ਦਿੱਲੀ ‘ਚ ਹੋਏਗਾ ਨਿਰੰਕਾਰੀ ਮੁਖੀ ਹਰਦੇਵ ਸਿੰਘ ਦਾ ਸਸਕਾਰ

10ਚੰਡੀਗੜ੍,14 ਮਈ ( ਪੀਡੀ ਬੇਉਰੋ )ਕੈਨੇਡਾ ‘ਚ ਸੜਕ ਹਾਦਸੇ ‘ਚ ਸਵਰਗਵਾਸ ਹੋਏ ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਸਸਕਾਰ ਦਿੱਲੀ ‘ਚ ਹੋਵੇਗਾ। ਐਤਵਾਰ ਦੇਰ ਰਾਤ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਿੱਲੀ ਲਿਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ਬੁੱਧਵਾਰ ਸਵੇਰੇ ਅੱਠ ਵਜੇ ਨਿਗਮ ਬੋਧ ਘਾਟ ਦਿੱਲੀ ਲਈ ਰਵਾਨਾ ਹੋਵੇਗੀ ਤੇ ਇੱਥੇ ਹੀ ਉਨ੍ਹਾਂ ਦਾ ਸਸਕਾਰ ਹੋਵੇਗਾ।ਬਾਬਾ ਹਰਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਸੰਗਤਾਂ ਦੇ ਅੰਤਿਮ ਦਰਸ਼ਨ ਲਈ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ ਬੁੱਧਵਾਰ ਸਵੇਰੇ 8ਵਜੇ ਤੱਕ ਅੱਠ ਨੰਬਰ ਗਰਾਉਂਡ ਬੁਰਾੜੀ ਨਜ਼ਦੀਕ ਨਿਰੰਕਾਰੀ ਕਾਲੋਨੀ ਦਿੱਲੀ ‘ਚ ਰੱਖਿਆ ਜਾਵੇਗਾ। ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਬੀਤੇ ਦਿਨੀਂ ਕੈਨੇਡਾ ‘ਚ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ। ਕਾਰ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਸੀ। ਉਹ 62 ਸਾਲ ਦੇ ਸਨ।ਹਰਦੇਵ ਸਿੰਘ 1971’ਚ ਨਿਰੰਕਾਰੀ ਸਮਾਜ ਨਾਲ ਜੁੜੇ। ਉਹ ਪਹਿਲਾਂ ਰਹੇ ਮੁਖੀ ਗੁਰਬਚਨ ਸਿੰਘ ਦੇ ਇੱਕਲੌਤੇ ਪੁੱਤਰ ਸਨ। ਇਸ ਲਈ 1980 ‘ਚ ਗੁਰਬਚਨ ਸਿੰਘ ਦੀ ਮੌਤ ਤੋਂ ਬਾਅਦ ਹਰਦੇਵ ਸਿੰਘ ਨੂੰ ਨਵਾਂ ਮੁਖੀ ਬਣਾਇਆ ਗਿਆ ਸੀ।ਹੁਣ ਨਿਰੰਕਾਰੀ ਸਮਾਜ ਦਾ ਅਗਲਾ ਮੁਖੀ ਕੌਣ ਹੋਵੇਗਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਮੁਤਾਬਕ ਹਰਦੇਵ ਸਿੰਘ 25 ਅਪ੍ਰੈਲ ਨੂੰ ਦਿੱਲੀ ‘ਚ ਏਕਤਾ ਸਮਾਗਮ ਕਰਨ ਤੋਂ ਬਾਅਦ ਉਹ ਨਿਊਯਾਰਕ ਗਏ ਸਨ। ਉੱਥੋਂ ਬਾਅਦ ਹੀ ਉਨ੍ਹਾਂ ਦਾ ਕੈਨੇਡਾ ਜਾਣ ਦਾ ਪ੍ਰੋਗਰਾਮ ਸੀ। ਇਸੇ ਪ੍ਰੋਗਰਾਮ ਤਹਿਤ ਉਹ ਹੁਣ ਕੈਨੇਡਾ ਗਏ ਹੋਏ ਸਨ।

468 ad

Submit a Comment

Your email address will not be published. Required fields are marked *