ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਦਿਆ ਸਿੰਘ ਲਾਹੋਰੀਆ ਅਦਾਲਤ ਵਿਚ ਪੇਸ਼    

18.5

ਜੱਜ ਨੇਂ ਕੇਸ ਖਤਮ ਕਰਨ ਲਈ ਸਿੰਘਾਂ ਨੂੰ ਕੱਟੀ ਕਟਾਈ ਲੈਣ ਵਾਸਤੇ ਕਿਹਾ
ਨਵੀਂ ਦਿੱਲੀ ੧੮ ਮਈ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਅਜ ਭਾਈ ਦਿਆ ਸਿੰਘ ਲਾਹੋਰੀਆ ਨੂੰ ਸਾਧ ਪਿਆਰਾ ਸਿੰਘ ਭਨਿਆਰਾ ਕੇਸ ਐਫ ਆਈ ਆਰ ਨੰ ੭੭/੨੦੦੭ ਧਾਰਾ ੨੫(੧), ੧੨੦ ਬੀ ਅਤੇ ੧੨੧ ਏ ਅਧੀਨ ਜੱਜ ਰੀਤਿਸ਼ ਸਿੰਘ ਦੀ ਕੋਰਟ ਵਿਚ ਸਮੇਂ ਤੋਂ ਤਿੰਨ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਨ੍ਹਾਂ ਦੇ ਨਾਲ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ ਤੇ ਪੰਜਾਬ ਪੁਲਿਸ ਵਲੋਂ ਆਪ ਵਲੋਂ ਬਾਦਲ ਦੀ ਕੋਠੀ ਦੇ ਬਾਹਰ ਧਰਨੇ ਦਾ ਬਹਾਨਾ ਬਣਾ ਕੇ ਅਜ ਭਾਈ ਸੁੱਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ । ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਤੇ ਅਜ ਕੋਈ ਵੀ ਗਵਾਹ ਅਦਾਲਤ ਵਿਚ ਹਾਜਿਰ ਨਹੀ ਹੋਣ ਕਰਕੇ ਕੇਸ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ਤੇ ਮਾਮਲੇ ਦੀ ਅਗਲੀ ਤਰੀਕ ੮, ੧੦ ਅਤੇ ੧੨ ਅਗਸਤ ਪਾ ਦਿੱਤੀ ਗਈ ।
ਪੇਸ਼ੀ ਉਪਰੰਤ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਤਰਲੋਚਨ ਸਿੰਘ ਮਾਣਕਿਆ ਨੇ ਦਸਿਆ ਕਿ ਜੱਜ ਰੀਤੀਸ਼ ਸਿੰਘ ਵਲੋਂ ਸਾਡੇ ਤੇ ਬਾਰ ਬਾਰ ਇਹ ਦਬਾਵ ਪਾਇਆ ਗਿਆ ਕਿ ਤੁਸੀ ਜੇਕਰ ਇਹ ਕੇਸ ਖਤਮ ਕਰਨਾ ਚਾਹੁੰਦੇ ਹੋ ਤਾਂ ਕੱਟੀ ਕਟਾਈ ਲੈ ਲਵੋ ਤੇ ਮੈਂ ਤੁਹਾਡਾ ਕੇਸ ਖਤਮ ਕਰ ਦੇਦਾਂ ਹਾਂ । ਉਨ੍ਹਾਂ ਕਿਹਾ ਕਿ ਸੋਚਣ ਦੀ ਗਲ ਹੈ ਅਜ ੮ ਸਾਲ ਹੋ ਗਏ ਸਾਨੂੰ ਇਹ ਕੇਸ ਲੜਦਿਆ ਤੇ ਇਸ ਕੇਸ ਵਿਚ ਜਿਤਨੇ ਵੀ ਜੱਜ ਆਏ ਹਨ ਉਹ ਸਿਰਫ ਸਿੰਘਾਂ ਦੇ ਮਾਮਲੇ ਨੂੰ ਲਟਕਾਈ ਰਖਣਾ ਚਾਹੁੰਦੇ ਹਨ ਤੇ ਜਾਣ ਬੂਝ ਕੇ ਉਨ੍ਹਾਂ ਨੂੰ ਖਜਲ-ਖੁਆਰ ਕਰਦੇ ਰਹਿੰਦੇ ਹਨ ਨਾ ਕਿ ਮਾਮਲੇ ਨੂੰ ਸਮਝ ਕੇ ਜਲਦੀ ਨਿਪਟਾਰਾ ਕਰਦੇ ਹਨ ।
ਅਜ ਅਦਾਲਤ ਵਿਚ ਪੇਸ਼ ਸਿੰਘਾਂ ਨੂੰ ਮਿਲਣ ਵਾਸਤੇ ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਗੁਰਵਿੰਦਰ ਸਿੰਘ, ਬੀਬੀ ਸਤਨਾਮ ਕੌਰ ਵਿਰਕ , ਜਸਵਿੰਦਰ ਸਿੰਘ ਅਤੇ ਸਰਬਪ੍ਰੀਤ ਸਿੰਘ “ਪ੍ਰਿੰਸ” ਤੇ ਹੋਰ ਬਹੁਤ ਸਾਰੇ ਪ੍ਰੇਮੀ ਹਾਜਿਰ ਸਨ ।

468 ad

Submit a Comment

Your email address will not be published. Required fields are marked *