ਦੁਨੀਆ ‘ਚ ਨਫਰਤ ਮਿਟਾਉਣ ਲਈ ਫੌਜਾ ਸਿੰਘ ਨੇ ਕੀਤੀ ਦੌੜਨ ਦੀ ਅਪੀਲ

ਲੰਡਨ—103 ਸਾਲਾ ਸਾਬਕਾ ਮੈਰਾਥਾਨ ਸਿੱਖ ਖਿਡਾਰੀ ਫੌਜਾ ਸਿੰਘ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਸ਼ਾਤੀਂ ਲਈ ਮੈਰਾਥਨ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। 
Fauja Singhਫੌਜਾ ਸਿੰਘ ਨੇ ਪਿਛਲੇ ਸਾਲ ਹਾਂਗ-ਕਾਂਗ ਵਿਚ ਆਪਣੀ ਆਖਰੀ ਦੌੜ ਵਿਚ ਹਿੱਸਾ ਲਿਆ। ਇੰਗਲੈਂਡ ਵਿੱਚ ਸਿੱਖਾਂ ਦੇ ਕਲੱਬ ਨੇ ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਨੂੰ ਯਾਦ ਕਰਦੇ ਹੋਏ ‘ਸਹਿਯੋਗ ਅਤੇ ਸਦਭਾਵਨਾ’ ਸੰਦੇਸ਼ ਦਿੰਦੇ ਹੋਏ ਦੌੜ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। 
ਰੈਡਬ੍ਰਿਜ਼ ਵਿਖੇ ਹੋਣ ਵਾਲੀ ਇਸ ਦੌੜ ਦਾ ਆਯੋਜਨ ਫੌਜਾ ਸਿੰਘ ਅਤੇ ਉਸ ਦੇ ਟ੍ਰੇਨਰ ਹਰਮੰਦਰ ਸਿੰਘ ਵੱਲੋਂ 24 ਅਗਸਤ ਨੂੰ ਸਵੇਰੇ 9 ਵਜੇ ਕੀਤਾ ਜਾ ਰਿਹਾ ਹੈ। ਇਸ ਦੌੜ ਵਿਚ 21 ਖਿਡਾਰੀ, 21 ਕਮਿਊਨੀਆਂ ਦੇ ਲੋਕ, 21 ਔਰਤਾਂ ਕਿਸੇ ਵੀ ਭਾਈਚਾਰੇ ਤੋਂ, 21 ਪੈਨਸ਼ਨਰ ਕਿਸੇ ਵੀ ਭਾਈਚਾਰੇ ਤੋਂ ਹਿੱਸਾ ਲੈਣ ਲਈ ਕਿਹਾ ਗਿਆ ਹੈ। ਇਸ ਦੌੜ ਵਿਚ ਹਿੱਸਾ ਲੈਣ ਲਈ ਐਂਟਰੀ ਫੀਸ 10 ਪੌਂਡ ਰੱਖੀ ਗਈ ਹੈ। 
ਸਿੰਘ ਨੇ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਹਨ। ਪਿਛਲੇ ਸਾਲ ਆਪਣੀ ਆਖਰੀ ਮੈਰਾਥਨ ਦੌੜ ਵਿਚ ਹਿੱਸਾ ਲੈਣ ਵਾਲੇ ਫੌਜਾ ਸਿੰਘ ਨੇ ਕਿਹਾ ਕਿ ਅੱਜ ਦੁਨੀਆ ਵਿਚ ਬਹੁਤ ਨਫਰਤ ਹੈ ਅਤੇ ਇਸ ਨੂੰ ਦੂਰ ਕਰਨ ਲਈ ਲੋਕਾਂ ਨੂੰ ਪਿਆਰ ਦੀ ਮੈਰਾਥਨ ਸ਼ੁਰੂ ਕਰਨੀ ਪਵੇਗੀ ਅਤੇ ਉਸ ਵਿਚ ਹਿੱਸਾ ਲੈਣਾ ਪਵੇਗਾ।
ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਸਿੱਖ ਹਰ ਸਾਲ ਲਕਸ਼ਬਰਗ ਵਿਚ ਮੈਰਾਥਨ ਦੌੜ ਦਾ ਆਯੋਜਨ ਕਰਕੇ ਦੱਸਦੇ ਹਨ ਕਿ ਕਿਵੇਂ ਵੱਖਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਸ਼ਾਂਤੀ ਲਈ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅਨਿਆਂ, ਗਰੀਬੀ ਅਤੇ ਨਫਰਤ ਦੇ ਖਿਲਾਫ ਲੜਨਾ ਚਾਹੀਦਾ ਹੈ। 
ਫੌਜਾ ਸਿੰਘ ਦਾ ਜਨਮ 1911 ਵਿਚ ਭਾਰਤ ਵਿਚ ਹੋਇਆ।  ਉਮਰ ਦੇ 8ਵੇਂ ਦਹਾਕੇ ਵਿਚ ਆਪਣੇ ਪੁੱਤਰ ਨੂੰ ਸੜਕ ਹਾਦਸੇ ਵਿਚ ਗੁਆਉਣ ਵਾਲੇ ਫੌਜਾ ਸਿੰਘ ਨੂੰ ਉਸ ਦੀ ਧੀ, ਜਵਾਈ ਇੰਗਲੈਂਡ ਲੈ ਆਏ ਸਨ। ਉੱਥੇ ਉਸ ਨੇ ਆਪਣੇ ਦੁੱਖ ਨੂੰ ਘੱਟ ਕਰਨ ਲਈ ਮੈਰਾਥਨ ਦੌੜਾਂ ਦਾ ਸਹਾਰਾ ਲਿਆ। ਪਿਛਲੇ ਸਾਲ ਹਾਂਗਕਾਂਗ ਵਿਚ ਉਨ੍ਹਾਂ ਨੇ ਆਪਣੀ ਆਖਰੀ ਦੌੜ ਦੌੜੀ। ਹੁਣ ਚਾਹੇ ਉਹ ਮੈਰਾਥਨ ਦੌੜਾਂ ਤੋਂ ਰਿਟਾਇਰ ਹੋ ਚੁੱਕੇ ਹਨ ਪਰ ਉਹ ਹਰ ਰੋਜ਼ ਉਨ੍ਹੀਂ ਹੀ ਦੂਰੀ ਤੁਰ ਕੇ ਤੈਅ ਕਰਦੇ ਹਨ।

468 ad