ਧੁੰਮਾ ਖੂਫੀਆ ਏਜੰਸੀਆਂ ਦੀ ਮਹਿਰਬਾਨੀ ਸਦਕਾ ਸਰਕਾਰ ਦਾ ਪਿਠੂ :- ਹਰਲੀਨ ਕੋਰ ਬਰਮਿੰਘਮ

1ਬਰਮਿੰਘਮ, 20 ਮਈ ( ਪੀਡੀ ਬੇਉਰੋ ) ਖਾਲਸਾ ਪੰਥ ਦੀ ਸਿਰਮੌਰ ਸੰਸਥਾ ਦਮਦਮੀ ਟਕਸਾਲ ਦੇ ਨਾਮ ਨੂੰ ਕਲੰਕਿਤ ਕਰਨ ਵਾਲਾ ਤੇ ਟਕਸਾਲ ਦੇ ਮਾਨ ਸਨਮਾਨ ਨੂੰ ਬਾਦਲ ਦੇ ਪੈਰਾ ਵਿਚ ਰੋਲਣ ਵਾਲਾ ਹਰਨਾਮ ਸਿੰਘ ਧੁੰਮਾ ਅੱਜ ਕੱਲ ਫਿਰ ਚਰਚਾ ਵਿਚ ਹੈ।ਇਹ ਟਕਸਾਲ ਦੇ ਇਤਿਹਾਸ ਦਾ ਪਹਿਲਾ ਸੰਤ ਹੈ ਜੋ ਅਮੇਰਿਕਨ ਸਿਟੀਜਨ ਹੈ।ਧੁੰਮੇ ਦੇ ਇਤਿਹਾਸਕ ਜੀਵਨ ਤੇ ਨਜਰ ਮਾਰੀਏ ਤਾ ਪਤਾ ਚਲਦਾ ਹੈ ਕਿ ਬਾਬਾ ਠਾਕੁਰ ਸਿੰਘ ਜੀ ਤੋਂ ਬਾਅਦ ਟਕਸਾਲ ਦੇ ਮੁਖੀ ਦਾ ਮਸਲਾ ਕਾਫੀ ਉਬਰ ਕੇ ਸਾਹਮਣੇ ਆਉਦਾ ਹੈ। ਬਹੁਤ ਸਾਰੇ ਵਿਅਕਤੀਆਂ ਦਾ ਨਾਮ ਚਲਦਾ ਹੈ ਮੁਖੀ ਦੀ ਚੋਣ ਵਾਸਤੇ ਕਿ ਮੁਖੀ ਕੌਣ ਬਣੇਗਾ ਭਾਈ ਮੋਹਕਮ ਸਿੰਘ ਦਾ ਨਾਮ ਵੀ ਚਲਿਆ ਪਰ ਜਦੋਂ ਇਹ ਗਲ ਖੁਫੀਆ ਏਜੰਸੀ ਤਕ ਪਹੁੰਚੀ ਭਾਈ ਮੋਹਕਮ ਸਿੰਘ ਦੀ ਤੇ ਖੂਫੀਆਂ ਏਜੰਸੀਆਂ ਇਕ ਦੰਮ ਚੋਕਸ ਹੋ ਗਈਆਂ ਤੇ ਭਾਈ ਮੋਹਕਮ ਸਿੰਘ ਨੂੰ ਮੁਖੀ ਬਣਨ ਤੋਂ ਰੋਕਣ ਲਈ ਕੋਸ਼ਿਸ਼ਾ ਕਰਨ ਲਗੀਆਂ ਇਹਦੇ ਵਿਚ ਕੇ ਪੀ ਐਸ ਗਿੱਲ ਦਾ ਨਾਮ ਬਹੁਤ ਉਬਰ ਕੇ ਸਾਹਮਣੇ ਆਉਦਾ ਹੈ। ਜਿਹੜਾ ਕਿ ਹਜਾਰਾ ਹੀ ਸਿਖ ਨੋਜਵਾਨਾ ਦਾ ਕਾਤਲ ਹੈ,ਅਤੇ ਪੰਜਾਬ ਦਾ ਸਾਬਕਾ ਪੁਲਿਸ ਮੁਖੀ ਹੈ। ਇਸਨੇ ਕਾਫੀ ਵੱਡਾ ਰੋਲ ਅਦਾ ਕੀਤਾ ਸੀ, ਹਰਨਾਮ ਸਿੰਘ ਧੁੰਮਾ ਨਾਲ ੳਸਦੀ ਕਾਫੀ ਨੇੜਤਾ ਸੀ ਇਹ ਨੇੜਤਾ 14 ਅਕਤੂਬਰ 1992 ਦੇ ਦਿਨ ਬਣੀ ਸੀ ਜਦੋ ਇਹਨਾ ਦੋਵਾਂ ਦੇ ਦਰਮਿਆਨ ਚੌਂਕ ਮਹਿਤਾ ਚ ਇਕ ਖੂਫੀਆ ਮੀਟੀੰਗ ਹੋਈ ਸੀ। 