ਦੂਲੋ ਕਾਰਨ ਮੇਰੀ ਰਾਜ ਸਭਾ ਦੀ ਟਿਕਟ ਕੱਟੀ ਗਈ : ਹੰਸ ਰਾਜ

13ਬਰਨਾਲਾ2 ਮਈ ( ਜਗਦੀਸ਼ ਬਾਮਬਾ ) ਪੁਰਾਣੇ ਕਾਂਗਰਸੀਆਂ ਨੇ ਮੈਨੂੰ ਰਾਜ ਸਭਾ ਵਿਚ ਜਾਣ ਤੋਂ ਰੋਕ ਦਿੱਤਾ, ਜਦੋਂ ਕਾਂਗਰਸ ਪਾਰਟੀ ਵੱਲੋਂ ਮੈਨੂੰ ਰਾਜ ਸਭਾ ਵਿਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਤਮਦਾਹ ਦੀ ਧਮਕੀ ਦੇ ਕੇ ਮੈਨੂੰ ਰਾਜ ਸਭਾ ਵਿਚ ਜਾਣ ਤੋਂ ਰੋਕ ਦਿੱਤਾ। ਇਹ ਸ਼ਬਦ ਪ੍ਰਸਿੱਧ ਸੂਫ਼ੀ ਗਾਇਕ ਅਤੇ ਕਾਂਗਰਸ ਪਾਰਟੀ ਦੇ ਆਗੂ ਹੰਸ ਰਾਜ ਹੰਸ ਨੇ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ਤੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਆਖਿਆ ਕਿ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਕਾਂਗਰਸ ਹਾਈਕਮਾਨ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਨਾ ਲਿਆ ਗਿਆ ਤਾਂ ਉਹ ਆਤਮਦਾਹ ਕਰ ਲੈਣਗੇ। ਉਨ੍ਹਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਹੁਣ ਪੁਰਾਣੇ ਕਾਂਗਰਸੀਆਂ ਦੇ ਮਰਨ ਦਾ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਵਿਧਾਇਕ ਕੇਵਲ ਸਿੰਘ ਢਿੱਲੋਂ ਸਦਕਾ ਕਾਂਗਰਸ ਪਾਰਟੀ ਵਿਚ ਆਏ ਹਨ। ਅਕਾਲੀ ਦਲ ਵਿਚ ਉਨ੍ਹਾਂ ਨੂੰ ਘੁਟਣ ਮਹਿਸੂਸ ਹੋ ਰਹੀ ਸੀ। ਪਹਿਲਾਂ ਤਾਂ ਅਕਾਲੀ ਦਲ ਨੇ ਉਨ੍ਹਾਂ ਨੂੰ ਬੜੇ ਹੀ ਸਨਮਾਨ ਨਾਲ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਅਤੇ ਉਪ ਪ੍ਰਧਾਨ ਦਾ ਅਹੁਦਾ ਵੀ ਦੇ ਦਿੱਤਾ ਪਰ ਕੋਈ ਮਾਣਸਨਮਾਨ ਨਹੀਂ ਕੀਤਾ। ਜਲੰਧਰ ਦੇ ਕਬੱਡੀ ਮੈਚਾਂ ਵਿਚ ਸਾਰੇ ਗਾਇਕਾਂ ਨੂੰ ਤਾਂ ਅਕਾਲੀ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਪਰ ਉਨ੍ਹਾਂ ਨੂੰ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਮਾੜੇ ਸਮੇਂ ਵੀ ਇਕ ਦਿਨ ਦਾ 10 ਲੱਖ ਰੁਪਏ ਕਮਾ ਲੈਂਦੇ ਸਨ। ਚੋਣਾਂ ਵਿਚ ਉਨ੍ਹਾਂ ਆਪਣੀ ਸਾਰੀ ਕਮਾਈ ਗਾਲ ਦਿੱਤੀ ਅਤੇ ਕਰਜ਼ੇ ਦੀ ਮਾਰ ਹੇਠ ਸੜਕਤੇ ਗਏ। ਉਨ੍ਹਾਂ ਦੇ ਕੁੜਮ ਦਲੇਰ ਮਹਿੰਦੀ ਨੇ ਇਸ ਬੁਰੇ ਸਮੇਂ ਵਿਚ ਉਨ੍ਹਾਂ ਦੀ ਸਹਾਇਤਾ ਕੀਤੀ। ਉਨ੍ਹਾਂ ਆਖਿਆ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕੋਈ ਚੋਣ ਨਹੀਂ ਲੜਨੀ ਸਿਰਫ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨ ਲਈ ਪੰਜਾਬ ਆਏ ਹਨ। ਦੁਆਬਾ ਅਤੇ ਮਾਝੇ ਦੀ ਧਰਤੀ ਵਿਚ ਉਨ੍ਹਾਂ ਕਈ ਰੈਲੀਆਂ ਕਰ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਮਾਲਵੇ ਦੀ ਧਰਤੀ ਤੋਂ ਅੱਜ ਉਨ੍ਹਾਂ ਵੱਲੋਂ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ।
ਜਦੋਂ ਉਨ੍ਹਾਂ ਤੋਂਆਪਪਾਰਟੀ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਗੀਤਸਿਰਤੇ ਟੋਪੀ, ਨੀਅਤ ਖੋਟੀ, ਲੈਣਾ ਕੀ ਟੋਪੀਆਂ ਸਿਰ ਧਰਕੇਸੁਣਾ ਕੇ ਕਿਹਾ ਕਿ ਕੇਜਰੀਵਾਲ ਜਦੋਂ ਪੰਜਾਬ ਵਿਚ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਪੰਜਾਬ ਦਾ ਇਕ ਵੀ ਬੂੰਦ ਪਾਣੀ ਉਹ ਹਰਿਆਣਾ ਅਤੇ ਦਿੱਲੀ ਨੂੰ ਨਹੀਂ ਦੇਣਗੇ ਜਦੋਂ ਉਹ ਸ਼ੰਭੂ ਬਾਰਡਰ ਟੱਪ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਹਰਿਆਣਾ ਤੇ ਦਿੱਲੀ ਦਾ ਪਾਣੀ ਵਿਚ ਹਿੱਸਾ ਹੈ। ਆਮ ਆਦਮੀ ਪਾਰਟੀ ਦਾ ਚਰਿੱਤਰ ਦੋਹਰਾ ਹੈ। ਇਸ ਦੌਰਾਨ ਡਾ. ਬਲਵੀਰ ਸਿੰਘ ਸੰਘੇੜਾ, ਗੁਰਜੀਤ ਸਿੰਘ ਬਰਾੜ, ਅਰਸ਼ਦੀਪ ਧਨੌਲਾ ਅਤੇ ਵਿੱਕੀ ਧਨੌਲਾ ਆਦਿ ਹਾਜ਼ਰ ਸਨ।

468 ad

Submit a Comment

Your email address will not be published. Required fields are marked *