ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਖ਼ਤਮ

Punjab page;Members of Sikh Youth of Punjab and  Dal Khalsa activists presenting Prof Davinder Pal Singh Bhullar(center) and his wife with their portrait.in Amritsar  . on Masy13.photo by vishal kumar

ਅੰਮ੍ਰਿਤਸਰ ,14 ਮਈ ( ਜਾਗ੍ਦ੍ਸ਼ ਬਾਮਬਾ ) ਦਵਿੰਦਰਪਾਲ ਸਿੰਘ ਭੁੱਲਰ ਦੀ 21 ਦਿਨ ਦੀ ਪੈਰੋਲ ਅੱਜ ਖ਼ਤਮ ਹੋ ਜਾਵੇਗੀ ਅਤੇ 14 ਮਈ ਨੂੰ ਉਹ ਮੁੜ ਜੇਲ੍ਹ ਵਿੱਚ ਚਲੇ ਜਾਣਗੇ। ਲਗਪਗ ਦੋ ਦਹਾਕੇ ਜੇਲ੍ਹ ਵਿੱਚ ਰਹਿਣ ਮਗਰੋਂ ਭੁੱਲਰ ਨੂੰ ਪਹਿਲੀ ਵਾਰ 23 ਅਪ੍ਰੈਲ ਨੂੰ ਤਿੰਨ ਹਫ਼ਤਿਆਂ ਵਾਸਤੇ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ। ਜੇਲ੍ਹ ਸੁਪਰਡੈਂਟ ਡੀ.ਐਸ. ਭੱਟੀ ਨੇ ਦੱਸਿਆ ਕਿ ਦਵਿੰਦਰਪਾਲ ਭੁੱਲਰ ਦੀ ਪੈਰੋਲ ਅੱਜ ਰਾਤ ਖ਼ਤਮ ਹੋ ਜਾਵੇਗੀ ਅਤੇ 14 ਮਈ ਨੂੰ ਉਸ ਨੂੰ ਕੇਂਦਰੀ ਜੇਲ੍ਹ ਵਿੱਚ ਵਾਪਸ ਆਉਣਾ ਪਵੇਗਾ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਹੋਣ ਤੋਂ ਬਾਅਦ ਹੁਣ ਤੱਕ ਉਹ ਸਰਕਾਰੀ ਮੈਡੀਕਲ ਕਾਲਜ ਦੇ ਮਨੋਰੋਗ ਵਾਰਡ ਵਿੱਚ ਜੇਰੇ ਇਲਾਜ ਸੀ। ਜੇਲ੍ਹ ਵਿੱਚ ਆਉਣ ਮਗਰੋਂ ਉਸ ਨੂੰ ਮੁੜ ਇਲਾਜ ਵਾਸਤੇ ਮਨੋਰੋਗ ਵਾਰਡ ਵਿੱਚ ਭੇਜ ਦਿੱਤਾ ਜਾਵੇਗਾ। ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਪਹਿਲੀ ਵਾਰ 21 ਦਿਨ ਦੀ ਮਿਲੀ ਪੈਰੋਲ ਦੌਰਾਨ ਉਨ੍ਹਾਂ ਨੇ ਤਿੰਨ ਹਫ਼ਤੇ ਪਰਿਵਾਰਕ ਮੈਂਬਰਾਂ ਨਾਲ ਬਿਤਾਏ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ।

468 ad

Submit a Comment

Your email address will not be published. Required fields are marked *