ਦੇਸ਼ ਵਿਦੇਸ਼ ਦੇ ਸਿੱਖਾਂ ਵਲੋਂ ਸਰਬੱਤ ਖਾਲਸਾ ਦਾ ਸਮਰਥਨ 

sarbat khalsa1ਬਰੈਂਪਟਨ (ਪੀ ਡੀ ਬਿਊਰੋ) – ਪੰਜਾਬ ਦੀਆਂ ਸਮੂਹ ਪੰਥਕ ਜਥੇਬੰਦੀਆਂ ਵਲੋਂ ਦੀਰਘ ਵਿਚਾਰਾਂ ਤੋਂ ਬਾਅਦ ਲੁਧਿਆਣਾ ਵਿਖੇ ਸਰਬੱਤ ਖਾਲਸਾ ਦਾ ਐਲਾਨ ਕਰ ਦਿੱਤਾ ਗਿਆ। ਇਥੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸਰਬੱਤ ਖਾਲਸਾ ਬੰਦੀ ਛੋੜ ਦਿਵਸ ਤੋਂ ਇਕ ਦਿਨ ਪਹਿਲਾਂ 10 ਨਵੰਬਰ ਨੂੰ ਹੋਵੇਗਾ। ਇਹ ਸ੍ਰੀ ਦਰਬਾਰ ਸਾਹਿਬ ਦੇ ਹਦੂਦ ਅੰਦਰ ਮੰਜੀ ਸਾਹਿਬ ਵਿਖੇ ਕਰਨ ਦੀ ਯੋਜਨਾ ਬਣਾਈ ਗਈ ਸੀ, ਪਰ ਸ਼੍ਰੋਮਡੀ ਕਮੇਟੀ ਦੇ ਪ੍ਰਧਾਨ ਮੱਖਕ ਵਲੋਂ ਇਸਨੂੰ ਰੱਦ ਕਰਨ ਤੇ ਹੁਣ ਇਹ ਤਰਨ ਤਾਰਨ ਵਿਖੇ ਗੁਰਦੁਆਰਾ ਬਾਬਾ ਨੌਧ ਸਿੰਘ ਵਿਖੇ ਕਰਵਾਇਆ ਜਾਵੇਗਾ।
ਇਸ ਐਲਾਨ ਤੋਂ ਬਾਅਦ ਦੇਸ਼ ਵਿਦੇਸ਼ ਅੰਦਰ ਸਰਬੱਤ ਖਾਲਸਾ ਬਾਰੇ ਚਰਚਾ ਛਿੜ ਗਈ ਹੈ। ਮਿਲੀਆਂ ਸੂਚਨਾਵਾਂ ਅਨੁਸਾਰ ਯੌਰਪ ਦੇ ਵੱਖ ਵੱਖ ਦੇਸ਼ਾਂ ਅਮਦਰ ਇਸ ਬਾਰੇ ਕਾਨਫਰੰਸਾਂ ਦਾ ਦੌਰਾ ਚੱਲ ਪਿਆ ਹੈ ਅਤੇ ਸੰਗਤ ਆਪਣੇ ਵਿਚਾਰ ਵਿਅਕਤ ਕਰ ਰਹੀ ਹੈ। ਇਸ ਤੋਂ ਇਲਾਵਾ ਉੱਤਰੀ ਅਮਰੀਕਾ ਵਿੱਚ ਪਹਿਲਾਂ ਹੀ ਵੱਖ ਵੱਖ ਕਮੇਟੀਆਂ ਦੇ ਪ੍ਰਬੰਧਕਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਜਥੇਦਾਰਾਂ ਦੀ ਨਿਯੁਕਤੀ ਸਰਬੱਤ ਖਾਲਸਾ ਰਾਹੀਂ ਕਰਨ ਦੀ ਮੰਗ ਕੀਤੀ ਹੈ। ਉਨਟਾਰੀਓ ਵਿੱਚ ਦੋ ਪ੍ਰਮੁੱਖ ਸੰਸਥਾਵਾਂ, ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਅਤੇ ਉਨਟਾਰੀਓ ਗੁਰਦੁਆਰਾਜ਼ ਕਮੇਟੀ ਵਲੋਂ ਅਜਿਹੀਆਂ ਪ੍ਰੈਸ ਰੀਲੀਜ਼ਾਂ ਜਾਰੀ ਹੋ ਚੁੱਕੀਆਂ ਹਨ।
ਉਨਟਾਰੀਓ ਦੀਆਂ ਸਰਗਰਮ ਪੰਥਕ ਸੰਸਥਾਵਾਂ ਅਤੇ ਗੁਰਦੁਆਰਿਆਂ ਦੇ ਮੈਂਬਰਾਂ ਦੇ ਇਸ ਸਰਬੱਤ ਖਾਲਸਾ ਬਾਰੇ ਕੁੱਝ ਸੁਝਾਅ ਕਿ ਸਰਬੱਤ ਖਾਲਸਾ ਦੇ ਫੈਸਲਿਆਂ ਵਿੱਚ ਅੰਤਰਰਾਸ਼ਟਰੀ ਸਿੱਖ ਭਾਈਚਾਰੇ ਦਾ ਯੋਗਦਾਨ ਵੀ ਪੈ ਸਕੇ। ਇਹ ਸੁਝਾਅ ਲਿਖਤੀ ਰੂਪ ਵਿੱਚ ਪ੍ਰਬੰਧਕਾਂ ਤੱਕ ਪਹੁੰਚਾ ਦਿੱਤੇ ਗਏ ਹਨ।
ਉਨਟਾਰੀਓ ਵਿੱਚ ਸਰਗਰਮ ਸ਼੍ਰੋਮਣੀ ਅਕਾਲੀ ਦਲ (ਅ) ਕੈਨੇਡਾ ਬ੍ਰਾਂਚ ਦੇ ਵੱਖ ਵੱਖ ਮੈਂਬਰਾਂ ਨੇ ਸਰਬੱਤ ਖਾਲਸਾ ਦਾ ਮੁਕੰਮਲ ਸਾਥ ਦੇਣ ਦਾ ਐਲਾਨ ਕੀਤਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ (ਅ) ਯੂ ਐਸ ਏ ਅਤੇ ਕੈਨੇਡਾ ਦੇ ਮੋਹਤਬਾਰ ਮੈਂਬਰਾਂ ਦੀ ਡੇਢ ਘੰਟਾ ਟੈਲੀ ਕਾਨਫਰੰਸ ਹੋਈ ਜਿਸ ਵਿੱਚ ਸਰਬੱਤ ਖਾਲਸਾ ਦਾ ਮੁਕੰਮਲ ਸਮਰਥਨ ਦੇਣ ਦੇ ਨਾਲ ਨਾਲ ਕੁੱਝ ਸੁਝਾਅ ਪ੍ਰਬੰਧਕਾਂ ਤੱਕ ਪਹੁੰਚਾਉਣ ਦਾ ਫੈਸਲਾ ਲਿਆ ਗਿਆ। ਮੂਲ ਰੂਪ ਤੇ ਸਰਕਾਰ ਦੇ ਸਤਾਏ ਸਿੱਖ ਬਾਦਲਾਂ ਅਤੇ ਮੋਦੀਆਂ ਤੋਂ ਖਹਿੜਾ ਛੁਡਾਉਣ ਲਈ ਹਰ ਸੰਭਵ ਕਦਮ ਪੁੱਟਣ ਨੂੰ ਤਿਆਰ ਹਨ।

468 ad