ਦੂਜਿਆਂ ਲਈ ਸਿਆਸੀ ਦਲਬਦਲੀ ਦੇ ਟੋਏ ਪੁੱਟਣ ਵਾਲਾ ਬਾਦਲ ਪਰਿਵਾਰ ਖੁੱਦ ਡਿਗਿਆ

ਉਜਾਗਰ ਸਿੰਘ

ਉਜਾਗਰ ਸਿੰਘ

ਇੱਕ ਕਹਾਵਤ ਹੈ ਕਿ ਜਿਹੜਾ ਦੂਜਿਆਂ ਲਈ ਟੋਏ ਪੁੱਟਦਾ ਹੈ, ਇੱਕ ਦਿਨ ਖ਼ੁਦ ਹੀ ਉਸ ਵਿਚ ਡਿਗ ਪੈਂਦਾ ਹੈ। ਬਾਦਲ ਪਰਿਵਾਰ ਚੌਧਰੀ ਭਜਨ ਲਾਲ ਤੋਂ ਬਾਅਦ ਦੂਜਾ ਵੱਡਾ  ਸਿਆਸੀ ਪਰਿਵਾਰ ਹੈ, ਜਿਸਨੇ ਦਲ ਬਦਲੀ ਨੂੰ ਉਤਸ਼ਾਹਤ ਕੀਤਾ ਹੈ। ਦਲਬਦਲੀ ਕਰਨ ਤੇ ਕਰਾਉਣ ਵਾਲਿਆਂ ਦਾ ਆਪਣਾ ਕੋਈ ਅਸੂਲ ਨਹੀਂ ਹੁੰਦਾ। ਉਨ•ਾਂ ਦੀ ਸਿਆਸਤ ਮੌਕਾਪ੍ਰਸਤੀ ਨਾਲ ਸਿਆਸੀ ਤਾਕਤ ਹਥਿਆਉਣਾ ਹੀ ਹੁੰਦਾ ਹੈ ਤਾਂ ਜੋ ਉਹ ਆਪਣੀ ਸਿਆਸੀ ਚੌਧਰ ਕਾਇਮ ਰੱਖ ਸਕਣ। ਚੌਧਰੀ ਭਜਨ ਲਾਲ ਨੇ ਆਪਣੀ ਸਾਰੀ ਦੀ ਸਾਰੀ ਪਾਰਟੀ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਕੇ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰੱਖੀ ਸੀ। ਇਹੋ ਹਾਲ ਪੰਜਾਬ ਵਿਚ ਵਰਤਮਾਨ ਸਿਆਸੀ ਤਾਕਤ ਤੇ ਕਾਬਜ਼ ਬਾਦਲ ਪਰਿਵਾਰ ਨੇ ਢੰਗ ਅਪਣਾਇਆ ਹੈ। ਉਸਨੇ ਆਪਣੀ ਕੁਰਸੀ ਨੂੰ ਬਰਕਰਾਰ ਰੱਖਣ ਲਈ ਹਰ ਹੱਥ ਢੰਗ ਵਰਤਿਆ ਹੈ। ਕਾਂਗਰਸ ਪਾਰਟੀ ਨੂੰ ਢਾਹ ਲਾਉਣ ਦੇ ਮੰਤਵ ਨਾਲ ਪੰਜਾਬ ਦੇ ਐਮ.ਪੀਜ., ਵਿਧਾਨਕਾਰ ਅਤੇ ਕਾਂਗਰਸ ਪਾਰਟੀ ਦੇ ਹੋਰ ਮਹੱਤਵਪੂਰਨ ਸਿਆਸਤਦਾਨਾ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ, ਜਿਨ•ਾਂ ਵਿਚ ਜਥੇਦਾਰ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਵਿਸ਼ਵਾਸ਼ਪਾਤਰ ਲੋਕ ਸਭਾ ਦੇ ਮੈਂਬਰ ਸੁਖਦੇਵ ਸਿੰਘ ਲਿਬੜਾ, ਵਿਧਾਨਕਾਰ ਜੀਤਮਹਿੰਦਰ ਸਿੰਘ ਸਿੱਧੂ, ਜੋਗਿੰਦਰਪਾਲ ਜੈਨ, ਸਾਬਕਾ ਵਿਧਾਨਕਾਰ ਮੰਗਤ ਰਾਏ ਬਾਂਸਲ, ਮਲਕੀਤ ਸਿੰਘ ਬੀਰਮੀ, ਈਸ਼ਰ ਸਿੰਘ ਮੇਹਰਬਾਨ, ਹਮੀਰ ਸਿੰਘ ਘੱਗਾ, ਮੱਖਣ ਸਿੰਘ ਪੱਕਾ ਕਲਾਂ, ਗੁਰਬਚਨ ਸਿੰਘ ਬੱਬੇਹਾਲੀ, ਅਜੀਤ ਸਿੰਘ ਸ਼ਾਂਤ, ਅਵਤਾਰ ਸਿੰਘ ਬ੍ਰਾੜ ਤੋਂ ਇਲਾਵਾ ਦੀਪਇੰਦਰ ਸਿੰਘ ਢਿਲੋਂ, ਆਦਿ ਹਨ। ਸ੍ਰ.ਪਰਕਾਸ਼ ਸਿੰਘ ਬਾਦਲ ਨੂੰ ਉਦੋਂ ਮੂੰਹ ਦੀ ਖਾਣੀ ਪਈ ਜਦੋਂ ਬਲਵੰਤ ਸਿੰਘ ਰਾਮੂਵਾਲੀਆ ਚੁੱਪ ਚੁੱਪੀਤੇ ਹੀ ਉਨ•ਾਂ ਨੂੰ ਅਲਵਿਦਾ ਕਹਿਕੇ ਉਤਰ ਪ੍ਰਦੇਸ਼ ਦਾ ਮੰਤਰੀ ਬਣ ਗਿਆ। ਕਲਾਬਾਜ਼ੀਆਂ ਦੇ ਮਾਹਿਰ ਸਿਆਸਤਦਾਨ ਤਾਕਤ ਦੀ ਭੁੱਖ ਮਿਟਾਉਣ ਲਈ ਬੇਅਸੂਲੇ ਗੱਠਜੋੜ ਕਰ ਰਹੇ ਹਨ ਤਾਂ ਜੋ ਸਿਆਸੀ ਤਾਕਤ ਹਰ ਹੀਲੇ ਪ੍ਰਾਪਤ ਕੀਤੀ ਜਾ ਸਕੇ। ਚੋਣਾ ਦੇ ਮੌਕੇ ਤੇ ਸਾਰੀਆਂ ਸਿਆਸੀ ਪਾਰਟੀਆਂ ਵਿਚ ਇਹ ਟੁੱਟ ਭੱਜ ਆਮ ਜਿਹੀ ਗੱਲ ਹੋ ਗਈ ਹੈ ਕਿਉਂਕਿ ਸਿਆਸੀ ਲੋਕ ਹਰ ਹੀਲੇ ਤਾਕਤ ਆਪਣੇ ਹੱਥ ਵਿਚ ਰੱਖਣਾ ਚਾਹੁੰਦੇ ਹਨ। ਤਾਜ਼ਾ ਮਿਸਾਲ ਸ੍ਰ.ਬਾਦਲ ਦੇ ਚਹੇਤੇ ਬਲਬੰਤ ਸਿੰਘ ਰਾਮੂਵਾਲੀਆ ਦੀ ਤੁਹਾਡੇ ਸਾਹਮਣੇ ਹੈ। ਅਕਾਲੀ ਦਲ ਦੇ ਟਿਕਟ ਤੇ ਦੋ ਵਾਰ ਲੋਕ ਸਭਾ ਦੇ ਮੈਂਬਰ ਰਹੇ ਤੀਜੀ ਵਾਰ ਮਾਨ ਅਕਾਲੀ ਦਲ ਦੀ ਹਨ•ੇਰੀ ਵਿਚ ਹਾਰ ਗਏ। ਮੋਹਾਲੀ ਤੋਂ ਅਕਾਲੀ ਦਲ ਦੇ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜੀ ਤੇ ਬੁਰੀ ਤਰ•ਾਂ ਹਾਰ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਜਨਰਲ ਸਕੱਤਰ ਰਹੇ, ਇਸ ਸਮੇਂ ਅਕਾਲੀ ਦਲ ਬਾਦਲ ਦੇ ਸੀਨੀਅਰ ਉਪ ਪ੍ਰਧਾਨ ਸਨ। ਹੋਰ ਕਿਹੜੀ ਸਿਆਸੀ ਤਾਕਤ ਦੀ ਭੁੱਖ ਬਾਕੀ ਰਹਿ ਗਈ ਸੀ। ਅਹੁਦਾ ਹੀ ਸਭ ਕੁਝ ਨਹੀਂ ਹੁੰਦਾ, ਇਨਸਾਨੀਅਤ ਵੀ ਨੇਤਾਵਾਂ ਵਿਚ ਹੋਣੀ ਚਾਹੀਦੀ ਹੈ ਜਿਸ ਤੋਂ ਆਮ ਲੋਕ ਰੋਲ ਮਾਡਲ ਬਣਾ ਕੇ ਅਗਵਾਈ ਲੈ ਸਕਣ। ਕਹਿਣ ਤੋਂ ਭਾਵ ਹੈ ਕਿ ਪਹਿਲਾਂ ਫਰੀਦਕੋਟ, Ramooਸੰਗਰੂਰ ਅਤੇ ਪਟਿਆਲਾ ਜਿਲ•ੇ ਤੋਂ ਚੋਣ ਲੜੇ ਮਤਲਬ ਤਾਕਤ ਭਾਵੇਂ ਕਿਤੋਂ ਵੀ ਮਿਲੇ, ਰਹਿਣਾ ਤਾਕਤ ਵਿਚ ਹੀ ਹੈ। ਇਹ ਸਿਆਸਤਦਾਨ ਦਾ ਕੋਈ ਗੁਣ ਨਹੀਂ ਹੁੰਦਾ ਸਗੋਂ ਅਵਗੁਣ ਕਿਹਾ ਜਾ ਸਕਦਾ ਹੈ। ਪੰਜਾਬ ਦੇ ਮਾੜੇ ਦਿਨਾ ਵਿਚ ਕਾਂਗਰਸ ਅਤੇ ਕਾਮਰੇਡ ਹਰਿਕਸ਼ਨ ਸਿੰਘ ਸੁਰਜੀਤ ਨਾਲ ਸਾਂਠ ਗਾਂਠ ਕਰਦੇ ਰਹੇ। ਮੁੱਖ ਮੰਤਰੀ ਦੀ ਕੁਰਸੀ ਹਥਿਆਉਣਾ ਮੁਖ ਨਿਸ਼ਾਨਾ ਰਿਹਾ। ਉਸ ਸਾਂਠ ਗਾਂਠ ਦਾ ਨਤੀਜਾ ਇਹ ਰਿਹਾ ਕਿ ਦੇਵਗੌੜਾ ਪ੍ਰਧਾਨ ਮੰਤਰੀ ਦੀ ਸਰਕਾਰ ਵਿਚ ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ ਦੀ ਸਰਪਰਸਤੀ ਕਰਕੇ ਸਮਾਜ ਭਲਾਈ ਵਿਭਾਗ ਦੇ ਮੰਤਰੀ ਬਣ ਗਏ। ਹਰਿਕਿਸ਼ਨ ਸਿੰਘ ਸੁਰਜੀਤ ਨੇ ਉਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਮੁਲਾਇਮ ਸਿੰਘ ਦੀ ਸਮਾਜਵਾਦੀ ਪਾਰਟੀ ਤੋਂ ਬਣਵਾ ਦਿੱਤਾ, ਜਿੰਨੀ ਦੇਰ ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ ਜਿਉਂਦੇ ਰਹੇ, ਉਤਨੀ ਦੇਰ ਹਰ ਸਰਕਾਰ ਦੀ ਤਾਕਤ ਦਾ ਆਨੰਦ ਬਲਬੰਤ ਸਿੰਘ ਰਾਮੂਵਾਲੀਆ ਨੇ ਮਾਣਿਆਂ ਹੀ ਨਹੀਂ ਸਗੋਂ ਉਸਦੀ ਹਰ ਸਰਕਾਰ ਵਿਚ ਤੂਤੀ ਬੋਲਦੀ ਰਹੀ। ਫਿਰ ਵੀ ਮਾਨਸਿਕ ਸੰਤੁਸ਼ਟੀ ਨਹੀਂ ਮਿਲੀ। ਜਦੋਂ ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਲੋਕਾਂ ਦਾ ਮੋਹ ਭੰਗ ਹੁੰਦਾ ਰਾਮੂਵਾਲੀਆ ਨੇ ਮਹਿਸੂਸ ਕੀਤਾ ਤਾਂ ਲੋਕ ਭਲਾਈ ਪਾਰਟੀ ਬਣਾ ਲਈ। ਲੋਕ ਭਲਾਈ ਪਾਰਟੀ ਬਲਬੰਤ ਸਿੰਘ ਰਾਮੂਵਾਲੀਆ ਨੂੰ ਤਾਕਤ ਦਾ ਸੁਆਦ ਚਿਖਾ ਨਾ ਸਕੀ। ਫਿਰ ਸ੍ਰ. ਰਾਮੂਵਾਲੀਆ ਨੇ ਕਾਂਗਰਸ ਵਿਚ ਆਪਣੀਆਂ ਸ਼ਰਤਾਂ ਤੇ ਸ਼ਾਮਲ ਹੋਣ ਲਈ ਤਿਗੜਮਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਨੂੰ ਘਾਗ ਕਾਂਗਰਸੀਆਂ ਨੇ ਸਿਰੇ ਨਹੀਂ ਲੱਗਣ ਦਿੱਤਾ ਕਿਉਂਕਿ ਰਾਮੂਵਾਲੀਆ ਕਾਂਗਰਸ ਦੀ ਵਾਗ ਡੋਰ ਆਪਣੇ ਹੱਥ ਲੈਣੀ ਚਾਹੁੰਦਾ ਸੀ। ਕਾਂਗਰਸ ਵਿਚ ਘੁਸ ਪੈਠ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਅਕਾਲੀ ਦਲ ਨੂੰ ਸਬਜਬਾਗ ਵਿਖਾ ਕੇ ਸ਼ਾਮਲ ਹੋਣ ਵਿਚ ਸਫਲ ਹੋ ਗਿਆ। ਅਕਾਲੀ ਦਲ ਵਿਚ ਸ਼ਾਮਲ ਹੋਣ ਸਮੇਂ ਟਾਹਰਾਂ ਮਾਰਦਾ ਸੀ ਕਿ ਪੰਜਾਬ ਵਿਚ ਅਕਾਲੀ ਦਲ ਦਾ ਕੋਈ ਬਦਲ ਨਹੀਂ। ਉਸ ਸਮੇਂ ਜਦੋਂ ਪੱਤਰਕਾਰਾਂ ਨੇ ਸ੍ਰ.ਪਰਕਾਸ਼ ਸਿੰਘ ਬਾਦਲ ਨੂੰ ਯਾਦ ਕਰਵਾਇਆ ਕਿ ਸਭ ਤੋਂ ਵੱਧ ਤੁਹਾਨੂੰ ਬੁਰਾ ਭਲਾ, ਗਾਲਾਂ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤਕੇ ਰਾਮੂਵਾਲੀਆ ਕੋਸਦਾ ਸੀ, ਹੁਣ ਤੁਸੀਂ ਉਸਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰ ਲਿਆ ਹੈ ਤਾਂ ਸ੍ਰ. ਬਾਦਲ ਦਾ ਜਵਾਬ ਸੀ ਕਿ ” ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਤੁਹਾਨੂੰ ਕੀ ਇਤਰਾਜ਼ ਹੈ। ਗਾਲਾਂ ਉਹ ਮੈਨੂੰ ਕੱਢਦਾ ਸੀ” ਕੀ ਹੁਣ ਵੀ ਸ੍ਰ.ਬਾਦਲ ਨੂੰ ਰਾਮੂਵਾਲੀਆ ਦੇ ਸਮਾਜਵਾਦੀ ਪਾਰਟੀ ਵਿਚ ਜਾਣ ਤੇ ਇਤਰਾਜ਼ ਨਹੀਂ? ਰਾਮੂਵਾਲੀਆ ਦੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋਣ ਬਾਰੇ ਅਜੇ ਸ੍ਰ.