ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਕਸਰਤ ਖਤਰਨਾਕ!

ਵਾਸ਼ਿੰਗਟਨ- ਦਿਲ ਦੇ ਰੋਗੀ ਹੁਣ ਤਕ ਤਾਂ ਇਹੀ ਸਮਝਦੇ ਸਨ ਕਿ ਉਹ ਜਿੰਨੀ ਜ਼ਿਆਦਾ ਕਸਰਤ ਕਰਨਗੇ, ਉਨ੍ਹਾਂ ਦੇ ਦਿਲ ਲਈ ਓਨਾ ਹੀ ਚੰਗਾ ਹੋਵੇਗਾ। ਉਂਝ ਮਰੀਜ਼ ਜਿਨ੍ਹਾਂ ਨੂੰ Heartਇਕ ਵਾਰ ਦਿਲ ਦਾ ਦੌਰਾ ਪੈ ਚੁੱਕਾ ਹੈ ਉਨ੍ਹਾਂ ਨੂੰ ਸਮਰਥਾ ਤੋਂ ਵੱਧ ਕਸਰਤ ਕਰਨੀ ਮਹਿੰਗੀ ਪੈ ਸਕਦੀ ਹੈ।
ਖੋਜੀਆਂ ਦੇ ਨਤੀਜੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਲ ਦੇ ਅਜਿਹੇ ਮਰੀਜ਼, ਜਿਨ੍ਹਾਂ ਨੂੰ ਇਕ ਵਾਰ ਦਿਲ ਦਾ ਦੌਰਾ ਪੈ ਚੁੱਕਾ ਸੀ, ਉਨ੍ਹਾਂ ਦੀ ਮੌਤ ਦਿਲ ਦੇ ਦੌਰੇ ਨਾਲ ਇਸ ਲਈ ਹੋਈ ਕਿਉਂਕਿ ਉਹ ਸਮਰਥਾ ਨਾਲੋਂ ਵੱਧ ਕਸਰਤ ਕਰਦੇ ਸਨ। ਖੋਜੀਆਂ ਨੇ ਸਰੀਰਕ ਤੌਰ ’ਤੇ ਸਰਗਰਮ ਅਤੇ ਇਕ ਵਾਰ ਦਿਲ ਦੇ ਦੌਰੇ ਦਾ ਸਾਹਮਣਾ ਕਰ ਚੁੱਕੇ ਦਿਲ ਦੇ 2400 ਰੋਗੀਆਂ ਦਾ ਅਧਿਐਨ ਕੀਤਾ।
468 ad