ਦੇਸ਼ ਭਰ ‘ਚ ਵਹਿ ਰਹੀ ਹੈ ਬਦਲਾਅ ਦੀ ਹਨੇਰੀ: ਅਮਿਤ ਸ਼ਾਹ

ਦੇਸ਼ ਭਰ 'ਚ ਵਹਿ ਰਹੀ ਹੈ ਬਦਲਾਅ ਦੀ ਹਨੇਰੀ: ਅਮਿਤ ਸ਼ਾਹ

ਭਾਜਪਾ ਜਨਰਲ ਸਕੱਤਰ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਭਰ ‘ਚ ਬਦਲਾਅ ਦੀ ਹਨੇਰੀ ਚੱਲ ਰਹੀ ਹੈ ਅਤੇ ਇਸ ਦਾ ਅਸਰ ਅਮੇਠੀ ਵਰਗੇ ਕਾਂਗਰਸ ਦੇ ਗੜ੍ਹ ‘ਚ ਵੀ ਨਜ਼ਰ ਆਏਗਾ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰਨ ਦੀ ਕੋਸ਼ਿਸ਼ ‘ਚ ਹਨ। ਫੂਲਪੁਰ ਲੋਕਸਭਾ ਖੇਤਰ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਪੂਰਾ ਦੇਸ਼ ਬਦਲਾਅ ਦੀ ਲਹਿਰ ਦੋਹਰਾ ਰਿਹਾ ਹੈ। ਰੋਜ਼ਾਨਾ ਇਹ ਹਵਾ ਤੇਜ਼ ਹੁੰਦੀ ਜਾ ਰਹੀ ਹੈ। ਸ਼ਾਹ ਨੇ ਕਿਹਾ ਕਿ ਮੈਂ ਸ਼ੁੱਕਰਵਾਰ ਨੂੰ ਅਮੇਠੀ ‘ਚ ਸੀ ਅਤੇ ਮੇਰੇ ਸ਼ਬਦਾਂ ‘ਤੇ ਧਿਆਨ ਦਿਓ। ਉਸ ਖੇਤਰ ‘ਚ ਵੀ ਲੋਕ ਇਸ ਵਾਰ ਬਦਲਾਅ ਲਈ ਵੋਟ ਦੇਣ ਜਾ ਰਹੇ ਹਨ। ਭਾਜਪਾ ਨੇਤਾ ਨੇ ਕਿਹਾ ਕਿ ਉੱਥੇ ਜਿਸ ਤਰ੍ਹਾਂ ਦਾ ਮਾਹੌਲ ਹੈ, ਉਸ ਨਾਲ ਮੈਨੂੰ 1977 ਦੀ ਚੋਣਾਂ ਦੀ ਯਾਦ ਆ ਗਈ, ਜਦੋਂ ਕਾਂਗਰਸ ਆਪਣੇ ਗੜ੍ਹ ‘ਚ ਹਾਰੀ ਸੀ। ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਕਰੀਬੀ ਸ਼ਾਹ ਸਪਾ ਅਤੇ ਬਸਪਾ ‘ਤੇ ਵੀ ਬਰਸੇ। ਸ਼ਾਹ ਨੇ ਕਿਹਾ ਕਿ ਦੋਹਾਂ ਪਾਰਟੀਆਂ ਦਾ ਜਾਤੀਵਾਦੀ ਏਜੰਡਾ ਹੈ ਅਤੇ ਕੇਂਦਰ ‘ਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ ਬਣੇ ਰਹਿਣ ਲਈ ਉਹ ਦੋਵੇਂ ਜ਼ਿੰਮੇਵਾਰ ਹਨ। ਕੇਂਦਰ ‘ਚ ਤੀਜੇ ਮੋਰਚੇ ਦੀ ਸਰਕਾਰ ਬਣਾਉਣ ਦੀ ਵਕਾਲਤ ਕਰ ਰਹੇ ਮੁਲਾਇਮ ਸਿੰਘ ਯਾਦਵ ‘ਤੇ ਨਿਸ਼ਾਨਾ ਵਿੰਨਦੇ ਹੋਏ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਕਿੱਥੋਂ ਸੀਟਾਂ ਮਿਲਣ ਵਾਲੀਆਂ ਹਨ। ਕਰਨਾਟਰ, ਗੁਜਰਾਤ ਜਾਂ ਮਹਾਰਾਸ਼ਟਰ। ਉੱਤਰ ਪ੍ਰਦੇਸ਼ ‘ਚ ਉਨ੍ਹਾਂ ਨੂੰ 10-15 ਤੋਂ ਜ਼ਿਆਦਾ ਸੀਟਾਂ ਨਹੀਂ ਮਿਲਣਗੀਆਂ।

468 ad