ਬਾਦਲ ਦੀ ਪ੍ਰਤੀਕ੍ਰਿਆ ਨਹੀਂ ਆਈ। ਕਾਂਗਰਸ ਦੇ ਤਾਕਤ ਵਿਚ ਨਾ ਆਉਣ ਕਰਕੇ ਮੌਕਾ ਪ੍ਰਸਤ ਕਾਂਗਰਸੀਆਂ ਨੂੰ ਅਕਾਲੀ ਦਲ ਨੇ ਸਿਆਸੀ ਤਾਕਤ ਦੇਣ ਦਾ ਲਾਰਾ ਲਾ ਕੇ ਸ਼ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਕਰ ਲਿਆ ਪ੍ਰੰਤੂ ਅਕਾਲੀ ਦਲ ਨੇ ਉਨ•ਾਂ ਨੂੰ ਬੜੀ ਇੱਜ਼ਤ ਨਾਲ ਆਪਣੀ ਪਾਰਟੀ ਵਿਚ ਸ਼ਾਮਲ ਤਾਂ ਕਰ ਲਿਆ ਪ੍ਰੰਤੂ ਕੁਝ ਕੁ ਨੂੰ ਛੱਡ ਕੇ ਬਾਕੀਆਂ ਨੂੰ ਸਿਆਸੀ ਤਾਕਤ ਦੇ ਨੇੜੇ ਤੇੜੇ ਵੀ ਢੁਕਣ ਨਹੀਂ ਦਿੱਤਾ। ਇਸ ਨੂੰ ਹੀ ਸਿਆਸੀ ਤਿਗੜਮਬਾਜ਼ੀ ਕਿਹਾ ਜਾਂਦਾ ਹੈ। ਹੁਣ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਦਾ ਅਕਸ ਗਿਰ ਚੁੱਕਿਆ ਹੈ ਤਾਂ ਅਕਾਲੀ ਦਲ ਦੇ ਨੇਤਾ ਵੀ ਡੁਬਦੀ ਬੇੜੀ ਵਿਚੋਂ ਛੜੱਪੇ ਮਾਰ ਰਹੇ ਹਨ। ਸਿਆਸਤਦਾਨਾ ਦਾ ਅਜਿਹਾ ਕਿਰਦਾਰ ਹੀ ਬਣ ਗਿਆ ਹੈ। ਉਹ ਅਸੂਲਾਂ ਦੀ ਰਾਜਨੀਤੀ ਨਹੀਂ ਕਰਦੇ ਸਗੋਂ ਮੌਕਾਪ੍ਰਸਤੀ ਕਰਦੇ ਹਨ। ਪੰਜਾਬ ਵਿਚ ਲੋਕ ਭਲਾਈ ਪਾਰਟੀ ਅਤੇ ਪੀਪਲਜ਼ ਪਾਰਟੀ ਦਾ ਕਿਸੇ ਸਮੇਂ ਕਾਫੀ ਬੋਲਬਾਲਾ ਰਿਹਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਇਹ ਦੋਵੇਂ ਪਾਰਟੀਆਂ ਰਾਜ ਗੱਦੀ ਉਪਰ ਬਿਠਾਉਣ ਦੇ ਸਮਰੱਥ ਸਨ। ਲੋਕ ਭਲਾਈ ਪਾਰਟੀ ਨੇ ਮੌਕਾ ਸਾਂਭ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਤੇ ਸਿਆਸੀ ਤਾਕਤ ਦੀ ਹਿੱਸੇਦਾਰ ਬਣ ਗਈ । ਭਾਵੇਂ ਇਸ ਦਾ ਲਾਭ ਦੋ ਪਰਿਵਾਰਾਂ ਨੂੰ ਹੀ ਹੋਇਆ ਹੈ। ਬਾਦਲ ਅਤੇ ਰਾਮੂਵਾਲੀਆ ਪਰਿਵਾਰ ਨੂੰ। ਰਾਮੂਵਾਲੀਆ ਨੇ ਪਹਿਲਾਂ ਪ੍ਰਸਿਧ ਸਾਫ ਸੁਥਰੇ ਗਾਇਕ ਹਰਭਜਨ ਮਾਨ ਨੂੰ ਲਾਲੀਪਾਪ ਵਿਖਾ ਕੇ ਸਿਆਸਤ ਵਿਚ ਘੁਸੇੜ ਲਿਆ ਪ੍ਰੰਤੂ ਉਹ ਤਾਂ ਸਿਆਣਾ ਵੇਖਿਆ ਸਹੀ ਮੌਕੇ ਤੇ ਖਹਿੜਾ ਛੁਡਾ ਗਿਆ। ਫਿਰ ਆਪਣੀ ਲੜਕੀ ਨੂੰ ਮੋਹਾਲੀ ਜਿਲ•ਾ ਯੋਜਨਾ ਬੋਰਡ ਦਾ ਮੁੱਖੀ ਸਥਾਨਕ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ ਬਣਵਾ ਲਿਆ। ਸ੍ਰ.