ਦੰਗਿਆਂ ਕਾਰਨ ਵਿਅਤਨਾਮ ‘ਚ ਨਿਵੇਸ਼ ‘ਤੇ ਸ਼ੱਕ : ਚੀਨ

ਦੰਗਿਆਂ ਕਾਰਨ ਵਿਅਤਨਾਮ 'ਚ ਨਿਵੇਸ਼ 'ਤੇ ਸ਼ੱਕ : ਚੀਨ

ਵਿਅਤਨਾਮ ਦੇ ਪਿਛਲੇ ਹਫਤੇ ਦੇ ਚੀਨ ਵਿਰੋਧੀ ਦੰਗਿਆਂ ਕਾਰਨ ਉਥੇ ਵਿਦੇਸ਼ੀ ਨਿਵੇਸ਼ ਦੇ ਵਾਅਦਿਆਂ ਦੇ ਪੂਰਾ ਹੋਣ ‘ਤੇ ਸ਼ੱਕ ਪੈਦਾ ਹੋ ਗਿਆ ਹੈ। ਇਹ ਖਬਰ ਸੋਮਵਾਰ ਨੂੰ ਚੀਨ ਦੇ ਸਰਕਾਰੀ ਅਖਬਾਰ ਨੇ ਦਿੱਤੀ। ਅਖਬਾਰ ਮੁਤਾਬਕ ਵਿਅਤਨਾਮ ਤੋਂ 4000 ਚੀਨੀਆਂ ਨੂੰ ਕੱਢਿਆ ਜਾ ਚੁੱਕਾ ਹੈ। ਵਿਅਤਨਾਮ ਆਪਣੇ ਇਥੇ ਵਿਕਾਸ ਲਈ ਪੂਰੀ ਤਰ੍ਹਾਂ ਵਿਦੇਸ਼ੀ ਨਿਵੇਸ਼ ‘ਤੇ ਨਿਰਭਰ ਹੈ ਅਤੇ ਪਿਛਲੇ ਹਫਤੇ ਦੀ ਘਟਨਾ ਨੇ ਇਸ ‘ਤੇ ਪ੍ਰਸ਼ਨ ਚਿੰਨ੍ਹ ਖੜਾ ਕਰ ਦਿੱਤਾ ਹੈ। ਵਿਦੇਸ਼ੀ ਨਿਵੇਸ਼ ਜਾਰੀ ਰੱਖਣ ਲਈ ਉਸ ਨੂੰ ਨਿਸ਼ਚਿਤ ਕਰਨਾ ਹੋਵੇਗਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਅਤੇ ਨਿਵੇਸ਼ਕ ਉਥੇ ਸੁਰੱਖਿਅਤ ਮਹਿਸੂਸ ਕਰਨ। ਚੀਨ ਦੇ ਨਿਵੇਸ਼ ਮੰਤਰਾਲੇ ਨੇ ਵਿਅਤਨਾਮ ਤੋਂ ਸੋਮਵਾਰ ਤੱਕ 4000 ਚੀਨੀਆਂ ਨੂੰ ਕੱਢੇ ਜਾਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਜਹਾਜ਼ ਰਾਹੀਂ ਚੀਨ ਲਿਜਾਇਆ ਜਾ ਰਿਹਾ ਹੈ ਜਦੋਂ ਕਿ ਗੰਭੀਰ ਜ਼ਖਮੀਆਂ ਨੂੰ ਹਵਾਈ ਜਹਾਜ਼ ਰਾਹੀਂ ਚੀਨ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ।

468 ad