ਦਾਊਦ ਭੇਜ ਰਿਹਾ ਪੰਜਾਬ ‘ਚ ਨਸ਼ਾ : ਸ਼ਸ਼ੀਕਾਂਤ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਜੇਲ ਡੀ.ਜੀ.ਪੀ. ਸ਼ਸ਼ੀਕਾਂਤ ਨੇ ਚੰਡੀਗੜ੍ਹ ‘ਚ ਖੁਲਾਸਾ ਕਰਦਿਆਂ ਕਿਹਾ ਹੈ ਕਿ ਅੰਡਰ ਵਰਲਡ ਡਾਨ ਦਾਊਦ ਇਬਰਾਹਿਮ ਪੰਜਾਬ ਵਿਚ ਨਸ਼ੇ ਦੀ Daudਸਪਲਾਈ ਕਰ ਰਿਹਾ ਹੈ। ਉਨ੍ਹਾਂ ਦੱਸਆਿ ਕਿ 80 ਦੇ ਦਹਾਕੇ ਵਿਚ ਸੋਨੇ ਦੀ ਸਮਗਲਿੰਗ ਕਰਨ ਵਾਲੇ ਲੋਕ ਹੁਣ ਨਸ਼ੇ ਦਾ ਕੰਮ ਕਰ ਰਹੇ ਹਨ। ਸ਼ਸ਼ੀਕਾਂਤ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿਚ ਬੈਠੇ ਤਸਕਰ ਦਾਊਦ ਦੇ ਏਰੀਆ ਕਮਾਂਡਰ ਬਣ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਸ਼ਸ਼ੀਕਾਂਤ ਚੰਡੀਗੜ੍ਹ ‘ਚ ਨਸ਼ੇ ਨੂੰ ਲੈ ਕੇ ਹੋਈਆਂ ਮੌਤਾਂ ਸਬੰਧੀ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ। ਇਸ ਦੌਰਾਨ ਕਈ ਪੀੜਤ ਪਰਿਵਾਰ ਵੀ ਹਾਜ਼ਰ ਸਨ। 
ਸ਼ਸ਼ੀਕਾਂਤ ਨੇ ਅੱਗੇ ਬੋਲਦਿਆਂ ਕਿਹਾ ਕਿ ਸੂਬੇ ਵਿਚ ਵਗ ਰਹੇ ਛੇਵੇਂ ਦਰਿਆ ਦਾ ਇਕ ਕਾਰਨ ਦਾਊਦ ਵੀ ਹੈ ਅਤੇ ਪੰਜਾਬ ਵਿਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਲਈ ਅੰਡਰ ਵਰਲਡ ਡਾਨ ਦਾਊਦ ਹੀ ਜ਼ਿੰਮੇਵਾਰ ਹੈ।

468 ad