ਦਸ ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਬਾਪੂ ਸੂਰਤ ਸਿੰਘ ਨੂੰ ਸਮਰਪਿਤ ਕੀਤਾ ਜਾਵੇ…ਸੁਖਮਿੰਦਰ ਸਿੰਘ ਹੰਸਰਾ

ਬਾਪੂ ਸੂਰਤ ਸਿੰਘ ਦੀ ਖਾਣਾ ਖੁਆਉਣ ਵਾਲੀਆਂ ਸਾਜਿਸ਼ੀ ਵੀਡੀਓ ਵਾਇਰਲ, ਬਾਦਲ ਸਰਕਾਰ ਦੀ ਘਟੀਆ ਸਾਜਿਸ਼ ਬੇਨਕਾਬ

Sukhminder Singh Hansra

Sukhminder Singh Hansra

ਟਰਾਂਟੋ/ਕੈਲੇਫੋਰਨੀਆ (ਦਸੰਬਰ 4-2015)-ਅੱਜ ਉਸ ਵੇਲੇ ਹੈਰਾਨੀ ਦੀਆਂ ਹੱਦਾਂ ਟੱਪ ਗਈਆਂ ਜਦੋਂ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਬਾਪੂ ਸੂਰਤ ਸਿੰਘ ਨੂੰ ਖਾਣਾ ਖੁਆਇਆ ਜਾ ਰਿਹਾ ਹੈ। ਖਾਣਾ ਖੁਆਉਣ ਵਾਲੇ ਦਾ ਚਿਹਰਾ ਨਹੀਂ ਦਿੱਸਦਾ ਅਤੇ ਨਾਂ ਹੀ ਕਿਸੇ ਹੋਰ ਵਿਅਕਤੀ ਦਾ ਚਿਹਰਾ ਦਿੱਸਦਾ ਹੈ ਭਾਵੇਂ ਕਿ ਕਮਰੇ ਅੰਦਰ ਇੱਕ ਤੋਂ ਜਿਆਦਾ ਲੋਕ ਹਨ।
ਇਸ ਵੀਡੀਓ ਨੂੰ ਵੇਖਣਸਾਰ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਪਹਾੜ ਜਿੱਡਾ ਫਿਕਰ ਲੱਗ ਗਿਆ। ਇੱਕ ਦਮ ਕਾਲਾਂ ਆਉਣੀ ਸ਼ੁਰੂ ਹੋਈਆਂ ਤਾਂ ਮੈਂ  ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿੰਦਰ ਸਿੰਘ ਗੋਗੀ ਨਾਲ ਸੰਪਰਕ ਕੀਤਾ। ਇਗ ਗੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦੱਸੀ। ਹੰਸਰਾ ਨੇ ਦੱਸਿਆ ਕਿ ਇਸ ਸਮ੍ਹੇਂ ਤੱਕ ਰਵਿੰਦਰ ਸਿੰਘ ਗੋਗੀ ਇਸ ਸਾਜਿਸ਼ੀ ਵੀਡੀਓ ਦੀ ਪੋਲ ਖੋਲਣ ਵਾਲੀ ਵੀਡੀਓ ਬਚਾ ਕੇ ਨੈਟ ਤੇ ਅੱਪਲੋਡ ਕਰ ਚੁੱਕੇ ਸਨ। ਰਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਵੀਰੋ ਇਹ ਵੀਡੀਓ ਸਰਕਾਰ ਨੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਬਣਾ ਕੇ ਪਾਈ ਹੈ ਜਿਸ ਵਿੱਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਡਾਕਟਰਾਂ ਦੇ ਸਹਿਯੋਗ ਨਾਲ ਇਹ ਵੀਡੀਓ ਹਸਪਤਾਲ ਵਿੱਚ ਪ੍ਰੀਵਾਰ ਦੀ ਗੈਰਹਾਜ਼ਰੀ ਵਿੱਚ ਬਣਾਈ ਗਈ ਹੈ। ਇਹ ਬਾਪੂ ਜੀ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਬੇਸੁਰਤ ਕਰ ਲੈਂਦੇ ਹਨ ਅਤੇ ਇਸ ਤੋਂ ਬਾਅਦ ਅਜਿਹੀਆਂ ਹਰਕਤਾਂ ਕਰਦੇ ਹਨ। ਰਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਅਜਿਹੀਆਂ ਹਰਕਤਾਂ ਕਰਨ ਦੀ ਪਹਿਲਾਂ ਵੀ ਕੋਸ਼ਿਸ਼ ਹੋ ਚੁੱਕੀ ਹੈ ਜਿਸ ਦਾ ਵੇਰਵਾ ਮੈਂ ਪਹਿਲਾਂ ਵੀ ਮੀਡੀਆ ਵਿੱਚ ਦੱਸ ਚੁੱਕਾ ਹਾਂ। ਇਸ ਸਾਜਿਸ਼ੀ ਵੀਡੀਓ ਵਿੱਚ ਇਨ੍ਹਾਂ ਨੇ ਬਾਪੂ ਜੀ ਨੂੰ ਨੀਮ ਬੇਹੋਸ਼ ਕਰਕੇ ਖਾਣਾ ਖੁਆਉਣ ਦੀ ਘਟੀਆਂ ਸਾਜਿਸ਼ ਕੀਤੀ ਹੈ।
ਇਸ ਤੋਂ ਬਾਅਦ ਰਵਿੰਦਰ ਸਿੰਘ ਗੋਗੀ ਜੀ ਨੇ ਹਰਮਿੰਦਰ ਸਿੰਘ ਸਮਾਣਾ ਨਾਲ ਰੇਡੀਓ ਵਾਇਸ ਆਫ ਖਾਲਸਾ ਅਤੇ ਮਾਈ ਪੰਜਾਬ ਆਨਲਾਈਨ ਰਾਹੀਂ ਬੋਲਦਿਆਂ ਦੱਸਿਆ ਕਿ ਬਾਪੂ ਜੀ ਨੂੰ ਫੋਰਸ ਫੀਡ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਡਾਕਟਰ ਵਲੋਂ ਨਸ਼ੀਲੀਆਂ ਦਵਾਈਆਂ ਦੇ ਕੇ ਬਾਪੂ ਜੀ ਦੀ ਸਥਿਤੀ ਨੁੰ ਉਲਟ ਪੁਲਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

