ਥਾਈਲੈਂਡ ਫੌਜ ਨੇ ਟੈਲੀਵਿਜ਼ਨ ਸਟੇਸ਼ਨਾਂ ਬੰਦ ਕਰਨ ਦਾ ਦਿੱਤਾ ਹੁਕਮ

ਥਾਈਲੈਂਡ ਫੌਜ ਨੇ ਟੈਲੀਵਿਜ਼ਨ ਸਟੇਸ਼ਨਾਂ ਬੰਦ ਕਰਨ ਦਾ ਦਿੱਤਾ ਹੁਕਮ

ਥਾਈਲੈਂਡ ‘ਚ ਮਾਰਸ਼ਲ ਲਾਅ ਲਾਗੂ ਹੋਣ ਤੋਂ ਬਾਅਦ ਉਥੋਂ ਦੀ ਫੌਜ ਨੇ ਦਸ ਸੈਟੇਲਾਈਟ ਟੈਲੀਵਿਜ਼ਨ ਚੈਨਲਾਂ ਨੂੰ ਪ੍ਰਸਾਰਣ ਬੰਦ ਕਰਨ ਦਾ ਹੁਕਮ ਦਿੱਤਾ ਹੈ। ਫੌਜ ਨੇ ਸ਼ਾਂਤੀ ਅਤੇ ਵਿਵਸਥਾ ਬਣਾਏ ਰੱਖਣ ਲਈ ਇਹ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ‘ਚੋਂ ਕੁਝ ਚੈਨਲ ਸਰਕਾਰ ਸਮਰਥਕ ਅਤੇ ਸਰਕਾਰ ਵਿਰੋਧੀ ਸਮੂਹਾਂ ਵਲੋਂ ਚਲਾਏ ਜਾ ਰਹੇ ਸਨ। ਪਿਛਲੇ ਛੇ ਮਹੀਨਿਆਂ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਮਾਰਸ਼ਲ ਲਾਅ ਲਗਾਇਆ ਗਿਆ ਹੈ। ਫੌਜ ਦੇ ਬੁਲਾਰੇ ਨੇ ਕਿਹਾ ਕਿ ਇਹ ਹੁਕਮ ਗਲਤ ਖਬਰ ਦੇ ਪ੍ਰਸਾਰਣ ਨੂੰ ਰੋਕਣ ਲਈ ਜਾਰੀ ਕੀਤਾ ਗਿਆ ਹੈ ਤਾਂ ਜੋ ਗਲਤ ਫਹਿਮੀਆਂ ਨੂੰ ਰੋਕਿਆ ਜਾ ਸਕੇ।

468 ad