ਦਿੱਲੀ ਦੇ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਵਾਧੇ ਨੂੰ ਬਾਦਲ ਦਲ ਪੂਰਾ ਕਰੇ: ਫੂਲਕਾ

Sukhbir-Badal-L-and-HS-Phoolka-R-300x175

8 ਮਈ 2013 ਨੂੰ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਬੀਬੀ ਨਿਰਪ੍ਰੀਤ ਕੌਰ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਵੇਲੇ ਬਾਦਲ ਦਲ ਦੇ ਪ੍ਰਧਾਨ ਸੂਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਪੂਰੀ ਹਮਾਇਤ ਕਰਦਿਆਂ ਕਿਹਾ ਸੀ ਕਿ ਬਾਦਲ ਦਲ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਵਾਉਣ ਲਈ ਪੂਰੀ ਚਾਰਾਜੋਈ ਕਰੇਗਾ।

ਅੱਜ ਉੱਘੇ ਵਕੀਲ਼ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਿੰਵਦਰ ਸਿੰਘ ਫੂਲਕਾ ਨੇ ਬਾਦਲ ਦਲ ਨੂੰ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਅਣਸੁਲਝੇ 237 ਕੇਸਾਂ ਨੂੰ ਦੁਬਾਰਾ ਖੋਲਕੇ ਜਾਂਚ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੇ ਕੀਤੇ ਵਾਧੇ ਨੂੰ ਯਾਦ ਕਰਵਾਇਆ ਹੈ।

ਐਡਵੋਕੇਟ ਫੂਲਕਾ ਨੇ ਟਾਇਮਜ਼ ਆਫ ਇੰਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਫਰਵਰੀ 2014 ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਸ਼ੇਸ਼ ਟੀਮ ਦੇ ਗਠਨ ਦਾ ਐਲਾਨ ਕੀਤਾ ਸੀ।ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਵਿਸ਼ੇਸ਼ ਟੀਮ ਨੂੰ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਰੋਕਿਆ ਸੀ ਤੇ ਬਾਅਦ ਵਿੱਚ ਭਾਜਪਾ ਦੀ ਸਰਕਾਰ ਨੇ।

ਉਨ੍ਹਾਂ ਨੇ ਕਿਹਾ ਕਿ ਮਈ ਮਹੀਨੇ ਤੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਹੈ, ਜਿਸਦਾ ਭਾਈਵਾਲ ਬਾਦਲ ਦਲ ਹੈ। ਪਰ ਬਾਦਲ ਦਲ ਵੱਲੋਂ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇੱਕ ਕਦਮ ਵੀ ਨਹੀਂ ਚੁੱਕਿਆ ਗਿਆ।

ਉਨਾਂ ਕਿਹਾ ਕਿ ਕਤਲੇਆਮ ਨੂੰ ਵਾਪਰਿਆਂ 30 ਸਾਲ ਬੀਤ ਗਏ ਹਨ। ਕੁਝ ਪੀੜਤਾਂ ਦੀ ਇਸ ਸਮੇਂ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਬਾਕੀ ਬੁੱਢੇ ਹੋ ਰਹੇ ਹਨ।ਇਸ ਕਰਕੇ ਇਨ੍ਹਾਂ ਪੀੜਤਾਂ ਦੇ ਬਿਆਨ ਤੁਰੰਤ ਕਲਮਬੰਦ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਸੂਖਬੀਰ ਬਾਦਲ ਨੂੰ ਪੱਤਰ ਲਿਖਦਿਆਂ ਕਿਹਾ ਕਿ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਜਾਂਚ ਟੀਮ ਬਣਾਕੇ ਸਿੱਖਾਂ ਨਾਲ ਕੀਤਾ ਵਾਧਾ ਪੂਰਾ ਕੀਤਾ ਜਾਏ।

ਉਨ੍ਹਾਂ ਨੇ ਕਿਹਾ ਕਿ ਹੁਣੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪੁੱਤਰੀ ਦਮਨ ਸਿੰਘ ਵੱਲੋਂ ਕੀਤੇ ਪ੍ਰਗਟਾਵੇ ਨੇ ਸਿੱਖਾਂ ਦੇ ਜ਼ਖਮ ਫਿਰ ਤੋਂ ਤਾਜ਼ਾ ਕਰ ਦਿੱਤੇ ਹਨ।

ਉਸਨੇ ਪ੍ਰਗਟਾਵਾ ਕੀਤਾ ਸੀ ਕਿ ਆਸ਼ੋਕ ਵਿਹਾਰ ਦਿੱਲ਼ੀ ਵਿੱਚ ਡਾ. ਮਨਮੋਹਨ ਸਿੰਘ ਦੇ ਘਰ ‘ਤੇ ਵੀ ਨਵੰਬਰ 1984 ਵਿੱਚ ਕਾਤਲ ਭੀੜ ਨੇ ਹਮਲਾ ਕੀਤਾ ਸੀ।ਮਨਮੋਹਨ ਸਿੰਘ ਦੇ ਜਵਾਈ, ਜੋ ਕਿ ਹਿੰਦੂਆਂ ਵਰਗਾ ਲੱਗਦਾ ਸੀ, ਨੇ ਘਰ ਨੁੰ ਸੜਨ ਤੋਂ ਬਚਾਅ ਲਿਆ।ਜਦਕਿ ਕਾਤਲ ਭੀੜ ਘਰ ਨੂੰ ਸਾੜਨ ਹੀ ਵਾਲੀ ਸੀ। ਉਨ੍ਹਾਂ ਨੇ ਕਿਹਾ ਕਿ ਦਮਨ ਸਿੰਘ ਨੇ ਇਹ ਗੱਲ ਮੰਨੀ ਕਿ ਕਤਲਾਂ ਨੂੰ ਉਹ ਜਾਣਦੇ ਸਨ।

ਫੂਲਕਾ ਨੇ ਕਿਹਾ ਕਿ ਅਸ਼ੋਕ ਵਿਹਾਰ ਦਿੱਲੀ ਜਿੱਥੇ ਮਨਮੋਹਨ ਸਿੰਘ ਦਾ ਘਰ ਹੈ, 7 ਸਿੱਖਾਂ ਨੂੰ ਮਾਰ ਦਿੱਤਾ ਗਿਆ, 4 ਗੁਰਦੁਆਰਾ ਸਾਹਿਬਾਨ ਨੂੰ ਸੜਿਆ ਗਿਆ, 7 ਦੁਕਾਨਾਂ ਅਤੇ 42 ਵਾਹਨ ਸਾੜੇ ਗਏ।ਇਹ ਬੁਹੁਤ ਬੁਰੀ ਗੱਲ ਹੈ ਕਿ ਇਨ੍ਹਾਂ ਜ਼ੁਰਮਾਂ ਲਈ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ ਅਤੇ ਕੇਸ ਬਿਨਾਂ ਜਾਂਚ ਕੀਤੇ ਬੰਦ ਕਰ ਦਿੱਤੇ ਗਏ।

468 ad