Harminder Singh Samana

Harminder Singh Samana

john gill

John Singh Gill

Pritam Singh Joganangal

Pritam Singh Joganangal

ਰੇਡੀਓ ਰਾਹੀਂ ਕੈਲੇਫੋਰਨੀਆਂ ਤੋਂ ਪੰਥਕ ਆਗੂ ਜੌਹਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੇ ਇਹ ਘਿਨਾਉਣੀ ਹਰਕਤ ਕੀਤੀ ਹੈ ਕਿਉਂਕਿ ਸਰਕਾਰ ਬਾਪੂ ਜੀ ਅਤੇ ਪ੍ਰੀਵਾਰ ਨੂੰ ਡਰਾ ਧਮਕਾ ਨਹੀਂ ਸਕੀ। ਰੇਡੀਓ ਰਾਹੀਂ, ਜਿਸ ਨੂੰ ਇੱਕ ਸਮੇਂ 1 ਲੱਖ ਤੋਂ ਵੱਧ ਸਰੋਤੇ ਸੁਣ ਰਹੇ ਸਨ, ਵੱਖ ਵੱਖ ਬੁਲਾਰਿਆਂ ਨੇ ਬਾਦਲ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਜਿਹੀਆਂ ਸਾਜਿਸ਼ਾਂ ਤੋਂ ਬਾਜ਼ ਆ ਜਾਣ। ਇਸ ਮੌਕੇ ਪ੍ਰੀਤਮ ਸਿੰਘ ਜੋਗਾਨੰਨਗਲ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਬਾਦਲ ਸਰਕਾਰ ਦੀ ਇਹ ਸਾਜਿਸ਼ ਨੂੰ ਬੇਨਕਾਬ ਕਰ ਦਿੱਤਾ ਹੈ ਜਿਸ ਬਾਰੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਬਾਦਲ ਸਰਕਾਰ ਤੇ ਕੋਈ ਵੀ ਵਿਸ਼ਵਾਸ਼ ਨਾ ਕੀਤਾ ਜਾਵੇ। ਜੋਗਾਨੰਗਲ ਨੇ ਰਵਿੰਦਰ ਸਿੰਘ ਗੋਗੀ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਡਾਕਟਰਾਂ ਨੇ ਬਾਦਲ ਸਰਕਾਰ ਦੇ ਕਹਿਣ ਤੇ ਇਹ ਘਿਨਾਉਣੀ ਹਰਕਤ ਕੀਤੀ ਹੈ ਉਨ੍ਹਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਉਪਰ ਕਾਨੂੰਨੀ ਸ਼ਿਕੰਜਾ ਕਸਿਆ ਜਾ ਸਕੇ। ਫਰੀਮਾਂਟ ਗੁਰਦੁਆਰਾ ਸਾਹਿਬ ਦੇ ਆਗੂ ਜਸਵਿੰਦਰ ਸਿੰਘ ਜੰਡੀ, ਦਰਸ਼ਨ ਸਿੰਘ ਸੰਧੂ ਅਤੇ ਪਰਮਿੰਦਰ ਸਿੰਘ ਮਾਂਟਰੀਅਲ ਨੇ ਆਪਣੇ ਵਿਚਾਰ ਦਿੱਤੇ।
