ਦੇਸ਼ ਦੇ 19 ਫੀਸਦੀ ਸਕੂਲਾਂ ‘ਚ ਕੁੜੀਆਂ ਲਈ ਨਹੀਂ ਹਨ ਵੱਖਰੀਆਂ ਟਾਇਲਟਾਂ

ਦੇਸ਼ ਦੇ 19 ਫੀਸਦੀ ਸਕੂਲਾਂ 'ਚ ਕੁੜੀਆਂ ਲਈ ਨਹੀਂ ਹਨ ਵੱਖਰੀਆਂ ਟਾਇਲਟਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਸਕੂਲਾਂ ਵਿਚ ਟਾਇਲਟਾਂ ਖਾਸ ਕਰ ਕੇ ਕੁੜੀਆਂ ਲਈ ਵੱਖਰੀਆਂ ਟਾਇਲਟਾਂ ਬਣਾਉਣ ਦੇ ਸੱਦੇ ਦਰਮਿਆਨ ਇਸ ਸਮੇਂ ਹਾਲਤ ਇਹ ਹੈ ਕਿ ਦੇਸ਼ ਦੇ ਲੱਗਭਗ 19 ਫੀਸਦੀ ਪ੍ਰਾਇਮਰੀ ਸਕੂਲਾਂ ਵਿਚ ਕੁੜੀਆਂ ਲਈ ਵੱਖਰਾ ਟਾਇਲਟਾਂ ਦਾ ਪ੍ਰਬੰਧ ਨਹੀਂ ਹੈ। ਇਹ ਕੁੜੀਆਂ ਦੇ ਪੜ੍ਹਾਈ ਨੂੰ ਅੱਧਵਾਟੇ ਹੀ ਛੱਡਣ ਦੇ ਅਹਿਮ ਕਾਰਨ ਵਜੋਂ ਵੀ ਸਾਹਮਣੇ ਆਇਆ ਹੈ। ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2012-13 ‘ਚ ਦੇਸ਼ ਦੇ 69 ਫੀਸਦੀ ਸਕੂਲਾਂ ‘ਚ ਕੁੜੀਆਂ ਲਈ ਵੱਖਰੀਆਂ ਟਾਇਲਟਾਂ ਦਾ ਪ੍ਰਬੰਧ ਸੀ, ਜਦੋਂਕਿ 2009-10 ‘ਚ ਇਹ 59 ਫੀਸਦੀ ਸੀ। 2013-14 ਵਿਚ 80.57 ਫੀਸਦੀ ਪ੍ਰਾਇਮਰੀ ਸਕੂਲਾਂ ‘ਚ ਕੁੜੀਆਂ ਲਈ ਵੱਖਰੀਆਂ ਟਾਇਲਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕੌਮੀ ਸਿੱਖਿਆ ਯੋਜਨਾ ਤੇ ਪ੍ਰਸ਼ਾਸਨ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ 2013-14 ਵਿਚ ਆਂਧਰਾ ਪ੍ਰਦੇਸ਼ ਦੇ 45714 ਸਕੂਲਾਂ ਵਿਚੋਂ 9114 ਸਕੂਲਾਂ ‘ਚ ਅਜਿਹਾ ਪ੍ਰਬੰਧ ਨਹੀਂ ਸੀ। ਆਸਾਮ ਦੇ 50186 ਸਕੂਲਾਂ ਵਿਚੋਂ 6890, ਬਿਹਾਰ ਦੇ 70673 ਸਕੂਲਾਂ ਵਿਚੋਂ 17982 ਸਕੂਲਾਂ ਵਿਚ ਕੁੜੀਆਂ ਲਈ ਵੱਖਰੀਆਂ ਟਾਇਲਟਾਂ ਨਹੀਂ ਹਨ। ਗੁਜਰਾਤ ਦੇ 33713 ਵਿਚੋਂ 87, ਕਰਨਾਟਕ ਦੇ 46421 ਵਿਚੋਂ 12, ਮੱਧ ਪ੍ਰਦੇਸ਼ ਦੇ 1 ਲੱਖ 14 ਹਜ਼ਾਰ 444 ਸਕੂਲਾਂ ਵਿਚੋਂ 9130, ਓਡਿਸ਼ਾ ਦੇ 58412 ਵਿਚੋਂ 8196, ਤਾਮਿਲਨਾਡੂ ਦੇ 37002 ਸਕੂਲਾਂ ਵਿਚੋਂ 1442 ਅਤੇ ਪੱਛਮੀ ਬੰਗਾਲ ਦੇ 81915 ਸਕੂਲਾਂ ਵਿਚੋਂ 13608 ਕੁੜੀਆਂ ਲਈ ਵੱਖਰੀਆਂ ਟਾਇਲਟਾਂ ਦਾ ਪ੍ਰਬੰਧ ਨਹੀਂ ਹੈ।

468 ad