ਦੁਸਰੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਖਾਲਿਸਤਾਨ ਦੀਆਂ ਮੀਟਿੰਗ ਗੱਜ ਵੱਜ ਕੇ ਕਰਿਆ ਕਰੋ, ਮਨਾਂ ਵਿੱਚ ਡਰ ਕੱਢ ਦਿਓ : ਸਿਮਰਨਜੀਤ ਸਿੰਘ ਮਾਨ

1

ਕੌਮਾਂ ਦੇ ਐਲਾਨਨਾਮੇ ਇਨਕਲਾਬੀ ਊਰਜਾ ਦੇ ਸ੍ਰੋਤ ਹੁੰਦੇ ਹਨ : ਹੰਸਰਾ
ਫਰੀਦਕੋਟ,9 ਮਈ ( ਜਗਦੀਸ਼ ਬਾਂਬਾ ) ਸਿੱਖਾਂ ਨੂੰ ਬੇਝਿਜਕ ਦੂਸਰੇ ਮੁਲਕਾਂ ਦੀਆਂ ਸਰਕਾਰਾਂ ਨਾਲ ਖਾਲਿਸਤਾਨ ਬਾਰੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ।,ਇਹ ਵਿਚਾਰ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਭਾਸ਼ਨ ਦੌਰਾਨ ਦਿੱਤੇ। ਮਾਨ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਮਨਾਂ ਚੋਂ ਡਰ ਭੈ ਕੱਢ ਦੇਣਾ ਚਾਹੀਦਾ ਹੈ,ਸਾਨੂੰ ਪਾਕਿਸਤਾਨ, ਚੀਨ, ਅਮਰੀਕਾ ਜਾਂ ਦੂਸਰੇ ਮੁਲਕਾਂ ਦੀਆਂ ਸਰਕਾਰਾਂ ਨਾਲ ਐਲਾਨ ਕਰਕੇ ਖਾਲਿਸਤਾਨ ਪ੍ਰਤੀ ਸੰਵਾਦ ਰਚਾਉਣੇ ਚਾਹੀਦੇ ਹਨ,ਸ੍ਰ ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਮੀਡੀਏ ਵਿੱਚ ਸੁਖਮਿੰਦਰ ਸਿੰਘ ਹੰਸਰਾ ਨਾਲ ਪਾਕਿਸਤਾਨ ਦੇ ਟਰਾਂਟੋ ਸਥਿਤ ਕਾਂਸਲੇਟ ਦੀ ਛਪੀ ਇੱਕ ਫੋਟੋ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਕੋਈ ਲੋੜ ਨਹੀਂ ਕਿਸੇ ਤੋਂ ਡਰਨ ਦੀ। ਅਸੀਂ ਖਾਲਿਸਤਾਨ ਦੀ ਕਾਇਮੀ ਲਈ ਦੱਸ ਕੇ ਮੀਟਿੰਗਾਂ ਕਰ ਸਕਦੇ ਹਾਂ ਅਤੇ ਕਰਾਂਗੇ। ਅੱਜ ਸ਼੍ਰੋਮਣੀ ਅਕਾਲੀ ਦਲ ਯੂ ਕੇ ਵਲੋਂ ਲੈਸਟਰ ਦੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿੱਚ ਖਾਲਿਸਤਾਨ ਐਲਾਨਨਾਮੇ ਦੀ 30ਵੀਂ ਵਰੇਗੰਢ ਮੌਕੇ ਵਿਸ਼ਾਲ ਕਾਨਫਰੰਸ ਕੀਤੀ ਗਈ। ਇਸ ਮੌਕੇ ਦੇਸ਼ ਵਿਦੇਸ਼ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁੰਨ ਪਹੁੰਚੇ ਹੋਏ ਸਨ।। ਜਿਕਰਯੋਗ ਹੈ ਕਿ ਮਾਨ ਸ਼ੁਕਰਵਾਰ ਨੂੰ ਬਰਮਿੰਗਮ ਦੇ ਏਅਰਪੋਰਟ ਤੇ ਪਹੁੰਚੇ,ਜਿਥੇ 100 ਤੋਂ ਉਪਰ ਪਾਰਟੀ ਮੈਂਬਰਾਂ ਅਤੇ ਮਾਨ ਦੇ ਪ੍ਰਸੰਸ਼ਕਾਂ ਨੇ ਊਨ•ਾਂ ਦਾ ਸਵਾਗਤ ਕੀਤਾ।