰਸ ਵਿਵਾਦ ਨੂੰ ਨਿਪਟਾਉਣ ਦੇ ਮਾਮਲੇ ’ਚ ਵੀ ਰਾਜੀਵ ਗਾਂਧੀ ’ਚ ਖੋਟ ਨਿਕਾਲੀ। ਉਨ੍ਹਾਂ ਨੇ ਆਪਣੀ ਆਤਮਜੀਵਨੀ ’ਚ ਕਿਹਾ,‘‘ਮੈਂ ਉਦੋਂ ਮਹਿਸੂਸ ਕੀਤਾ ਅਤੇ ਹੁਣ ਵੀ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਇਸ ਨੂੰ ਜ਼ਿਆਦਾ ਚੰਗੇ ਢੰਗ ਨਾਲ ਨਿਪਟਾ ਸਕਦੇ ਸਨ। ਉਹ ਜ਼ਿਆਦਾ ਸਬਰ ਵਰਤ ਸਕਦੇ ਸਨ। ਉਨ੍ਹਾਂ ਨੇ ਇਹ ਨਹੀਂ ਕੀਤਾ। ਇਸ ਦੇ ਉਲਟ ਉਹ ਬੋਫੋਰਸ ਚਿੱਕੜ ’ਚ ਚੱਲੇ ਗਏ, ਕੁਝ ਉਨ੍ਹਾਂ ਨੂੰ ਲੱਗੀ।’’ ਉਨ੍ਹਾਂ ਨੇ ਕਿਹਾ ਕਿ ਰਾਜੀਵ ਆਪਣੇ ਮੰਤਰੀ ਮੰਡਲ ’ਚ ਵਾਰ-ਵਾਰ ਫੇਰਬਦਲ ਕਰਦੇ ਸਨ। ਅਜਿਹੇ ਫੇਰਬਦਲ 2 ਦਰਜਨ ਤੋਂ ਵਧ ਵਾਰ ਹੋਏ ਅਤੇ ਇਕਮਾਤਰ ਰੇਲ ਮੰਤਰੀ ਮਾਧਵਰਾਓ ਸਿੰਧੀਆ 5 ਸਾਲ ਦਾ ਆਪਣਾ ਕਾਰਜਕਾਲ ਪੂਰਾ ਕਰ ਸਕੇ।

468 ad