ਦਾਜ ਦੇ ਲਾਲਚੀ ਪਤੀ ਨੇ ਗਰਭਵਤੀ ਪਤਨੀ ਦੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ

ਕਾਠਮੰਡੂ—ਭਾਰਤ ਦੇ ਮਿਆਪੁਰ ‘ਚ ਇਕ ਦਰਦਨਾਕ ਅਤੇ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਹਿਲਾ ਨੂੰ ਸਿਰਫ ਇਸ ਲਈ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਕਿਉਂਕਿ ਉਸ ਦੇ ਪਰਿਵਾਰ ਵਾਲੇ ਦਾਜ ਵਿਚ ਇਕ ਮੱਝ ਅਤੇ ਮੋਟਰਸਾਈਕਲ kathmanduਦੇਣ ਵਿਚ ਅਸਮਰਥ ਸਨ। ਇਸ ਵਾਰਦਾਤ ਵਿਚ ਪੀੜਤ ਲੜਕੀ ਆਪਣਾ ਗਰਭ ਵਿਚ ਪਲ ਰਿਹਾ ਸੱਤ ਮਹੀਨਿਆਂ ਦਾ ਬੱਚਾ ਗੁਆ ਚੁੱਕੀ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਹੁਰੇ ਪਰਿਵਾਰ ਵਾਲੇ ਫਰਾਰ ਚੱਲ ਰਹੇ ਹਨ।
ਪੁਲਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਘਟਨਾ ਦੇ ਸਮੇਂ 28 ਸਾਲਾ ਪੀੜਤ ਰਿਹਾਨਾ ਸ਼ੇਖ ਧਫਾਲੀ ਦੇ ਨਿਰਦਈ ਪਤੀ ਨੇ ਫਰੀਦ ਸ਼ੇਖ ਨੇ ਉਸ ਦੇ ਦੋਵੇਂ ਹੱਥ ਪਿੱਛੇ ਵੱਲ ਬੰਨ੍ਹ ਦਿੱਤੇ ਅਤੇ ਫਿਰ ਉਸ ‘ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਇਸ ਘਟਨਾ ਵਿਚ ਰਿਹਾਨਾ ਦੇ ਪੈਰ ਪੂਰੀ ਤਰ੍ਹਾਂ ਝੁਲਸ ਗਏ। ਰਿਹਾਨਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਹਮੇਸ਼ਾ ਦਾਜ ਦੇਣ ਲਈ ਤੰਗ ਕਰਦਾ ਸੀ। ਕਈ ਵਾਰ ਤਾਂ ਜਲਦੀ ਹੋਈ ਸਿਗਰਟ ਉਸ ਦੇ ਗੁਪਤ ਅੰਗ ਵਿਚ ਦਾਗ ਦਿੱਤੀ ਸੀ। ਰਿਹਾਨਾ ਦੇ ਪਤੀ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸ ਦੇ ਝੁਲਸ ਜਾਣ ਤੋਂ ਬਾਅਦ ਇਸ ਸ਼ਰਤ ‘ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਕਿ ਉਹ ਡਾਕਟਰਾਂ ਦੇ ਕੋਲ ਜਾ ਕੇ ਝੂਠ ਬੋਲੇ ਕਿ ਇਹ ਸਭ ਉਸ ਦੀ ਗਲਤੀ ਕਾਰਨ ਹੋਇਆ ਹੈ।
ਜਦੋਂ ਰਿਹਾਨਾ ਦੇ ਪਰਿਵਾਰ ਵਾਲਿਆਂ ਨੂੰ ਉਸ ਦੇ ਹਸਪਤਾਲ ਵਿਚ ਦਾਖਲ ਹੋਣ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਨੇਪਾਲ ਇਲਾਜ ਲਈ ਲੈ ਆਏ। ਉੱਥੇ ਉਸ ਨੇ ਆਪਣੇ ਪਿਤਾ ਦੇ ਗਲ ਲੱਗ ਕੇ ਸਾਰੀ ਦਾਸਤਾਨ ਦੱਸ ਦਿੱਤੀ। ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਹਮੇਸ਼ਾ ਉਸ ਕੋਲੋਂ ਮੱਝ ਅਤੇ ਮੋਟਰਸਾਈਕਲ ਦੇਣ ਦੀ ਮੰਗ ਕਰਦਾ ਰਹਿੰਦਾ ਸੀ। ਕਾਠਮੰਡੂ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਾਠਮੰਡੂ ਵਿਚ ਰਿਹਾਨਾ ਦਾ ਇਲਾਜ ਚੱਲ ਰਿਹਾ ਹੈ।

468 ad