, ਇਥੇ ਕੈਨੇਡਾ ਤੋਂ ਸੁਖਮਿੰਦਰ ਸਿੰਘ ਹੰਸਰਾ ਅਤੇ ਗੁਰਜੋਤ ਸਿੰਘ, ਅਮਰੀਕਾ ਤੋਂ ਬੂਟਾ ਸਿੰਘ ਖੜੌਦ ਅਤੇ ਰੇਸ਼ਮ ਸਿੰਘ ਤੋਂ ਇਲਾਵਾ ਅਕਾਲੀ ਦਲ ਯੂ ਕੇ ਦੇ ਪ੍ਰਧਾਨ ਜਸਪਾਲ ਸਿੰਘ ਬੈਂਸ, ਚੇਅਰਮੈਨ ਗੁਰਦਿਅਲ ਸਿੰਘ ਅਟਵਾਲ, ਜਨਰਲ ਸਕੱਤਰ ਜਗਵਿੰਦਰ ਸਿੰਘ ਅਤੇ ਸੀਨੀਅਰ ਵਾਈਸ ਪ੍ਰੈਜੀਡੈਂਟ ਰਾਜਿੰਦਰ ਸਿੰਘ ਚਿੱਟੀ ਦੇ ਨਾਮ ਵਰਨਣਯੋਗ ਹਨ। ।ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਸਜਿਆ।

Jaspal Singh Bains President SADA UK

Jaspal Singh Bains
President SADA UK

ਜਸਪਾਲ ਸਿੰਘ ਬੈਂਸ, ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਨੇ ਸੰਗਤ ਨੂੰ ਜੀ ਆਇਆਂ ਕਹਿੰਦਿਆਂ ਕਾਨਫਰੰਸ ਦਾ ਆਗਾਜ਼ ਕੀਤਾ। । ਸ੍ਰ ਬੈਂਸ ਨੇ ਖਾਲਿਸਤਾਨ ਦੇ ਸੰਕਲਪ ਅਤੇ ਇਸਦੀ ਪ੍ਰਾਪਤੀ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਖਾਲਿਸਤਾਨ ਦੀ ਸਥਾਪਨਾ ਤੱਕ ਜੂਝਦੀ ਰਹੇਗੀ। ਬੂਟਾ ਸਿੰਘ ਖੜੌਦ, ਕਨਵੀਨਰ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਨੇ ਵਿਸਥਾਰ ਨਾਲ ਦੱਸਿਆ ਕਿ ਪਾਰਟੀ, ਕੌਮ ਦੇ ਕੌਮੀ ਸੰਘਰਸ਼ ਨੂੰ ਬੜੀ ਸੁਹਿਰਦਤਾ ਅਤੇ ਸ਼ਿੱਦਤ ਨਾਲ ਅੱਗੇ ਤੋਰ ਰਹੀ ਹੈ। ਉਨ•ਾਂ ਕਿਹਾ ਕਿ ਅਮਰੀਕਾ ਵਿੱਚ ਇਸ ਪਾਰਟੀ ਦੀ ਸੰਗਤ ਵਿੱਚ ਬਹੁਤ ਸੁਪੋਰਟ ਹੈ ਜਿਸ ਸਦਕਾ ਅਮਰੀਕਾ ਵਿੱਚ ਪੰਥ ਵਿਰੋਧੀ ਤਾਕਤਾਂ ਸੁੰਘੜ ਕੇ ਰਹਿ ਗਈਆਂ ਹਨ।

