ਦਿੱਲੀ ਕਮੇਟੀ ਨੇ ਘਟਗਿਣਤੀ ਕੌਮਾਂ ਦੀ ਭਲਾਈ ਲਈ ਘਰੇਲੂ ਸਨਅਤਕਾਰੀ ਨੂੰ ਵੀ ਆਪਣੇ ਏਜੰਡੇ ਵਿਚ ਕੀਤਾ ਸ਼ਾਮਿਲ

photo mss 2ਨਵੀਂ ਦਿੱਲੀ (30 ਦਸੰਬਰ 2015): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਟਗਿਣਤੀ ਕੌਮਾਂ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਲਿਸ਼ਟ ਲਗਾਤਾਰ ਵੱਧਦੀ ਜਾ ਰਹੀ ਹੈ। ਪਬਲਿਕ ਸਕੂਲਾਂ ਵਿਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਫੀਸ ਮੁਆਫੀ, ਬੇਰੁਜਗਾਰਾਂ ਨੂੰ ਲੋਨ ਸਰਕਾਰੀ ਸਕੀਮਾਂ ਰਾਹੀਂ ਉਪਲਬਧ ਕਰਾਉਣ ਦੇ ਨਾਲ ਹੀ ਹੁਣ ਕਮੇਟੀ ਵੱਲੋਂ ਘਰੇਲੂ ਸਨਅਤਕਾਰੀ ਨੂੰ ਉਤਸਾਹਿਤ ਕਰਨ ਵਾਸਤੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਘਟਗਿਣਤੀ ਅਧਿਕਾਰ ਦਿਹਾੜਾ ਮਨਾਉਂਦੇ ਹੋਏ ਕਮੇਟੀ ਦੇ ਘਟਗਿਣਤੀ ਜਾਗਰੁਕਤਾ ਵਿਭਾਗ (ਐਮ.ਏ.ਐਸ.) ਵੱਲੋਂ ਘਟਗਿਣਤੀ ਕੌਮਾਂ ਦੀ ਭਲਾਈ ਵਾਸਤੇ ਕੀਤੇ ਕਾਰਜਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ ਆਪਣੇ ਭਵਿੱਖ ਦੇ ਟੀਚੇ ਤੇ ਵੀ ਪ੍ਰਕਾਸ਼ ਪਾਇਆ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ਤੇ ਦਿੱਲੀ ਸਟੇਟ ਮਾਲੀ ਵਿਕਾਸ ਵਿਭਾਗ ਦੇ ਜਨਰਲ ਮੈਨੇਜਰ ਕ੍ਰਿਸ਼ਨ ਕੁਮਾਰ, ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਅਕਾਲੀ ਆਗੂ ਤਜਿੰਦਰ ਸਿੰਘ ਜੀ.ਕੇ.,ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਐਮ.ਏ.ਐਸ. ਦੇ ਕਨਵੀਨਰ ਗੁਰਮਿੰਦਰ ਸਿੰਘ ਮਠਾਰੂ, ਨਿਗਮ ਪਾਰਸ਼ਦ ਯਸਪਾਲ ਆਰਿਆ, ਡੀ.ਟੀ.ਈ. ਦੀ ਡਿਪਟੀ ਡਾਇਰੈਕਟਰ ਸੁਮਨ ਧਵਨ, ਸਕੂਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋ ਅਤੇ ਐਮ.ਏ.ਐਸ. ਦੀ ਇੰਚਾਰਜ ਬੀਬੀ ਰਣਜੀਤ ਕੌਰ ਨੇ ਆਪਣੇ ਵਿਚਾਰ ਰੱਖੇ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਪੇਸ਼ ਕੀਤੇ ਗਏ ਸਭਿਆਚਾਰਿਕ ਪ੍ਰੋਗਰਾਮ ਦੌਰਾਨ ਘਟਗਿਣਤੀ ਕੌਮਾਂ ਨੂੰ ਜਾਗਰੁਕ ਕਰਨ ਵਾਸਤੇ ਨੁਕੜ ਨਾਟਕ ਦਾ ਵੀ ਆਯੋਜਨ ਕੀਤਾ ਗਿਆ। ਕ੍ਰਿਸ਼ਨ ਕੁਮਾਰ ਵੱਲੋਂ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦੇ ਹੋਏ ਲੋਨ ਆਦਿ ਲੈਣ ਦੌਰਾਨ ਲੋਕਾਂ ਨੂੰ ਪੇਸ਼ ਆਉਣ ਵਾਲਿਆਂ ਪਰੇਸ਼ਾਨੀਆਂ ਦੇ ਹਲ ਲਈ ਪੂਰਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਗਿਆ।

