ਦੰਗੇ ਕਰਵਾਉਣ ਵਾਲੇ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਕੋਈ ਹੱਕ ਨਹੀਂ : ਮਮਤਾ ਬੈਨਰਜੀ

ਤਿ੍ਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਿਚਾਲੇ ਬਿਆਨਬਾਜ਼ੀ ਦਾ ਦੌਰ ਹੋਰ ਤੇਜ਼ ਹੋ ਗਿਆ ਹੈ | ਮਮਤਾ ਨੇ ਮੋਦੀ ‘ਤੇ ਹਮਲਾ ਜਾਰੀ ਰੱਖਦਿਆਂ ਕਿਹਾ ਕਿ ਜਿਨ੍ਹਾਂ ਨੇ ਦੰਗਾ ਕਰਵਾਇਆ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਕੋਈ ਹੱਕ ਨਹੀਂ ਹੈ | ਮੋਦੀ ਨੂੰ ਗਿ੍ਫਤਾਰ ਕੀਤੇ ਜਾਣ ਦੀ ਮੰਗ ਕਰ ਚੁੱਕੀ ਮਮਤਾ ਨੇ ਕਿਹਾ ਕਿ ਜੇਕਰ ਉਹ ਕੇਂਦਰ ਸਰਕਾਰ ‘ਚ ਹੁੰਦੀ ਤਾਂ ਰੱਸੀ ਨਾਲ ਮੋਦੀ ਨੂੰ ਬੰਨ੍ਹਦੀ ਤੇ ਸੜਕ ‘ਤੇ ਲੈ ਜਾਂਦੀ | ਉਹ ਮੋਦੀ ਦੀ ਉਸ ਟਿੱਪਣੀ ‘ਤੇ ਪ੍ਰਤੀਕਿਰਿਆ ਵਿਅਕਤ ਕਰ ਰਹੀ ਸੀ ਜਿਸ ‘ਚ ਮੋਦੀ ਨੇ ਕਿਹਾ ਸੀ ਕਿ ਜੇਕਰ ਮਮਤਾ ਉਸ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਰੱਸੀ ਖਰੀਦਣ ‘ਚ ਪੈਸਾ ਨਹੀਂ ਬਰਬਾਦ ਕਰਨੇ ਚਾਹੀਦੇ | ਮੋਦੀ ਨੇ ਬੀਤੇ ਦਿਨ ਇਕ ਰੈਲੀ ‘ਚ ਕਿਹਾ ਕਿ ਉਸ ਨੂੰ ਦੱਸਿਆ ਜਾਵੇ ਕਿ ਉਸ ਨੂੰ ਕਿਹੜੀ ਜੇਲ੍ਹ ‘ਚ ਜਾਣਾ ਹੈ | ਮੈਂ ਉਥੇ ਖੁਦ ਹੀ ਚਲਾ ਜਾਵਾਂਗਾ | ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਮੇਰਾ ਪਹਿਲਾ ਕੰਮ ਬੰਗਲਾ ਭਾਸ਼ਾ ਸਿੱਖਣਾ ਹੋਵੇਗਾ |ਮੋਦੀ ਨੂੰ ਕਿਹਾ ‘ਗਧਾ’ ਉਧਰ ਮਮਤਾ ਨੇ ਮੋਦੀ ‘ਤੇ ਹਮਲਾ ਜਾਰੀ ਰੱਖਦਿਆਂ ਉਨ੍ਹਾਂ ਨੂੰ ‘ਗਧਾ’ ਤੱਕ ਕਹਿ ਦਿੱਤਾ | ਮਮਤਾ ਕੋਲਕਾਤਾ ‘ਚ ਹੋਈ ਰੈਲੀ ‘ਚ ਉਸ ਬਿਆਨ ਦਾ ਜਵਾਬ ਦੇ ਰਹੀ ਸੀ ਜਿਸ ‘ਚ ਮੋਦੀ ਨੇ ਬੰਗਾਲ ਦੇ ਕਈ ਲੋਕਾਂ ਨੂੰ ਬੰਗਲਾਦੇਸ਼ੀ ਕਰਾਰ ਦਿੱਤਾ ਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਗੱਲ ਕੀਤੀ ਸੀ | ਇਸ ਤੋਂ ਪਹਿਲਾਂ ਮਮਤਾ ਮੋਦੀ ਨੂੰ ‘ਦਾਨਵ ਤੇ ਖਤਰਨਾਕ’ ਵਿਅਕਤੀ ਵੀ ਕਰਾਰ ਦੇ ਚੁੱਕੀ ਹੈ |

468 ad