ਧੀ ਨਾਲ ਬਲਾਤਕਾਰ ਕਰਨ ਵਾਲੇ ਮੌਲਵੀ ਨੂੰ ਮਾਤਾ-ਪਿਤਾ ਨੇ ਦਿੱਤੀ ਭਿਆਨਕ ਸਜ਼ਾ!

ਬਾਲਗਨ—ਬਲਾਤਕਾਰ ਦੀ ਹਰ ਘਟਨਾ ਤੋਂ ਬਾਅਦ ਇਹ ਮੰਗ ਕੀਤੀ ਜਾਂਦੀ ਹੈ ਕਿ ਇਸ ਦੀ ਸਜ਼ਾ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਮੁੜ Rapeਕੋਈ ਅਜਿਹਾ ਕਾਰਾ ਕਰਨ ਬਾਰੇ ਸੋਚ ਨਾ ਸਕੇ ਪਰ ਅਜਿਹਾ ਕੋਈ ਕਾਨੂੰਨ ਕਦੇ ਲਾਗੂ ਨਹੀਂ ਹੋ ਪਾਉਂਦਾ ਅਤੇ ਜਿਨ੍ਹਾਂ ਦੀ ਬੱਚੀ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਉਹ ਦਿਨ-ਰਾਤ ਧੁੱਖਦੇ ਰਹਿੰਦੇ ਹਨ। ਆਪਣੀ ਇਸ ਜਲਨ ਨੂੰ ਹੀ ਘੱਟ ਕਰਨ ਲਈ ਅਫਗਾਨਿਸਤਾਨ ਦੇ ਬਾਲਗਨ ਸੂਬੇ ਵਿਚ ਆਪਣੀ ਬੱਚੀ ਦੇ ਨਾਲ ਬਲਾਤਕਾਰ ਕਰਨ ਵਾਲੇ ਮੌਲਵੀ ਨੂੰ ਬੱਚੀ ਦੇ ਮਾਤਾ-ਪਿਤਾ ਨੇ ਉਹ ਸਜ਼ਾ ਦਿੱਤੀ ਕਿ ਘੱਟੋਂ-ਘੱਟ ਅਜਿਹਾ ਕਰਨ ਤੋਂ ਪਹਿਲਾਂ ਕੋਈ ਇਕ ਵਾਰ ਸੋਚੇਗਾ ਜ਼ਰੂਰ। ਮਹਿਲਾ ਕਲਿਆਣ ਵਿਭਾਗ ਦੀ ਮੁਖੀ ਖਾਦਿਜਾ ਯਾਕੀਨ ਨੇ ਮੁਤਾਬਕ ਮੌਲਵੀ ਨੇ ਲੜਕੀ ਦੇ ਨਾਲ ਕਈ ਵਾਰ ਬਲਾਤਕਾਰ ਕੀਤਾ। ਜਦੋਂ ਲੜਕੀ ਨੇ ਇਹ ਗੱਲ ਆਪਣੇ ਪਿਤਾ ਨੂੰ ਦੱਸੀ ਤਾਂ ਉਹ ਗੁੱਸੇ ਨਾਲ ਭਰ ਗਏ ਅਤੇ ਉਨ੍ਹਾਂ ਨੇ ਕਾਨੂੰਨ ਦੇ ਪਚੜੇ ਵਿਚ ਪੈ ਜਾਣ ਤੋਂ ਬਾਅਦ ਖੁਦ ਮੌਲਵੀ ਨੂੰ ਮਜ਼ਾ ਚਖਾਉਣ ਦੀ ਸੋਚੀ। ਲੜਕੀ ਦੇ ਪਿਤਾ ਨੇ ਪਹਿਲਾਂ ਮੌਲਵੀ ਨੂੰ ਆਪਣੇ ਘਰ ਬੁਲਾਇਆ ਅਤੇ ਫਿਰ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਦੇ ਨੱਕ ਅਤੇ ਕੰਨ ਵੱਢ ਦਿੱਤੇ। ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਕੰਨ ਚੂਹੇ ਲੈ ਗਏ ਜਾਂ ਮੈਂ ਉਸ ਨੂੰ ਨਾਲੀ ਵਿਚ ਬਹਾ ਦਿੱਤਾ ਮੈਂ ਨਹੀਂ ਜਾਣਦਾ। ਪੁਲਸ ਨੇ ਲੜਕੀ ਦੇ ਪਿਤਾ ਅਬਦੁੱਲ ਅਤੇ ਉਸ ਦੀ ਮਾਤਾ ਸੁਲਤਾਨਾ ਨੂੰ ਹਿਰਾਸਤ ਵਿਚ ਲੈ ਲਿਆ ਹੈ।

468 ad