14 ਅਕਤੂਬਰ 1992 ਵਿਚ ਕੈ ਪੀ ਐਸ ਗਿਲ ਨੇ ਹਰਨਾਮ ਸਿੰਘ ਧੁੰਮਾ ਨੂੰ ਕਨੈਡਾ ਤੇ ਅਮਰੀਕਾ ਦਾ ਵੀਜਾ ਦਿਵਾਇਆ ਸੀ ਤੇ ਉਸ ਨੇ ਅਮਰੀਕਾ ਚ ਬੈਠੇ ਨੇ ਹਰਨਾਮ ਸਿੰਘ ਨਾਲ ਰਾਬਤਾ ਕਾਇਮ ਰੱਖਿਆ ਪਰ ਹਰਨਾਮ ਸਿਘ ਉਦੋਂ ਤਕ ਅਮਰੀਕਾ ਦੀ ਸਿਟੀਜਨਸ਼ਿਪ ਲੈ ਚੁਕਾ ਸੀ ।ਹੁਣ ਧੁੰਮੇ ਨੂੰ ਭਾਰਤ ਚ ਆਉਣ ਜਾਂ ਰਹਿਣ ਲਈ ਵੀਜੇ ਦੀ ਲੋੜ ਪੈਣੀ ਸੀ ਫੇਰ ਖੂਫੀਆ ਏਜੰਸੀ ਨੇ ਧੁੰਮੇ ਨੂੰ ਇੰਡੀਆ ਲੈਕੇ ਆਉਣ ਦਾ ਅਤੇ ਪੱਕੇ ਵੀਜੇ ਦਾ ਵਾਅਦਾ ਕੀਤਾ ਇਸ ਕੰਮ ਦੇ ਵਿਚ ਇਕ ਵਡੀ ਰੁਕਾਵਟ ਸੀ ਜਸਬੀਰ ਸਿੰਘ ਰੋਡੇ ਅਤੇ ਇਕ ਦੋ ਲੋਕ ਹੋਰ ਸਨ ਜੇਹੜੇ ਮੁਖੀ ਬਣਨਾ ਚਾਹੁੰਦੇ ਸਨ, ਦਮਦਮੀ ਟਕਸਾਲ ਦੇ ਤੇ ਜਸਬੀਰ ਸਿੰਘ ਰੋਡੇ ਦੇ ਕੇ ਪੀ ਐਸ ਗਿੱਲ ਨਾਲ ਕੋਈ ਵਧੀਆ ਸੰਬੰਧ ਨਹੀ ਸਨ। ਇਸ ਕਰਕੇ ਇੱਥੇ ਸਮੱਸਿਆ ਸ਼ੁਰੂ ਹੋ ਗਈ।ਪਰ ਇਹ ਮਸਲਾ ਵੀ ਖੂਫੀਆ ਏਜੰਸੀ ਨੇ ਹਲ ਕਰ ਦਿੱਤਾ। ਖੂਫੀਆ ਏਜੰਸੀ ਦਾ ਇਕ ਮੁਖੀ ਹੋਇਆ ਐਮ ਕੇ ਧਰ ੳਸਨੇ ਇਕ ਕਿਤਾਬ ਵੀ ਲਿਖੀ ਹੈ ਬਹੁਤ ਪੜਨ ਵਾਲੀ ਕਿਤਾਬ ਹੈ ਉਸਦੇ ਵਿਚ ਕਾਫੀ ਕੁਛ ਲਿਖਿਆ ਹੈ।ਐਮ ਕੈ ਧਾਰ ਮੁਤਾਬਿਕ ੳੁਹ ਜਸਵੀਰ ਸਿੰਘ ਰੋਡੇ ਨਾਲ ਆਪਣੇ ਸੰਬੰਧ ਕਰਕੇ1988 ਤੋਂ ਹੀ ਉਸ ਨਾਲ ਜੁੜਿਆ ਹੋਇਆ ਸੀ।