ਬਾਦਲ ਵਰਗਾ ਘਾਗ ਸਿਆਸਤਦਾਨ ਵੀ ਰਾਮੂਵਾਲੀਆ ਦੀ ਤਿਗੜਬਾਜ਼ੀ ਦਾ ਸ਼ਿਕਾਰ ਹੋ ਗਿਆ। ਸ੍ਰ.ਬਾਦਲ ਸਮਝਦਾ ਸੀ ਕਿ ਉਸਨੇ ਰਾਮੂਵਾਲੀਆ ਨੂੰ ਟਿਕਾ ਕੇ ਤਾਕਤ ਹਾਸਲ ਕਰ ਲਈ ਹੈ। ਰਾਮੂਵਾਲੀਆ ਬਾਦਲ ਦਾ ਵੀ ਉਸਤਾਦ ਨਿਕਲਿਆ। ਹੈਰਾਨੀ ਦੀ ਗੱਲ ਹੈ ਕਿ ਆਪਣੀ ਲੜਕੀ ਦਾ ਸਿਆਸੀ ਕੈਰੀਅਰ ਦਾਅ ਤੇ ਲਾ ਕੇ ਆਪ ਉਤਰ ਪ੍ਰਦੇਸ਼ ਵਿਚ ਮੰਤਰੀ ਬਣ ਗਿਆ। ਸੋਚਣ ਵਾਲੀ ਗੱਲ ਹੈ ਕਿ ਜਿਹੜਾ ਬਾਪ ਆਪਣੀ ਲੜਕੀ ਦਾ ਕੈਰੀਅਰ ਖ਼ਤਮ ਕਰ ਸਕਦਾ ਹੈ, ਉਹ ਲੋਕਾਂ ਦਾ ਕੀ ਸੁਆਰ ਸਕਦਾ ਹੈ? ਸ੍ਰ.ਪਰਕਾਸ਼ ਸਿੰਘ ਬਾਦਲ ਨੇ ਦਲਬਦਲੀ ਨੂੰ ਹਮੇਸ਼ਾ ਉਤਸ਼ਾਹਤ ਕੀਤਾ ਹੈ, ਇਸ ਲਈ ਉਸਨੂੰ ਹੁਣ ਬਲਵੰਤ ਸਿੰਘ ਰਾਮੂਵਾਲੀਏ ਤੇ ਇਤਰਾਜ ਨਹੀਂ ਹੋਣਾ ਚਾਹੀਦਾ। ਉਸਨੇ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਕੇ ਕਾਂਗਰਸ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਇਸ ਲਈ ਸ੍ਰ.ਬਾਦਲ ਨੂੰ ਇਹ ਇਵਜਾਨਾ ਮਿਲਣਾ ਹੀ ਸੀ। ਆਪਣੇ ਘਰ ਲੱਗੀ ਅੱਗ ਹੁੰਦੀ ਹੈ, ਦੂਜੇ ਦੇ ਬਸੰਤਰ। ਪੀਪਲਜ਼ ਪਾਰਟੀ ਵਕਤ ਖੁੰਝਾ ਗਈ। ਕੌਮੀ ਪੱਧਰ ਤੇ ਕਾਂਗਰਸ ਪਾਰਟੀ ਕਮਜ਼ੋਰ ਹੋ ਗਈ , ਭਾਰਤੀ ਜਨਤਾ ਪਾਰਟੀ ਨੂੰ ਬਿਹਾਰ ਵਿਚ ਤਾਕਤ ਵਿਚ ਆਉਣ ਤੋਂ ਰੋਕਣ ਲਈ ਨਿਤਿਸ਼ ਕੁਮਾਰ ਨੇ ਕਾਂਗਰਸ ਅਤੇ ਲਾਲੂ ਪ੍ਰਸ਼ਾਦਿ ਨਾਲ ਬੇਅਸੂਲਾ ਗੱਠਜੋੜ ਬਣਾ ਲਿਆ ਹੈ। ਨਿਤਿਸ਼ ਕੁਮਾਰ 19 ਸਾਲ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਈ ਬੈਠਾ ਰਿਹਾ, ਹੁਣ ਜਿਥੋਂ ਤਾਕਤ ਮਿਲਦੀ ਦਿਖੀ ਉਧਰ ਸਮਝੌਤਾ ਕਰ ਲਿਆ। ਜਿਵੇਂ ਕਹਾਵਤ ਹੈ ਕਿ ਮਰਦੀ ਨੇ ਅੱਕ ਚੱਬ ਲਿਆ, ਉਸੇ ਤਰ•ਾਂ ਬਿਹਾਰ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਰੁਧ ਗੱਠਜੋੜ ਬਣਾਕੇ ਚੋਣ ਜਿੱਤ ਲਈ। ਲਾਲੂ ਪ੍ਰਸ਼ਾਦ ਵਰਗੇ ਚਾਰਾ ਘੁਟਾਲੇ ਦੇ ਬਦਨਾਮ ਸਿਆਸਤਦਾਨ ਨਾਲ ਨਿਤਿਸ਼ ਕੁਮਾਰ ਅਤੇ ਕਾਂਗਰਸ ਸਾਂਝ ਪਾਈ ਬੈਠੇ ਹਨ। ਕੋਈ ਸਮਾਂ ਸੀ ਜਦੋਂ ਲਾਲੂ ਪ੍ਰਸ਼ਾਦਿ ਸੋਨੀਆਂ ਗਾਂਧੀ ਨੂੰ ਮਿਲਣ ਲਈ ਲੇਲ•ੜ•ੀਆਂ ਕੱਢਦਾ ਫਿਰਦਾ ਸੀ ਤਾਂ ਜੋ ਉਸਨੂੰ ਸਾਂਝੇ ਗੱਠਜੋੜ ਵਿਚ ਸ਼ਾਮਲ ਕਰਕੇ ਵਜ਼ੀਰੀ ਮਿਲ ਜਾਵੇ। ਅੱਜ ਲਾਲੂ ਪ੍ਰਸ਼ਾਦਿ ਯਾਦਵ ਸੋਨੀਆਂ ਗਾਂਧੀ ਦੇ ਬਰਾਬਰ ਸਟੇਜ ਤੇ ਸ਼ਸ਼ੋਭਤ ਹੁੰਦਾ ਹੈ। ਨਿਤਿਸ਼ ਕੁਮਾਰ ਵੀ ਲਾਲੂ ਪ੍ਰਸ਼ਾਦਿ ਦਾ ਕੱਟੜ ਵਿਰੋਧੀ ਸੀ, ਹੁਣ ਉਸਦੇ ਇੱਕ ਲੜਕੇ ਨੂੰ ਉਪ ਮੁੱਖ ਮੰਤਰੀ ਅਤੇ ਦੂਜੇ ਨੂੰ ਮੰਤਰੀ ਬਣਾ ਲਿਆ ਹੈ। ਇਨ•ਾਂ ਸਮਝੌਤਿਆਂ ਤੋਂ ਸ਼ਪਸ਼ਟ ਹੈ ਕਿ ਬਹੁਤੇ ਸਿਆਸਤਦਾਨਾ ਦਾ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ ਉਹ ਤਾਂ ਮੌਕਾਪ੍ਰਸਤ ਹੁੰਦੇ ਹਨ। ਇਨ•ਾਂ ਨੇ ਤਾਂ ਬੀ.ਜੇ.ਪੀ. ਨੂੰ ਹਰਾਉਣਾ ਸੀ ਹਰਾ ਦਿੱਤਾ। ਕਿਸੇ ਸਮੇਂ ਰਾਮ ਬਿਲਾਸ ਪਾਸਵਾਨ ਭਾਰਤੀ ਜਨਤਾ ਪਾਰਟੀ ਦਾ ਵਿਰੋਧੀ ਹੁੰਦਾ ਸੀ। ਹੁਣ ਉਹ ਉਨ•ਾਂ ਦੀ ਮੁੱਛ ਦਾ ਵਾਲ ਬਣਿਆਂ ਬੈਠਾ ਹੈ। ਸਿਆਸਤਦਾਨਾ ਨੇ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਵਿਚ ਅਸੂਲਾਂ ਨੂੰ ਦਰਕਿਨਾਰ ਕੀਤਾ ਜਾਣਾ ਤਾਕਤ ਦੀ ਪ੍ਰਾਪਤੀ ਲਈ ਜ਼ਰੂਰੀ ਹੋ ਗਿਆ ਹੈ। ਸਿਆਸਤਦਾਨਾਂ ਦੀਆਂ ਕਰਤੂਤਾਂ ਭਾਰਤ ਦੇ ਲੋਕਾਂ ਦੇ ਭਵਿਖ ਲਈ ਖ਼ਤਰੇ ਦੀ ਘੰਟੀ ਹਨ।

468 ad

Submit a Comment

Your email address will not be published. Required fields are marked *