ਦਿੱਲੀ ਕਮੇਟੀ ਨੇ 150 ਪ੍ਰਾਣੀਆਂ ਨੇ ਪਾਕਿਸਤਾਨ ਵਿੱਖੇ ਅੰਮ੍ਰਿਤ ਛੱਕਾਇਆ

dsgmc logo.ਨਵੀਂ ਦਿੱਲੀ ( 5 ਦਸੰਬਰ, 2015) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਗਏ ਜਥੇ ਦੇ ਮੁਖੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ ਨੇ ਵਤਨ ਵਾਪਸੀ ਤੇ ਪਾਕਿਸਤਾਨ ਵਿੱਖੇ ਕਮੇਟੀ ਵੱਲੋਂ ਅੰਮ੍ਰਿਤ ਸੰਚਾਰ ਕਰਾਉਣ ਦੀ ਜਾਣਕਾਰੀ ਦਿੱਤੀ ਹੈ। ਚੀਮਾ ਨੇ ਦਸਿਆ ਕਿ ਉਕਤ ਅੰਮ੍ਰਿਤ ਸੰਚਾਰ ਦੌਰਾਨ 150 ਪ੍ਰਾਣੀਆਂ ਨੇ ਅੰਮ੍ਰਿਤ ਛੱਕਿਆ ਜਿਸਦੇ ਕਕਾਰਾਂ ਅਤੇ ਪੰਜ ਪਿਆਰਿਆਂ ਦੀ ਸੇਵਾ ਕਮੇਟੀ ਵੱਲੋਂ ਕੀਤੀ ਗਈ ਹੈ। ਦਿੱਲੀ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਖ਼ੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਚੀਮਾ ਨੇ ਉਕਤ ਅੰਮ੍ਰਿਤ ਸੰਚਾਰ ਕਰਾਉਣ ਦਾ ਵੀ ਦਾਅਵਾ ਕੀਤਾ। ਯਾਤਰੂ ਜਥੇ ਦਾ ਅਟਾਰੀ ਬਾਰਡਰ ਤੇ ਹੋਏ ਨਿਘੇ ਸਵਾਗਤ ਲਈ ਚੀਮਾ ਨੇ ਪਾਕਿਸਤਾਨੀ ਕਮੇਟੀ ਅਤੇ ਪਾਕਿਸਤਾਨੀ ਅਧਿਕਾਰੀਆਂ ਦਾ ਧੰਨਵਾਦ ਵੀ ਜਤਾਇਆ।

468 ad

Submit a Comment

Your email address will not be published. Required fields are marked *