ਦੇਸ਼ ਨੂੰ ਇਕ ਸ਼ੇਰ ਦੀ ਲੋੜ ਹੈ, ਸੌ ਚੂਹਿਆਂ ਦੀ ਨਹੀਂ : ਵੀਣਾ ਸ਼ਾਹੀ

ਦੇਸ਼ ਨੂੰ ਇਕ ਸ਼ੇਰ ਦੀ ਲੋੜ ਹੈ, ਸੌ ਚੂਹਿਆਂ ਦੀ ਨਹੀਂ : ਵੀਣਾ ਸ਼ਾਹੀ

ਰਾਸ਼ਟਰੀ ਜਨਤਾ ਦਲ (ਰਾਜਦ) ਨੂੰ ਛੱਡ ਕੇ ਸ਼ੁੱਕਰਵਾਰ ਨੂੰ ਭਾਜਪਾ ‘ਚ ਆਈ ਬਿਹਾਰ ਦੀ ਸਾਬਕਾ ਮੰਤਰੀ ਵੀਣਾ ਸ਼ਾਹੀ ਨੇ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਸ਼ੇਰ ਦੱਸਿਆ ਅਤੇ ਕਿਹਾ ਕਿ ਦੇਸ਼ ਨੂੰ ਇਕ ਸ਼ੇਰ ਦੀ ਲੋੜ ਹੈ ਸੌ ਚੂਹਿਆਂ ਦੀ ਨਹੀਂ। ਸ਼ਾਹੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਮੰਗਲ ਪਾਂਡੇ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਸੌ ਚੂਹਿਆਂ ਤੋਂ ਬਿਹਤਰ ਹੁੰਦਾ ਹੈ ਇਕ ਸ਼ੇਰ। ਦੇਸ਼ ਨੂੰ ਅਜੇ ਇਕ ਸੇਰ ਦੀ ਲੋੜ ਹੈ ਅਤੇ ਮੋਦੀ ਦੇ ਰੂਪ ‘ਚ ਦੇਸ਼ ਨੂੰ ਇਹ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਅਜੇ ਤਬਦੀਲੀ ਚਾਹ ਰਹੇ ਹਨ ਅਤੇ ਇਸ਼ ਦੇ ਲਈ ਉਹ ਆਪਣੇ ਪੱਧਰ ਤੋਂ ਭਾਜਪਾ ਨੂੰ ਹੋਰ ਮਜ਼ਬੂਤ ਕਰਨ ‘ਚ ਲਗੇਗੀ। ਸਾਬਕਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਮੋਦੀ ਨੂੰ ਹੁਣ ਤੋਂ ਹੀ ਚੁਣ ਲਿਆ ਹੈ ਜੋ ਸਹੀ ਰਾਹ ‘ਤੇ ਲੈ ਜਾਣ ਦਾ ਕੰਮ ਕਰਨਗੇ। ਮੋਦੀ ਦੀ ਸੋਚ ਅਤੇ ਉਨ੍ਹਾਂ ਦੀਆਂ ਨਿਤੀਆਂ ਪੂਰੀ ਤਰ੍ਹਾਂ ਸਪੱਸ਼ਟ ਹਨ ਜਿਸ ਨੂੰ ਦੇਸ਼ ਦੀ ਜਨਤਾ ਸਮਝ ਰਹੀ ਹੈ। ਮੌਜੂਦਾ ਸਮੇਂ ‘ਚ ਦੇਸ਼ ਨੂੰ ਮੋਦੀ ਵਰਗੇ ਨੇਤਾ ਦੀ ਲੋੜ ਹੈ ਅਤੇ ਤਾਂ ਹੀ ਦੇਸ਼ ਸੁਰੱਖਿਅਤ ਰਹਿ ਸਕੇਗਾ। ਸ਼ਾਹੀ ਨੇ ਰਾਜਦ ਛੱਡ ਜਾਣ ਦੇ ਸਬੰਧ ‘ਚ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਇਸ ਦਲ ‘ਚ ਨਾ ਕੋਈ ਨਿਤੀ ਹੈ ਨਾ ਉਦੇਸ਼। ਉਨ੍ਹਾਂ ਕਿਹਾ ਕਿ ਰਾਜਦ ਉਦੇਸ਼ਹੀਨ ਅਤੇ ਦਿਸ਼ਾਹੀਨ ਹੋ ਗਿਆ ਹੈ। ਅਜਿਹੇ ਦਲ ‘ਚ ਉਨ੍ਹਾਂ ਦੇ ਬਣੇ ਰਹਿਣ ਦਾ ਕੋਈ ਤਰਕ ਨਹੀਂ ਰਹਿ ਗਿਆ ਸੀ।

468 ad