ਦਾਊਦ ਦੇ ਨਿਸ਼ਾਨੇ ‘ਤੇ ਆਰ.ਐਸ.ਐਸ. ਲੀਡਰ !

11ਦਿੱਲੀ, 18 ਮਈ ( ਪੀਡੀ ਬੇਉਰੋ ) ਆਰ.ਐਸ.ਐਸ. ਦੇ ਤਿੰਨ ਲੀਡਰ 2002 ਗੁਜਰਾਤ ਦੰਗਿਆਂ ‘ਚ ਕਥਿਤ ਭੂਮਿਕਾ ਕਰਕੇ ਦਾਊਦ ਗੈਂਗ ਦੇ ਨਿਸ਼ਾਨੇ ‘ਤੇ ਸੀ।ਭਰੂਚ ‘ਚ ਬੀਜੇਪੀ ਲੀਡਰ ਦੇ ਦੋਹਰੇ ਕਤਲੇਆਮ ਨਾਲ ਜੁੜੀ ਚਾਰਜਸ਼ੀਟ ‘ਚ ਇਹ ਖੁਲਾਸਾ ਹੋਇਆ ਹੈ। ਚਾਰਜਸ਼ੀਟ ‘ਚ ਇਹਗੱਲ ਸਾਹਮਣੇ ਆਈ ਹੈ ਕਿ ਇਸ ਕੇਸ ‘ਚ ਮੁਲਜ਼ਮ ਤੇ ਦਾਊਦ ਦਾ ਸਹਿਯੋਗੀ ਜਾਵੇਦ ਚਿਕਨਾ ਦਾ ਬੇਟਾ ਕਰਾਚੀ ਵਿੱਚ ਰੈਸਟੋਰੈਂਟਚਲਾਉਂਦਾ ਹੈ। ਚਾਰਜਸ਼ੀਟ ‘ਚ ਚਿਕਨਾ ਦੇ ਪਾਕਿਸਤਾਨ ਦੇ ਦੋ ਪਤਿਆਂ ਦਾ ਜ਼ਿਕਰ ਹੈ।ਐਨ.ਆਈ.ਏ.ਮੁਤਾਬਕ ਬੀਜੇਪੀ ਲੀਡਰ ਸ਼ਿਰਿਸ਼ ਬੰਗਾਲੀ ਤੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਪ੍ਰਗਨੇਸ਼ਮਿਸਤਰੀ ਦੀ ਪਿਛਲੇ 2 ਨਵੰਬਰ ਨੂੰ ਹੋਏ ਕਤਲ ਤੋਂ ਬਾਅਦ ਅਗਲਾ ਟਾਰਗੇਟ ਸਾਊਥ ਗੁਜਰਾਤ ਦਾ ਵੀ.ਐਚ.ਪੀ. ਲੀਡਰ ਵਿਰਲਦੇਸਾਈ ਸੀ। ਇਸ ਮਹੀਨੇ ਦੇ ਪਹਿਲੇ ਹਫ਼ਤੇ ‘ਚ ਦਾਇਰ ਕੀਤੀ ਗਈ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਗ੍ਰਿਫਤਾਰ ਮੁਲਜ਼ਮਮੁਹੰਮਦ ਅਲਤਾਫ ਨੇ ਦੇਸਾਈ ਨੂੰ ਗੂਗਲ, ਫੇਸਬੁੱਕ ਤੇ ਯੂ-ਟਿਊਬ ‘ਤੇ ਸਰਚ ਕੀਤਾ ਸੀ। ਇਸ ਲਿਸਟ ‘ਚ ਦੂਜਾ ਨਾਂ ਪ੍ਰਕਾਸ਼ ਮੋਦੀਉਰਫ ਐਡਵੋਕੇਟ ਮੋਦੀ ਦਾ ਹੈ ਜੋ ਸ਼ਿਰਿਸ਼ ਬੰਗਾਲੀ ਦਾ ਜੀਜਾ ਹੈ। ਮੋਦੀ ਪਹਿਲਾਂ ਬਜਰੰਗ ਦਲ ਦਾ ਪ੍ਰਧਾਨ ਰਹਿ ਚੁੱਕਿਆ ਹੈ।ਇਸ ਤੋਂ ਇਲਾਵਾ ਤੀਜਾ ਲੀਡਰ ਜੈਕਰ ਮਹਾਰਾਜ ਹੈ ਜੋ ਕਿ ਵੈਜਲਪੁਰ ਇਲਾਕੇ ਦੇ ਬਹੁਚਾਰਜੀ ਮੰਦਰ ਦਾ ਪੁਜਾਰੀ ਹੈ।ਐਨ.ਆਈ.ਏ. ਮੁਤਾਬਕ ਇਨ੍ਹਾਂ ਕਤਲਾਂ ਪਿੱਛੇ ਭਰੂਚ ਦੇ ਰਹਿਣ ਵਾਲੇ ਜਾਹਿਦ ਮੀਆਂ ਦਾ ਦਿਮਾਗ ਕੰਮ ਕਰ ਰਿਹਾ ਸੀ। ਜਾਹਿਦ ਤੇਪਾਕਿਸਤਾਨ ‘ਚ ਬੈਠੇ ਦਾਊਦ ਦੇ ਸਹਿਯੋਗੀ ਚਿਕਨਾ ਨੇ ਹੀ ਟੈਂਸ਼ਨ ਵਧਾਉਣ ਲਈ ਇਨ੍ਹਾਂ ਲੀਡਰਾਂ ਨੂੰ ਮਾਰਨ ਦਾ ਪਲਾਨਬਣਾਇਆ ਸੀ। 1993 ਬੰਬੇ ਬਲਾਸਟ ਦਾ ਮੁਲਜ਼ਮ ਚਿਕਨਾ ਦਾਊਦ ਤੇ ਛੋਟਾ ਸ਼ਕੀਲ ਨਾਲ ਪਾਕਿਸਤਾਨ ਗਿਆ ਸੀ। ਐਨ ਆਈਏ ਮੁਤਾਬਕ ਇਨ੍ਹਾਂ ਦਾ ਮੁੱਖ ਮਸਕਦ ਫਿਰਕਾਪ੍ਰਸਤੀ ਫੈਲਾਉਣਾ ਸੀ।

468 ad

Submit a Comment

Your email address will not be published. Required fields are marked *