ਸੁਖਮਿੰਦਰ ਸਿੰਘ ਹੰਸਰਾ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਨੇ ਇਸ ਮੌਕੇ ਖਾਲਿਸਤਾਨ ਐਲਾਨਨਾਮੇ ਦੀ 30ਵੀਂ ਵਰੇ ਗੰਢ ਮੌਕੇ ਕਿਹਾ ਕਿ ਕੌਮਾਂ ਦੇ ਐਲਾਨਨਾਮੇ, ਚੇਤਿਆਂ ਵਿੱਚ ਵਸਾਉਣ ਲਈ, ਲੋਕਾਂ ਨੂੰ ਦੱਸਣ ਲਈ, ਖੁਦ ਨੂੰ ਅਹਿਸਾਸ ਕਰਵਾਉਣ ਲਈ ਅਤੇ ਕੁਦਰਤੀ ਊਰਜਾ ਦਾ ਸ੍ਰੋਤ ਹੋਇਆ ਕਰਦੇ ਹਨ। ਹੰਸਰਾ ਨੇ ਕਿਹਾ ਕਿ ਜਦੋਂ ਵੀ ਕਿਸੇ ਸਰਕਾਰ ਨੇ ਘੱਟ ਗਿਣਤੀ ਤੇ ਜ਼ੁਲਮ ਕੀਤਾ ਹੈ ਤਾਂ ਉਹ ਬਹੁਤੀ ਦੇਰ ਟਿੱਕ ਨਹੀਂ ਸਕਿਆ। ਹੰਸਰਾ ਨੇ ਕੋਰੀਆ, ਇਜ਼ਰਾਇਲ ਅਤੇ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਗਰ ਗੋਰਿਆਂ ਨੇ ਜ਼ਲਿਆਂ ਵਾਲੇ ਬਾਗ ਵਿੱਚ 1800 ਪ੍ਰਾਣੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਬੱਬਰ ਅਕਾਲੀ ਲਹਿਰ ਨੇ ਭਾਰਤ ਚੋਂ ਗੋਰਿਆਂ ਦਾ ਖੁਰਾ ਖੋਜ ਮਿਟਾ ਦਿੱਤਾ ਸੀ,ਇਵੇਂ ਹੀ ਹੁਣ ਦਿੱਲੀ ਨੇ ਸਿੱਖ਼ਾਂ ਦੀ ਨਸਲਕੁਸ਼ੀ ਕੀਤੀ ਹੈ, ਜਿਸ ਪ੍ਰਥਾਏ 30 ਸਾਲ ਪਹਿਲਾਂ ਹੋਏ ਐਲਾਨਨਾਮੇ ਸਦਕਾ ਭਾਰਤ ਦੇ ਪ੍ਰਧਾਨ ਮੰਤਰੀ ਕੈਨੇਡਾ ਦੀ ਸਰਕਾਰ ਕੋਲ ਚੁਗਲੀ ਕਰਦਾ ਹੈ ਕਿ ਕੈਨੇਡਾ ਵਿੱਚ ਖਾਲਿਸਤਾਨੀਆਂ ਨੂੰ ਨੱਥ ਪਾਈ ਜਾਵੇ।।ਸ੍ਰ ਹੰਸਰਾ ਨੇ ਕਿਹਾ ਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਗੁਰੁ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਵਿਅਕਤੀਗਤ ਦੀ ਪ੍ਰਸੰਸਾ ਕਰਨ ਵਿੱਚ ਯਕੀਨ ਨਹੀਂ ਰੱਖਦਾ, ਮਾਨ ਸਾਹਿਬ ਨੇ ਖੁਦ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਲਈ ਜੀਵਨ ਸਮਰਪਿਤ ਕੀਤਾ ਹੋਇਆ ਹੈ, ਸ੍ਰ ਮਾਨ ਇੱਕ ਵਾਹਿਦ ਆਗੂ ਹੈ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਵਿੱਢੇ ਸੰਘਰਸ਼ ਨੂੰ ਅੱਗੇ ਤੋਰ ਰਹੇ ਹਨ।

ਸ਼ਹੀਦ ਭਾਈ ਰਛਪਾਲ ਸਿੰਘ ਦੀ ਸੁਪਤਨੀ ਅਤੇ ਅਤਿ ਸਤਿਕਾਰਯੋਗ ਬੀਬੀ ਪ੍ਰੀਤਮ ਕੌਰ ਨੇ ਸੰਬੋਧਨ ਕਰਦਿਆਂ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਗੁਣਾਂ ਦਾ ਜ਼ਿਕਰ ਕੀਤਾ। ਬੀਬੀ ਜੀ ਨੇ ਕੌਮ ਦੇ ਦੁਖਾਂਤ ਨੂੰ ਖੁਦ ਵੀ ਹੰਢਾਇਆ ਹੈ ਅਤੇ ਨਾਲ ਹੀ ਕੌਮ ਨੂੰ ਗੁਰਬਾਣੀ ਦੇ ਲੜ ਲੱਗਣ ਦੀ ਗੱਲ ਕਰਦਿਆਂ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਲੀਡਰਸ਼ਿਪ ਨੂੰ ਸਾਥ ਦੇ ਕੇ ਕੌਮ ਦੇ ਗਲੋਂ ਗੁਲਾਮੀ ਲਾਹੁਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਇਸ ਕਾਨਫਰੰਸ ਨੂੰ ਅਮਰੀਕ ਸਿੰਘ ਗਿੱਲ ਚੇਅਰਮੈਨ ਸਿੱਖ ਫੈਡਰੇਸ਼ਨ ਯੂ ਕੇ, ਚੈਨ ਸਿੰਘ ਫਰਾਂਸ ਕਨਵੀਨਰ ਅਕਾਲੀ ਦਲ ਅੰਮ੍ਰਿਤਸਰ ਯੌਰਪ, ਅਮਰੀਕ ਸਿੰਘ ਜਨਰਲ ਸਕੱਤਰ ਅਕਾਲੀ ਦਲ ਅੰਮ੍ਰਿਤਸਰ ਇਟਲੀ, ਜੋਗਾ ਸਿੰਘ ਬੱਬਰ, ਲਵਸ਼ਿੰਦਰ ਸਿੰਘ ਡੱਲੇਵਾਲ ਯੂਨਾਈਟਡ ਖਾਲਸਾ ਦਲ, ਗੁਰਦੇਵ ਸਿੰਘ ਚੌਹਾਨ ਸ਼੍ਰੋਮਣੀ ਅਕਾਲੀ ਦਲ ਯੂ ਕੇ, ਗੁਰਦੇਵ ਸਿੰਘ ਮਠਾੜੂ, ਗੁਰਜੋਤ ਸਿੰਘ ਪ੍ਰਧਾਨ ਯੂਥ ਕੈਨੇਡਾ, ਦਲਵਿੰਦਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਫਰਾਂਸ, ਜਗਵਿੰਦਰ ਸਿੰਘ ਜਨਰਲ ਸਕੱਤਰ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਅਤੇ ਅਵਤਾਰ ਸਿੰਘ ਡਰਬੀ। ਅਖੀਰ ਵਿੱਚ ਭਾਈ ਗੁਰਦਿਆਲ ਸਿੰਘ ਅਟਵਾਲ ਚੇਅਰਮੈਨ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਨੇ ਸੰਗਤ ਦਾ ਧੰਨਵਾਦ ਕਰਦਿਆਂ 5 ਮਤੇ ਪੜ ਕੇ ਸੁਣਾਏ ਅਤੇ ਸੰਗਤ ਤੋਂ ਪ੍ਰਵਾਨਗੀ ਲਈ। ਸੰਗਤ ਨੇ ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿੱਚ ਮਤਿਆਂ ਨੂੰ ਪ੍ਰਵਾਨਗੀ ਦਿੱਤੀ।। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਸੋਹਣ ਸਿੰਘ ਕੰਗ, ਜੋ ਕਿਸੇ ਔਕੜ ਕਾਰਣ ਪਹੁੰਚ ਨਹੀਂ ਸਕੇ, ਨੇ ਫੋਨ ਰਾਹੀਂ ਪ੍ਰਧਾਨ ਜਸਪਾਲ ਸਿੰਘ ਬੈਂਸ ਨੂੰ ਕਾਨਫਰੰਸ ਦੀ ਸਫਲਤਾ ਤੇ ਵਧਾਈ ਦਿੱਤੀ ਅਤੇ ਯਕੀਨ ਦੁਆਇਆ ਕਿ ਜਰਮਨੀ ਦੇ ਯੂਨਿਟ, ਇਸ ਕਾਨਫਰੰਸ ਵਿੱਚ ਪਾਸ ਕੀਤੇ ਗਏ ਮਤਿਆਂ ਉਪਰ ਪੂਰਣ ਅਮਲ ਕਰੇਗੀ।। ਪਿਛਲੇ ਕੁੱਝ ਸਮੇ•ਂ ਵਿੱਚ ਵਿਦੇਸ਼ਾਂ ਦੇ ਸਿੱਖਾਂ ਨੇ ਪੰਜਾਬ ਦੀ ਰਵਾਇਤੀ ਅਤੇ ਸਿੱਖ ਵਿਰੋਧੀ ਲੀਡਰਸ਼ਿਪ ਨੂੰ ਨਕਾਰਿਆ ਹੋਇਆ ਹੈ। ਅਕਾਲੀ ਅਤੇ ਕਾਂਗਰਸੀ ਆਗੂ ਇਥੇ ਲੁੱਕ ਲੁੱਕ ਕੇ ਆਉਂਦੇ ਹਨ ਜਦੋਂ ਕਿ ਸ੍ਰਥ ਸਿਮਰਨਜੀਤ ਸਿੰਘ ਮਾਨ ਦੇ ਆਉਣ ਮੌਕੇ ਬਰਮਿੰਗਮ ਏਅਰਪੋਰਟ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗੂੰਜੇ ਅਤੇ 100 ਤੋਂ ਵੱਧ ਪ੍ਰਾਣੀਆਂ ਨੇ ਉਨ•ਾਂ ਨੂੰ ਜੀ ਆਇਆ ਕਿਹਾ। ਪ੍ਰਧਾਨ ਜਸਪਾਲ ਸਿੰਘ ਬੈਂਸ ਨੇ ਕਿਹਾ ਕਿ ਏਅਰਪੋਰਟ ਤੇ ਪਹੁੰਚੇ ਲੋਕਾਂ ਵਿੱਚ ਯੂ ਕੇ ਦੀਆਂ ਸਮੂਹ ਸੰਸਥਾਵਾਂ ਨਾਲ ਜੁੜੇ ਸੱਜਣ ਮੌਜੂਦ ਸਨ।ਅੱਜ ਕਾਨਫਰੰਸ ਦੌਰਾਨ ਸ੍ਰਥ ਸਿਮਰਨਜੀਤ ਸਿੰਘ ਮਾਨ ਨੂੰ ਘੱਟੋ ਘੱਟ ਦਰਜਨ ਸੰਸਥਾਵਾਂ ਜਿਸ ਵਿੱਚ ਬੱਬਰ ਖਾਲਸਾ ਵਲੋਂ ਭਾਈ ਜੋਗਾ ਸਿੰਘ, ਭਾਈ ਅਵਤਾਰ ਸਿੰਘ ਸੰਘੇੜਾ ਅਤੇ ਭਾਈ ਬਲਬੀਰ ਸਿੰਘ, ਸਿੱਖ ਫੈਡਰੇਸ਼ਨ ਯੂ ਕੇ ਤੋਂ ਭਾਈ ਅਮਰੀਕ ਸਿੰਘ ਗਿੱਲ, ਗੁਰਜੀਤ ਸਿੰਘ ਸਮਰਾ ਅਤੇ ਮੰਗਲ ਸਿੰਘ, ਯੁਨਾਈਟਡ ਖਾਲਸਾ ਦਲ ਵਲੋਂ ਲਵਸ਼ਿੰਦਰ ਸਿੰਘ ਡੱਲੇਵਾਲ, ਬਲਵਿੰਦਰ ਸਿੰਘ ਢਿਲੋਂ ਅਤੇ ਅੱਧੀ ਦਰਜਨ ਹੋਰ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸੰਸਥਾਵਾਂ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ।
ਅੱਜ ਦੀ ਕਾਨਫਰੰਸ ਵਿੱਚ ਪਾਸ ਕੀਤੇ ਮਤੇ:
1-ਅੱਜ ਦਾ ਇਹ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂ ਕੇ ਵਲੋਂ ਕੀਤਾ ਪੰਥਕ ਇਕੱਠ, 26 ਜਨਵਰੀ 1986 ਦੇ ਸ਼੍ਰੀ ਅਕਾਲ ਤਖਤ ਸਾਹਿਬ ਉਪਰ ਹੋਏ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੀ ਗਈ ਪੰਥਕ ਕਮੇਟੀ ਵਲੋਂ ਜਾਰੀ ਕੀਤੇ 29 ਅਪਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੀ ਪ੍ਰੋੜਤਾ ਕਰਦਾ ਹੋਇਆ, ਬਚਨਵੱਧਤਾ ਦੁਹਰਾਉਂਦਾ ਹੈ ਕਿ ਸਿੱਖ ਕੌਮ ਦੇ ਅਜਾਦ ਦੇਸ਼ ਖਾਲਿਸਤਾਨ ਦੀ ਅਜਾਦੀ ਤੱਕ ਸ਼ਾਤਮਈ ਤਰੀਕਿਆਂ ਨਾਲ ਸੰਘਰਸ਼ ਕਰਦਾ ਰਹੇਗਾ।
