ਧਰਮ ਪਰਿਵਰਤਨ ਕਰਨ ‘ਤੇ ਔਰਤ ਨੂੰ ਮਿਲੀ ਇੰਨੀ ਵੱਡੀ ਸਜ਼ਾ

ਖਾਰਤੂਮ- ਕੀ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਨਾ ਗੁਨਾਹ ਹੈ? ਪਰ ਸੂਡਾਨ ਦੀ ਇਸ ਔਰਤ ਨੂੰ ਧਰਮ ਪਰਿਵਰਤਨ ਕਰਨ ਦੀ ਇੰਨੀ ਵੱਡੀ ਸਜ਼ਾ ਦਿੱਤੀ ਗਈ ਹੈ, ਜਿਸ ਨੂੰ ਸੁਣ ਕੇ ਕਿਸੇ ਦੇ ਵੀ ਰੂਹ ਕੰਬ ਉਠੇਗੀ। ਸੂਡਾਨ ਦੀ ਇਕ ਅਦਾਲਤ ਨੇ ਮੁਸਲਿਮ Dharam Parivartanਔਰਤ ਨੂੰ ਈਸਾਈ ਧਰਮ ਅਪਣਾਉਣ ਦੇ ਜ਼ੁਰਮ ‘ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਮਰੀਅਮ ਯਾਹੀਆ ਇਬਰਾਹਿਮ ਨਾਂ ਦੀ ਇਸ ਔਰਤ ਨੇ ਆਪਣਾ ਧਰਮ ਬਦਲ ਕੇ ਈਸਾਈ ਵਿਅਕਤੀ ਨਾਲ ਵਿਆਹ ਕਰ ਲਿਆ ਸੀ।
ਮਰੀਅਮ ਯਾਹੀਆ ਇਬਰਾਹਿਮ 8 ਮਹੀਨੇ ਦੀ ਗਰਭਵਤੀ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ। ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਇਕ ਅਦਾਲਤ ਨੇ ਉਸ ਨੂੰ ਧਰਮ ਪਰਿਵਰਤਨ ਦਾ ਦੋਸ਼ੀ ਠਹਿਰਾਇਆ। ਸੂਡਾਨ ਦੀ ਅਦਾਲਤ ਨੇ ਉਸ ਨੂੰ ਗੈਰ ਮੁਸਲਿਮ ਨਾਲ ਸੈਕਸ ਸੰਬੰਧ ਸਥਾਪਤ ਕਰਨ ਦੇ ਦੋਸ਼ ‘ਚ 100 ਕੋੜੇ ਲਾਉਣ ਦੀ ਸਜ਼ਾ ਵੀ ਸੁਣਾਈ ਹੈ। ਅਦਾਲਤ ਨੇ ਉਸ ਨੂੰ ਇਸਲਾਮ ਧਰਮ ਮੁੜ ਅਪਣਾਉਣ ਲਈ ਸਮਾਂ ਦਿੱਤਾ ਸੀ, ਜਿਸ ਤੋਂ ਉਸ ਨੇ ਸਾਫ ਇਨਕਾਰ ਕਰ ਦਿੱਤਾ।
ਹਾਲਾਂਕਿ ਔਰਤ ਦਾ ਕਹਿਣਾ ਹੈ ਕਿ ਉਸ ਨੇ ਧਰਮ ਪਰਿਵਰਤਨ ਨਹੀਂ ਕੀਤਾ ਹੈ। ਉਹ ਜਨਮ ਤੋਂ ਹੀ ਈਸਾਈ ਹੈ। ਉਸ ਦੀ ਮਾਂ ਈਸਾਈ ਸੀ। ਪਿਤਾ ਮੁਸਲਿਮ ਪਰ ਪਿਤਾ ਬਚਪਨ ਤੋਂ ਉਨ੍ਹਾਂ ਨਾਲ ਨਹੀਂ ਰਹੇ, ਇਸ ਲਈ ਉਹ ਈਸਾਈ ਧਰਮ ਦੇ ਰੀਤੀ-ਰਿਵਾਜ਼ਾਂ ਮੁਤਾਬਕ ਹੀ ਵੱਡੀ ਹੋਈ। ਮਰੀਅਮ  ਮੌਤ ਦੀ ਸਜ਼ਾ ਅਤੇ ਕੋੜੇ ਮਾਰਨ ਦੀ ਸਜ਼ਾ ਖਿਲਾਫ ਅਪੀਲ ਕਰ ਸਕਦੀ ਹੈ। ਇਸ ਦਰਮਿਆਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਮਰੀਅਮ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਨਿੰਦਾ ਕੀਤਾ ਹੈ।

468 ad