ਦਲਿਤ ਵਿਦਿਆਰਥੀਆਂ ਤੋਂ ਫੀਸਾਂ ਲੈਣ ਦਾ ਮਾਮਲਾ ਵਿਦਿਆਰਥੀਆਂ ਨੇ ਕੀਤਾ ਬਰਜਿੰਦਰ ਕਾਲਜ ਦੇ ਪ੍ਰਿੰਸੀਪਲ ਦਾ ਘਿਰਾਓ

FDK 2– ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਫ਼ਰੀਦਕੋਟ, 11 ਮਈ (ਜਗਦੀਸ਼ ਕੁਮਾਰ ਬਾਂਬਾ ) ਸਥਾਨਕ ਬਰਜਿੰਦਰ ਕਾਲਜ ਵਿਖੇ ਦਲਿਤ ਵਿਦਿਆਰਥੀਆਂ ਨੂੰ ਫੀਸਾਂ ਨਾ ਭਰਣ ਕਰਕੇ ਉਨ•ਾਂ ਦੇ ਰੋਲ ਨੰਬਰ ਨਾ ਦੇਣ ਵਿਰੁੱਧ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕਾਲਜ ਦੇ ਪ੍ਰਿੰਸੀਪਲ ਦਾ ਘਿਰਾਓ ਕੀਤਾ ਗਿਆ। ਪੀ.ਐੱਸ.ਯੂ ਦੀ ਅਗਵਾਈ ਵਿੱਚ ਸਮੂਹ ਵਿਦਿਆਰਥੀਆਂ ਵਲੋਂ ਕਾਲਜ ਪ੍ਰਸ਼ਾਸ਼ਨ ਦਾ ਵਿਰੋਧ ਕੀਤਾ ਗਿਆ ਅਤੇ ਪ੍ਰਿੰਸੀਪਲ ਦਫਤਰ ਅੱਗੇ ਧਰਨਾ ਦਿੱਤਾ ਗਿਆ। ਦਲਿਤ ਵਿਦਿਆਰਥੀਆਂ ਦੀ ਗਲ ਨਾ ਸੁਨਣ ਤੋਂ ਖਫਾ ਹੋਏ ਵਿਦਿਆਰਥੀਆਂ ਵੱਲੋਂ ਡਿੱਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਪੀ.ਐੱਸ.ਯੂ. ਦੇ ਜਿਲ•ਾ ਆਗੂ ਗੁਰਵਿੰਦਰ ਸਿੰਘ ਅਤੇ ਕੇਸ਼ਵ ਅਜ਼ਾਦ ਨੇ ਕਿਹਾ ਕਿ ਕਾਲਜ ਵਿੱਚ ਪੜ• ਰਹੇ ਦਲਿਤ ਵਿਦਿਆਰਥੀਆਂ ਤੋਂ ਕਾਲਜ ਪ੍ਰਸ਼ਾਸ਼ਨ ਵੱਲੋਂ 6500 ਰੁ: ਦੇ ਹਿਸਾਲ ਨਾਲ ਫੀਸ ਦੀ ਮੰਗ ਕੀਤੀ ਗਈ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਮਾਫ ਕੀਤੀਆਂ ਗਈਆਂ ਹਨ। ਉਨ•ਾਂ ਕਿਹਾਕਿ ਕਾਲਜ ਪ੍ਰਸ਼ਾਸ਼ਨ ਵੱਲੋਂ ਮੰਗੀ ਗਈ ਫੀਸ ਗੈਰਕਾਨੂੰਨੀ ਹੈ। ਉਨ•ਾਂ ਦੋਸ਼ ਲਾਇਆ ਕਿ ਬਰਜਿੰਦਰ ਕਾਲਜਾ ਦੇ ਪ੍ਰਿੰਸੀਪਲ ਦਾ ਕਿਰਦਾਰ ਦਲਿਤ ਵਿਰੋਧੀ ਹੈ। ਆਗੂ ਜਸਬੀਰ ਸਿੰਘ ਅਰਸ਼ਵੀਰ ਸਿੰਘ ਨੇ ਕਿਹਾਕਿ ਹਾਕਮਾਂ ਦੀ ਨਿੱਜੀਕਰਨ ਦੀਆਂ ਨੀਤੀਆਂ ‘ਤੇ ਚਲਦਿਆਂ ਇਹ ਸਭ ਕੁਝ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਦਲਿਤਾਂ ਨੂੰ ਪੜ•ਾਈ ਲਿਖਾਈ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਉਨ•ਾ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵਿੱਦਿਅਕ ਅਦਾਰਿਆਂ ਨੂੰ ਵੇਚਣ ਤੇ ਲੱਗੀ ਹੋਈ ਹੈ। ਉਨ•ਾਂ ਕਿਹਾ ਸਰਕਾਰੀ ਕਾਲਜਾਂ ਵਿੱਚ ਪੀ.ਟੀ.ਏ. ਫੰਡਾਂ ਦੇ ਰੂਪ ਵਿੱਚ ਵਿਦਿਅਰਥੀਆਂ ਤੋਂ ਲੱਖਾਂ ਰੁਪਏ ਲਏ ਜਾ ਰਹੇ ਹਨ। ਕਾਲਜ ਪ੍ਰਬੰਧਕ ਏ.ਸੀ. ਦੀ ਠੰਡੀ ਹਵਾ ਮਾਨ ਰਹੇ ਹਨ ਅਤੇ ਵਿਦਿਆਰਥੀ ਤੱਪਦੀ ਗਰਮੀ ਵਿੱਚ ਸੰਘਰਸ਼ ਕਰਨ ਲਈ ਮਜ਼ਬੂਰ ਹਨ। ਉਨ•ਾਂ ਮੰਗ ਕੀਤੀ ਕਿ ਦਲਿਤ ਵਿਦਿਅਰਥੀਆਂ ਦੀਆਂ ਫੀਸਾਂ ਮਾਫ ਕੀਤੀਆਂ ਜਾਣ ਅਤੇ ਉਨ•ਾਂ ਨੂੰ ਤੁਰੰਤ ਰੋਲ ਨੰਬਰ ਜਾਰੀ ਕੀਤੇ ਜਾਣ। ਇਸ ਦੌਰਾਨ ਧਰਨੇ ਨੂੰ ਜੀਵਨਜੋਤ, ਹਰਮਨਜੋਤ ਕੌਰ, ਸੁਖਮੰਦਰ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਬੇਅੰਤ ਸਿੰਘ, ਸੰਦੀਪ ਕੌਰ ਆਦਿ ਨੇ ਸੰਬੋਧਨ ਕੀਤਾ।

468 ad

Submit a Comment

Your email address will not be published. Required fields are marked *