2-ਅੱਜ ਦਾ ਇਹ ਪੰਥਕ ਇਕੱਠ ਸਿੱਖ ਕੌਮ ਦੀਆਂ ਸਮੁੱਚੀਆਂ ਪੰਥਕ ਧਿਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਖਾਲਿਸਤਾਨ ਦੀ ਅਜਾਦੀ ਲਈ ਪੰਜਾਬ ਵਿੱਚ ਆ ਰਹੀਆਂ ਚੋਣਾਂ ਵਿੱਚ ਪੰਥਕ ਧਿਰ ਬਣ ਕੇ ਉਭਰਨ। ਤਾਂ ਕਿ ਛੇਤੀ ਤੋਂ ਛੇਤੀ ਕੌਮੀ ਘਰ ਖਾਲਿਸਤਾਨ ਸਥਾਪਤ ਹੋ ਸਕੇ।
3-ਅੱਜ ਦਾ ਇਹ ਇਕੱਠ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਤੇ ਸਮੁੱਚੇ ਪੰਜਾਬੀਆਂ ਨੂੰ ਪੁਰਜੋਰ ਅਪੀਲ ਕਰਦਾ ਹੈ ਕਿ ਉਹ ਆਪਣਾ ਹਰੇਕ ਹੀਲਾ-ਵਸੀਲਾ ਵਰਤ ਕੇ ਸੰਸਾਰ ਪੱਧਰ ਦੀਆਂ ਸਰਕਾਰਾਂ ਨੂੰ ਖਾਲਿਸਤਾਨ ਦੀ ਅਜਾਦੀ ਲਈ ਮਦਦ ਲਈ ਲਾਬੀ ਕਰਨ।
4-ਅੱਜ ਦਾ ਇਹ ਕੌਮੰਤਰੀ ਪੱਧਰ ਦਾ ਪੰਥਕ ਇਕੱਠ 10 ਨਵੰਬਰ 2016 ਦੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਐਲਾਨੇ ਗਏ ਸਰਬੱਤ ਖਾਲਸਾ ਲਈ ਸਮੂਹ ਪੰਥਕ ਜਥੇਬੰਦੀਆਂ ਹੁਣ ਤੋਂ ਹੀ ਜਥੇਬੰਦਕ ਢੰਗ ਨਾਲ ਤਿਆਰੀ ਕਰਨ ਤਾਂ ਕਿ ਪੰਥ ਦੀ ਚੜ•ਦੀ ਕਲ•ਾ ਲਈ ਐਲਾਨਿਆ ਗਿਆ ਸਰਬੱਤ ਖਾਲਸਾ, ਪੰਥ ਦੇ ਭਵਿੱਖ ਲਈ ਦਿਸ਼ਾ ਨਿਰਦੇਸ਼ ਦੇ ਸਕੇ।
5 – ਅੱਜ ਦਾ ਇਹ ਪੰਥਕ ਇਕੱਠ ਭਾਰਤ ਅਤੇ ਪੰਜਾਬ ਦੀ ਸਰਕਾਰ ਅਤੇ ਹੋਰਾਂ ਨੂੰ ਸੂਚਿਤ ਕਰਦਾ ਹੈ ਕਿ ਪੰਥ ਨਾਲ ਸਬੰਧਤ ਮਸਲੇ, ਸਰਬੱਤ ਖਾਲਸਾ ਵਲੋਂ ਨਿਯੁਤਕ ਕੀਤੇ ਸਿੰਘ ਸਾਹਿਬਾਨਾਂ ਤੱਕ ਪਹੁੰਚਾਏ ਜਾਣ। ਲਾਹੇ ਜਾ ਚੁੱਕੇ ਸਰਕਾਰੀ ਜਥੇਦਾਰਾਂ ਨੂੰ ਕੋਈ ਅਹਿਮੀਅਤ ਦੇਣ ਦੀ ਕੋਸ਼ਿਸ਼ ਕਰਨੀ ਪੰਥ ਨੂੰ ਢਾਹ ਲਾਉਣੀ ਮੰਨੀ ਜਾਵੇਗੀ.

468 ad

Submit a Comment

Your email address will not be published. Required fields are marked *