ਦਿਹਾਤੀ ਖੇਤਰਾਂ ‘ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਾਦੂ

ਵਾਰਾਨਸੀ – ਵੱਕਾਰ ਦਾ ਸਵਾਲ ਬਣੀ ਵਾਰਾਨਸੀ ਸੰਸਦੀ ਸੀਟ ‘ਤੇ ਸ਼ਹਿਰੀ ਖੇਤਰਾਂ ‘ਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਤਾਂ ਦਿਹਾਤੀ ਖੇਤਰਾਂ ‘ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਾਦੂ ਦੇਖਣ ਨੂੰ ਮਿਲ ਰਿਹਾ ਹੈ। ਮੋਦੀ ਅਤੇ ਕੇਜਰੀਵਾਲ ਦੇ ਚੋਣ ਮੈਦਾਨ ‘ਚ ਹੋਣ Varanasiਕਾਰਨ ਸ਼ਹਿਰੀ ਅਤੇ ਦਿਹਾਤੀ ਖੇਤਰਾਂ ‘ਚ ਆਪਸੀ ਪਾੜਾ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਦਰਮਿਆਨ ਦੂਰੀਆਂ ਵਧ ਰਹੀਆਂ ਹਨ। ਸ਼ਹਿਰੀ ਖੇਤਰਾਂ ‘ਚ ਵਪਾਰਕ ਭਾਈਚਾਰੇ ਨਾਲ ਸੰਬੰਧਤ ਲੋਕਾਂ ਦੀਆਂ ਵੋਟਾਂ ਜ਼ਿਆਦਾ ਹਨ ਜਿਹੜੀਆਂ ਮੋਦੀ ਅਤੇ ਭਾਜਪਾ ਤੋਂ ਪ੍ਰਭਾਵਿਤ ਦਿਖਾਈ ਦੇ ਰਹੀਆਂ ਹਨ। ਕਾਂਗਰਸ ਨੇ ਇਸ ਸੀਟ ‘ਤੇ ਅਜੇ ਰਾਏ ਨੂੰ ਚੋਣ ਮੈਦਾਨ ‘ਚ ਉਤਾਰਿਆ ਹੋਇਆ ਹੈ। ਸ਼ਹਿਰੀ ਖੇਤਰ ਤੋਂ ਜਦੋਂ ਲੋਕ ਦਿਹਾਤੀ ਖੇਤਰਾਂ ਵੱਲ ਵਧਦੇ ਹਨ ਤਾਂ ਤਸਵੀਰ ਦਾ ਰੁਖ਼ ਬਦਲ ਜਾਂਦਾ ਹੈ। ਦਿਹਾਤੀ ਵਿਧਾਨ ਸਭਾ ਖੇਤਰਾਂ ਦੀ ਗਿਣਤੀ 5 ਦੱਸੀ ਗਈ ਹੈ। ਰੋਹਨੀਆ ਅਤੇ ਸ਼ਿਵਾਪੁਰੀ ‘ਚ ਕੇਜਰੀਵਾਲ ਦਾ ਪ੍ਰਭਾਵ ਜ਼ਿਆਦਾ ਦੱਸਿਆ ਜਾ ਰਿਹਾ ਹੈ। ਕਾਂਗਰਸ ਉਮੀਦਵਾਰ ਰਾਏ ਦਾ ਸ਼ਹਿਰੀ ਅਤੇ ਦਿਹਾਤੀ ਦੋਵੇਂ ਖੇਤਰਾਂ ‘ਤੇ ਕੋਈ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ ਹੈ। ਵਾਰਾਨਸੀ ਸੰਸਦੀ ਖੇਤਰ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਵੀ ਕਾਫੀ ਵੱਧ ਹੈ ਜਿਸ ਦਾ ਝੁਕਾਅ ਕੇਜਰੀਵਾਲ ਵੱਲ ਵੱਧ ਦਿਖਾਈ ਦੇ ਰਿਹਾ ਹੈ। ਦਿਹਾਤੀ ਖੇਤਰ ਦੇ ਲੋਕ ਕੇਜਰੀਵਾਲ ਦੀਆਂ ਨੁੱਕੜ ਬੈਠਕਾਂ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ।  ਉਹ ਲੋਕਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਦਾ ਜੀਵਨ ਪੱਧਰ ਬਦਲਿਆ ਜਾ ਸਕਦਾ ਹੈ ਜੇਕਰ ਦੇਸ਼ ‘ਚ ਆਮ ਆਦਮੀ ਪਾਰਟੀ ਨੂੰ ਲੋਕ ਅੱਗੇ ਲਿਆਉਂਦੇ ਹਨ। 

ਰਾਹੁਲ ਵੀ ਕਰਨਗੇ ਵਾਰਾਨਸੀ ‘ਚ ਰੋਡ ਸ਼ੋਅ- ਨਰਿੰਦਰ ਮੋਦੀ  ਵਲੋਂ ਜਿਥੇ ਇਕ ਪਾਸੇ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ‘ਚ ਪਿਛਲੇ ਦਿਨੀਂ ਦੌਰਾ ਕਰ ਕੇ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਹੁਣ ਰਾਹੁਲ ਗਾਂਧੀ ਨੇ ਵਾਰਾਨਸੀ ‘ਚ ਮੋਦੀ ਨੂੰ ਲਲਕਾਰਨ ਦਾ ਫੈਸਲਾ ਲਿਆ ਹੈ। ਉਹ 10 ਮਈ ਨੂੰ ਵਾਰਾਨਸੀ ਜਾਣਗੇ ਅਤੇ ਉਥੇ ਉਨ੍ਹਾਂ ਦਾ 3 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਣ ਦਾ ਵਿਚਾਰ ਹੈ। ਵਾਰਾਨਸੀ ‘ਚ ਵੋਟਾਂ 12 ਮਈ ਨੂੰ ਹੋਣੀਆਂ ਹਨ। ਰਾਹੁਲ ਦਾ ਰੋਡ ਸ਼ੋਅ ਚੋਣ ਪ੍ਰਚਾਰ ਖਤਮ ਹੋਣ ਨਾਲ ਕੁਝ ਘੰਟੇ ਪਹਿਲਾਂ ਹੀ ਹੋਵੇਗਾ।

468 ad