ਸੋ ਖੂਫੀਆ ਏਜੰਸੀ ਨੇ ਜਸਬੀਰ ਸਿੰਘ ਨੂੰ ਇਹ ਲਾਰਾ ਲਾਇਆ ਕੇ ਹਰਨਾਮ ਸਿੰਘ ਧੁੰਮੇ ਨੂੰ ਵਕਤੀ ਤੋਰ ਤੇ ਹੀ ਟਕਸਾਲ ਦੇ ਹੈਡਕੁਆਟਰ ਬਿਠਾਇਆ ਜਾ ਰਿਹਾ ਹੈ , ਤੇ ਫੇਰ ਹਰਨਾਮ ਸਿੰਘ ਤੋਂ ਬਾਅਦ ਜਸਬੀਰ ਸਿੰਘ ਤੈਨੂੰ ਮੁਖੀ ਬਣਾ ਦਿੱਤਾ ਜਾਵੇਗਾ ਤੇ ਇਸ ਕਰਕੇ ਜਸਬੀਰ ਸਿੰਘ ਨੇ ਟਕਸਾਲ ਤੇ ਆਪਣਾ ਹੱਕ ਜਤਾਉਣਾ ਬੰਦ ਕਰ ਦਿੱਤਾ ਤੇ ਇਸ ਤਰਾਂ ਹਰਨਾਮ ਸਿੰਘ ਧੁੰਮਾ 2 ਜਨਵਰੀ 2005 ਦੇ ਦਿਨ ਟਕਸਾਲ ਦਾ ਮੁਖੀ ਬਣ ਗਿਆ।ਹਰਨਾਮ ਸਿੰਘ ਧੁੰਮਾ ਇਸ ਵੇਲੇ ਭਾਰਤ ਚ ਵੀਜੇ ਤੇ ਹੈ।ਧੁੰਮਾ ਅੱਜ ਵੀ ਖੂਫੀਆ ਏਜੰਸੀਆਂ ਦੀ ਮਿਹਰਬਾਨੀ ਸਦਕਾ ਸਰਕਾਰ ਦਾ ਪਿਠੂ ਹੈ।ਸੰਤ ਬਾਬਾ ਰਣਜੀਤ ਸਿੰਘ ਤੇ ਕਾਤਲਾਨਾ ਹਮਲਾ ਕਰਨ ਵਾਲੇ ਹਮਲਾਵਰਾ ਵੱਲੋ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਉਪਰੋ ਵੀਕਾਉ ਮੀਡੀਆ ਕਹਿ ਰਹਿਆ ਹੈ “ਸੰਤ ਪਰ ਖਾਲਿਸਤਾਨੀ ਗੋਲੀ”ਮੈਨੂੰ ਲਗਦਾ ਇਹ ਇਕ ਤੀਰ ਨਾਲ ਦੋ ਸ਼ਿਕਾਰ ਕਰਨ ਦੇ ਚੱਕਰ ਵਿਚ ਹਨ।ਸਿੱਖਾਂ ਨੂੰ ਸਿੱਖਾਂ ਨਾਲ ਲੜਾ ਕੇ ਤੇ ਨਾਮ ਖਾਲਿਸਤਾਨ ਦਾ ਬਦਨਾਮ ਕਰਨਾ ਚਾਹੁੰਦੇ ਹਨ।ਚੱਲੋ ਹਮਲਾ ਚਾਹੇ ਕਿਸੇ ਸਿੱਖ ਤੇ ਹੋਵੇ ਜਾ ਹਿੰਦੂ ਤੇ ਆ ਮੀਡੀਆ ਵਾਲੇ ਛੁਆਰਾ ਖਾਲਿਸਤਾਨੀਆ ਨੂੰ ਲਗਾ ਦਿੰਦੇ ਹਨ।

468 ad

Submit a Comment

Your email address will not be published. Required fields are marked *