ਥਾਈਲੈਂਡ ਦੀ ਨੈਸ਼ਨਲ ਅਸੈਂਬਲੀ ਦਾ ਉਦਘਾਟਨ ਫੌਜ ਦੀ ਪਹੁੰਚ ਕਾਇਮ

ਬੈਂਕਾਕ- ਥਾਈਲੈਂਡ ਦੀ ਨਵੀਂ ਨੈਸ਼ਨਲ ਅਸੈਂਬਲੀ ਦੀ ਵੀਰਵਾਰ ਨੂੰ ਸ਼ੁਰੂਆਤ ਕਰਕੇ ਉਸ ਨੂੰ ਲੋਕਤਾਂਤਰਿਕ ਸਰਕਾਰ ਨੂੰ ਸੱਤਾ ਸੌਂਪਣ ਦੀ ਦਿਸ਼ਾ ‘ਚ ਇਕ ਕਦਮ ਦੱਸਿਆ ਗਿਆ ਪਰ Thilandਨਵੀਂ ਅਸੈਂਬਲੀ ਫੌਜੀ ਅਧਿਕਾਰੀਆਂ ਨਾਲ ਭਰੀ ਹੈ। 
ਅਸੈਂਬਲੀ ਦੇ ਉਦਘਾਟਨ ਸਮਾਰੋਹ ‘ਚ ਕੁਝ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਫੌਜੀ ਅਧਿਕਾਰੀਆਂ ਨੂੰ ਦੇਖਿਆ ਗਿਆ ਹੈ। ਫੌਜੀ ਅਧਿਕਾਰੀ ਫੌਜ ਦੀ ਪੋਸ਼ਾਕ ‘ਚ ਦੇਖੇ ਗਏ। 
ਸਮਾਰੋਹ ਦੀ ਪ੍ਰਧਾਨਗੀ ਯੁਵਰਾਜ ਮਹਾ ਬਜੀਰਲੰਗਕੋਰਨ ਨੇ ਕੀਤੀ ਜਿਸ ਨੂੰ ਸੱਤਾ ‘ਤੇ ਫੌਜ ਦੀ ਪਕੜ ਤੋਂ ਇਕ ਹੋਰ ਕਦਮ ਦੇ ਰੂਪ ‘ਚ ਦੇਖਿਆ ਗਿਆ। ਫੌਜ ਨੇ ਕਈ ਮਹੀਨੇ ਦੇ ਰਾਜਨੀਤਕ ਟਕਰਾਅ ਤੋਂ ਬਾਅਦ ਸੱਤਾ ‘ਤੇ ਕਬਜ਼ਾ ਕੀਤਾ ਸੀ। ਅਜਿਹੀ ਸੰਭਾਵਨਾ ਹੈ ਕਿ ਅਸੈਂਬਲੀ ਫੌਜ ਮੁਖੀ ਜਨਰਲ ਪ੍ਰਮੁੱਖ ਚਨ ਓਚੋ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰੇਗੀ। ਦੇਸ਼ ਦਾ ਅਸਥਾਈ ਸੰਵਿਧਾਨ ਪਿਛਲੇ ਮਹੀਨੇ ਹੀ ਸਵੀਕਾਰ ਕੀਤਾ ਜਾ ਚੁੱਕਾ ਹੈ।

468 ad