ਦਿੱਲੀ ਦੇ ਪੈਸੇ ਨੂੰ ਪੰਜਾਬ ”ਚ ਪਾਣੀ ਵਾਂਗ ਵਹਾ ਰਹੇ ਹਨ ਕੇਜਰੀਵਾਲ : ਰਾਹੁਲ

6ਚੰਡੀਗੜ੍ਹ, 1 ਮਈ  ( ਜਗਦੀਸ਼ ਬਾਮਬਾਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਬੀਤੇ ਦਿਨੀਂ ਨਵੀਂ ਦਿੱਲੀ 12, ਤੁਗਲਕ ਰੋਡ ਸਥਿਤ ਆਪਣੇ ਨਿਵਾਸਤੇ ਪੱਤਰਕਾਰਾਂ ਨਾਲ ਗ਼ੈਰਰਸਮੀ ਚਰਚਾ ਦੌਰਾਨ ਰਾਹੁਲ ਨੇ ਦਾਅਵਾ ਕੀਤਾ ਕਿ ਉੱਤਰ ਭਾਰਤ ਕਾਂਗਰਸ ਫਿਰ ਮੁੜ ਰਹੀ ਹੈ।
ਇਸ ਦੌਰਾਨ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਤੇ ਵੀ ਨਿਸ਼ਾਨਾ ਸਾਧਿਆ। ਪੰਜਾਬ ਆਮ ਆਦਮੀ ਪਾਰਟੀ (ਆਪ) ਦੇ ਵਧਦੇ ਗ੍ਰਾਫ ਦੇ ਸੁਆਲਤੇ ਰਾਹੁਲ ਨੇ ਕਿਹਾ ਕਿ ਦਿੱਲੀ ਤੋਂ ਪੈਸੇ ਕਮਾ ਕੇ ਕੇਜਰੀਵਾਲ ਪੰਜਾਬ ਪਾਣੀ ਵਾਂਗ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤਾਂ ਕਾਂਗਰਸ ਨੇ ਪ੍ਰਚਾਰ ਸ਼ੁਰੂ ਹੀ ਕੀਤਾ ਹੈ, ਸਮਾਂ ਆਉਣਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਵੀ ਕਰ ਦੇਣਗੇ। ਉਥੇ ਹੀ ਰਾਹੁਲ ਨੇ ਉੱਤਰ ਪ੍ਰਦੇਸ਼ ਸੋਸ਼ਲ ਇੰਜੀਨੀਅਰਿੰਗ ਫਾਰਮੂਲਾ ਅਪਣਾਉਣ ਦਾ ਸੰਕੇਤ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਰਗਾਂ ਦੇ ਸਹਿਯੋਗ ਨਾਲ ਫੁੱਲਾਂ ਦੇ ਗੁੱਛੇ ਵਾਂਗ ਸਰਕਾਰ ਬਣਾਉਣ ਜਾ ਰਹੇ ਹਾਂ, ਜਿਸ ਹਰ ਰੰਗ ਦੇ ਫੁੱਲ ਹੋਣਗੇ। ਗੱਠਜੋੜ ਦੇ ਸੁਆਲਤੇ ਉਨ੍ਹਾਂ ਕਿਹਾ ਕਿ ਸਾਡੇ ਇਥੇ ਸਾਰਿਆਂ ਨਾਲ ਵਿਚਾਰ ਕਰਕੇ ਫੈਸਲੇ ਹੁੰਦੇ ਹਨ। ਪ੍ਰਿਅੰਕਾ ਦੇ ਉੱਤਰ ਪ੍ਰਦੇਸ਼ ਚੋਣਾਂ ਉਤਰਨ ਦੇ ਸੁਆਲਤੇ ਉਨ੍ਹਾਂ ਕਿਹਾ ਕਿ ਇਸਤੇ ਸਾਰਿਆਂ ਨਾਲ ਸਲਾਹ ਕਰਨਗੇ।

468 ad

Submit a Comment

Your email address will not be published. Required fields are marked *