ਦੁਬਈ ਗਏ 10 ਭਾਰਤੀਆਂ ਦੀ ਦਰਦਨਾਕ ਹਾਦਸੇ ‘ਚ ਮੌਤ

ਦੁਬਈ—ਦੁਬਈ ਵਿਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਟਰੱਕ ਦੇ ਨਾਲ ਟਕਰਾਅ ਜਾਣ ਕਾਰਨ 15 ਮਜ਼ਦੂਰਾਂ ਦੀ ਮੌਤ ਹੋ ਗਈ, Dubaiਜਿਨ੍ਹਾਂ ਵਿਚ 10 ਭਾਰਤੀ ਮਜ਼ਦੂਰ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦੋਂ ਬੱਸ ਇਕ ਖੜ੍ਹੇ ਟਰੱਕ ਦੇ ਨਾਲ ਟਕਰਾਅ ਗਈ। ਇਸ ਹਾਦਸੇ ਵਿਚ ਘਟਨਾ ਵਾਲੀ ਥਾਂ ‘ਤੇ ਹੀ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਮਜ਼ਦੂਰਾਂ ਨੇ ਹਸਪਤਾਲ ਵਿਚ ਹੀ ਦਮ ਤੋੜ ਦਿੱਤਾ।
30 ਸੀਟਾਂ ਵਾਲੀ ਇਸ ਬੱਸ ਵਿਚ 27 ਮਜ਼ਦੂਰ ਸਵਾਰ ਹੋ ਕੇ ਜਬਲ ਅਲੀ ‘ਚ ਆਪਣੀ ਕੰਮ ਵਾਲੀ ਥਾਂ ‘ਤੇ ਜਾ ਰਹੇ ਸਨ। ਭਾਰਤ ਦੇ ਅੰਬੈਡਸਰ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਾਰੇ ਗਏ ਸਾਰੇ ਭਾਰਤੀ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਸਨ।
ਕੁਝ ਜ਼ਖਮੀ ਭਾਰਤੀ ਅਤੇ ਬੰਗਲਾਦੇਸ਼ੀ ਮਜ਼ਦੂਰਾਂ ਨੂੰ ਇਲਾਜ ਲਈ ਰਾਸ਼ਿਦ ਅਤੇ ਅਲ-ਬਰਾਹਾ ਹਸਪਤਾਲ ਲਿਜਾਇਆ ਗਿਆ ਹੈ। ਦੁਬਈ ਪੁਲਸ ਦੇ ਬਚਾਅ ਡਿਪਟੀ ਡਾਇਰੈਕਟਰ ਲੈਫਟੀਨੈਂਟ ਕਰਨਲ ਅਹਿਮਦ ਅਤੀਕ ਬੁਰਕੀਬਾਹ ਨੇ ਦੱਸਿਆ ਕਿ ਇਸ ਹਾਦਸੇ ਵਿਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਗਈ ਅਤੇ ਪੀੜਤਾਂ ਨੂੰ ਬਾਹਰ ਕੱਢਣ ਲਈ ਉਸ ਨੂੰ ਕੱਟਣਾ ਪਿਆ।

468 ad