ਅਖੀਰ ਵਿੱਚ ਰੇਡੀਓ ਦੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਬਾਦਲ ਸਰਕਾਰ ਦੀ ਇਸ ਸਾਜਿਸ਼ੀ ਵੀਡੀਓ ਨੂੰ ਬੇਨਕਾਬ ਕਰ ਦਿੱਤਾ ਗਿਆ ਹੈ ਅਤੇ ਇਸ ਬਾਰੇ ਸਾਨੂੰ ਸਭ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਹੰਸਰਾ ਨੇ ਪੰਜਾਬ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਬਾਪੂ ਸੂਰਤ ਸਿੰਘ ਨੂੰ ਸੁੰਨਾ ਨਾ ਛੱਡਣ, ਕਿਉਂਕਿ ਬਾਪੂ ਸੂਰਤ ਸਿੰਘ, ਸਿੱਖ ਸੰਘਰਸ਼ ਦਾ ਪ੍ਰਤੀਬਿੰਬ ਬਣ ਚੁੱਕਾ ਹੈ। ਬਾਪੂ ਸੂਰਤ ਸਿੰਘ ਨੇ ਆਪਣੀ ਕੁਰਬਾਨੀ ਕਰਦਿਆਂ ਸਰਕਾਰ ਦੇ ਨੱਕ ਵਿੱਚ ਦਮ ਲਿਆਂਦਾ ਹੋਇਆ ਹੈ, ਪਰ ਸਰੀਰਕ ਤੌਰ ਤੇ ਉਹ ਹੁਣ ਲਾਚਾਰ ਹਨ ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਬਾਪੂ ਸੂਰਤ ਸਿੰਘ ਕੋਲ 40-50 ਲੋਕਾਂ ਦਾ ਹਾਜ਼ਰ ਰਹਿਣਾ ਲਾਜ਼ਮੀ ਹੈ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ 10 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਹੈ, ਬਾਪੂ ਸੂਰਤ ਸਿੰਘ ਮਨੁੱਖੀ ਅਧਿਕਾਰਾਂ ਦੇ ਆਈਕਾਨ ਬਣ ਕੇ ਉਭਰੇ ਹਨ। ਸੰਸਾਰ ਪੱਧਰ ਤੇ 10 ਦਸੰਬਰ ਨੂੰ ਬਾਪੂ ਸੂਰਤ ਸਿੰਘ ਨੂੰ ਕੇਂਦਰ ਬਿੰਦੂ ਬਣਾ ਕੇ ਵਿਚਾਰ ਚਰਚਾਵਾਂ, ਮੁਜਾਹਰੇ ਜਾਂ ਰੈਲੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਅਸੀਂ ਸੰਸਾਰ ਦੇ ਲੋਕਾਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਸਹੀ ਤਸਵੀਰ ਵਿਖਾ ਸਕੀਏ। ਇਹ ਦਿਨ ਬਾਪੂ ਸੂਰਤ ਸਿੰਘ ਨੂੰ ਸਮਰਪਿਤ ਕੀਤਾ ਜਾਵੇ। ਰਵਿੰਦਰ ਸਿੰਘ ਗੋਗੀ ਨੇ ਇਸ ਵਿਚਾਰ ਦਾ ਸਮਰਥਨ ਦਿੰਦਿਆਂ ਕਿਹਾ ਕਿ ਉਹ ਪੰਜਾਬ ਅੰਦਰ ਅਜਿਹੀ ਕੋਈ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰਨਗੇ।

468 ad

Submit a Comment

Your email address will not be published. Required fields are marked *