ਹਿਤ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਤੇ ਲਗਭਗ ਤਿੰਨ ਵਰ੍ਹੇ ਪਹਿਲੇ ਸਥਾਪਿਤ ਕੀਤੇ ਗਏ ਇਸ ਵਿਭਾਗ ਦੀ ਕਾਰਗੁਜਾਰੀ ਨੂੰ ਮੀਲ ਦਾ ਪੱਥਰ ਐਲਾਨਦੇ ਹੋਏ ਸਿੱਖਿਆ ਅਤੇ ਵਪਾਰ ਦੇ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਦੇ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਵੀ ਪੇਸ਼ ਕੀਤੀ। ਮਠਾਰੂ ਨੇ ਵਿਭਾਗ ਵੱਲੋਂ ਇਸ ਵਰ੍ਹੇ ਫੀਸ ਮੁਆਫੀ ਦੇ 80 ਹਜ਼ਾਰ ਫਾਰਮ ਭਰਨ ਦੀ ਜਾਣਕਾਰੀ ਦਿੰਦੇ ਹੋਏ ਪਿੱਛਲੇ ਵਰ੍ਹਿਆਂ ਦੌਰਾਨ 2013-14 ’ਚ 13 ਕਰੋੜ 47 ਲੱਖ ਅਤੇ 2014-15 ’ਚ ਲਗਭਗ 42 ਕਰੋੜ ਰੁਪਏ ਵਿਦਿਆਰਥੀਆਂ ਨੂੰ ਫੀਸ ਮੁਆਫੀ ਦੇ ਤੌਰ ਤੇ ਸਰਕਾਰਾਂ ਪਾਸੋਂ ਪ੍ਰਾਪਤ ਹੋਣ ਦਾ ਵੀ ਦਾਅਵਾ ਕੀਤਾ। ਹਰੀ ਨਗਰ ਦੇ ਸੰਗਤ ਸੇਵਾ ਕੇਂਦਰ ਰਾਹੀਂ ਸਿੱਖਾਂ ਦੇ ਨਾਲ ਹੀ ਮੁਸਲਿਮ, ਮਸੀਹ ਅਤੇ ਜੈਨ ਭਾਈਚਾਰੇ ਦੇ ਲੋਕਾਂ ਨੂੰ ਫੀਸ ਮੁਆਫੀ ਅਤੇ ਲੋਨ ਉਪਲਬਧ ਕਰਾਉਣ ਦੀਆਂ ਸਕੀਮਾਂ ਦਾ ਵੱਡੇ ਪੱਧਰ ਤੇ ਫਾਇਦਾ ਮਿਲਣ ਦਾ ਵੀ ਮਠਾਰੂ ਨੇ ਦਾਅਵਾ ਕੀਤਾ। ਬੀਬੀ ਰਣਜੀਤ ਕੌਰ ਨੇ ਘਰੇਲੂ ਸਨਅਤ ਨੂੰ ਹੁੰਗਾਰਾ ਦੇਣ ਵਾਸਤੇ ਸੇਵਾ ਕੇਂਦਰ ’ਚ ਡਿਸਪਲੇ ਦੇ ਤੌਰ ਤੇ ਡੋਨਾ-ਪੱਤਲ ਬਣਾਉਣ ਦੀ ਮਸ਼ੀਨ ਸਥਾਪਿਤ ਕਰਕੇ ਲੋੜਵੰਦ ਲੋਕਾਂ ਨੂੰ ਕਮੇਟੀ ਵੱਲੋਂ ਪ੍ਰਭਾਵੀ ਜਾਣਕਾਰੀ ਦੇਣ ਦੀ ਵੀ ਗੱਲ ਕਹੀ।

468 ad

Submit a Comment

Your email address will not be published. Required fields are marked *