ਥੱਪੜਾਂ ਨਾਲ ਭੰਨਿਆ ਪੁਲਸ ਵਾਲੇ ਦਾ ਮੂੰਹ

ਜਲੰਧਰ-ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਐਤਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਹੁਸ਼ਿਆਰਪੁਰ ਜਾਣ ਵਾਲੀ ਇਕ ਲੜਕੀ ਨੇ ਪੁਲਸ ਵਾਲੇ ਦਾ ਮੂੰਹ ਥੱਪੜਾਂ ਨਾਲ ਭੰਨ ਦਿੱਤਾ। Policeਇਹ ਪੁਲਸ ਮੁਲਾਜ਼ਮ ਲੜਕੀ ਨੂੰ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ, ਜਿਸ ਤੋਂ ਬਾਅਦ ਗੁੱਸੇ ‘ਚ ਆਈ ਲੜਕੀ ਨੇ ਉਸ ਦੇ ਮੂੰਹ ‘ਤੇ ਜ਼ੋਰ ਨਾਲ 4-5 ਥੱਪੜ ਮਾਰ ਦਿੱਤੇ।
ਜਾਣਕਾਰੀ ਮੁਤਾਬਕ ਲੱਧੇਵਾਲੀ ਇਲਾਕੇ ਦੀ ਰਹਿਣ ਵਾਲੀ ਲੜਕੀ ਰਾਣੀ ਆਪਣੀ ਮਾਂ ਨਾਲ ਪਲੇਟਫਾਰਮ ਨੰਬਰ-5 ‘ਤੇ ਬੈਠੀ ਹੁਸ਼ਿਆਰਪੁਰ ਜਾਣ ਵਾਲੀ ਗੱਡੀ ਦੀ ਉਡੀਕ ਕਰ ਰਹੀ ਸੀ। ਉਸ ਦੇ ਠੀਕ ਸਾਹਮਣੇ ਪਲੇਟਫਾਰਮ ਨੰਬਰ-1 ‘ਤੇ ਦੋ ਵਰਦੀਧਾਰੀ ਪੁਲਸ ਵਾਲੇ ਬੈਠੇ ਹੋਏ ਸਨ। ਇਨ੍ਹਾਂ ‘ਚੋਂ ਇਕ ਪੁਲਸ ਮੁਲਾਜ਼ਮ ਖੜ੍ਹਾ ਹੋ ਕੇ ਲੜਕੀ ਨੂੰ ਅਸ਼ਲੀਲ ਇਸ਼ਾਰੇ ਕਰਨ ਲੱਗਾ ਤਾਂ ਲੜਕੀ ਨੇ ਆਪਣੀ ਚੱਪਲ ਦਿਖਾਈ। ਪੁਲਸ ਵਾਲਾ ਫਿਰ ਉੱਥੋਂ ਗਾਇਬ ਹੋ ਗਿਆ।
ਇੰਨੇ ‘ਚ ਲੋਕ ਇਕੱਠੇ ਹੋ ਗਏ ਅਤੇ ਜੀ. ਆਰ. ਪੀ. ਵੀ ਆ ਗਈ। ਲੜਕੀ ਨੇ ਜੀ. ਆਰ. ਪੀ. ਦੇ ਸਾਹਮਣੇ ਹੀ ਪੁਲਸ ਵਾਲੇ ਨੂੰ ਜ਼ੋਰ ਨਾਲ 4-5 ਥੱਪੜ ਮਾਰ ਦਿੱਤੇ। ਇਸ ਤੋਂ ਬਾਅਦ ਲੋਕਾਂ ਅਤੇ ਜੀ. ਆਰ. ਪੀ. ਨੇ ਮਾਮਲਾ ਸ਼ਾਂਤ ਕਰਵਾਇਆ। ਲੜਕੀ ਅਤੇ ਉਸ ਦੀ ਮਾਂ ਨੇ ਜੀ. ਆਰ. ਪੀ. ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਅਤੇ ਚਲੀਆਂ ਗਈਆਂ।

468 ad