ਮਿਲਾਨ, 8 ਮਈ (ਪੀਡੀ ਬੇਉਰੋ ) ਸਿੱਖ ਧਰਮ ਪ੍ਰਤੀ ਇਟਲੀ ਵਿੱਚ ਇਟਾਲੀਅਨ ਲੋਕਾ ਨੂੰ ਜਾਣੂ ਕਰਵਾਉਣ ਲਈ ਲੰਮੇ ਸਮੇ ਤੋ ਇਟਲੀ ਵਿੱਚ ਕੰਮ ਕਰ ਰਹੀ ਸੰਸਥਾ ਕਲਤੂਰਾ ਸਿੱਖ ਇਟਲੀ ਵਲੋ ਹੁਣ ਮਹਾਨ ਸਿੱਖ ਧਰਮ ਦੀ ਸ਼ਾਨ ਦਸਤਾਰ ਸਬੰਧੀ ਕਿਤਾਬ ਗਰੀਕੀ ਭਾਸ਼ਾ ਵਿੱਚ ਜਲਦੀ ਹੀ ਜਾਰੀ ਕੀਤੀ ਜਾ ਰਹੀ ਹੈ। ਕਲਤੂਰਾ ਸਿੱਖ ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਸਿਮਰਜੀਤ ਸਿੰਘ ਡੱਡੀਆ, ਤਰਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸੰਤੌਖ ਸਿੰਘ, ਖੁਸ਼ਪਾਲ ਸਿੰਘ, ਬਲਜੀਤ ਸਿੰਘ, ਗੁਰਦੇਵ ਸਿੰਘ, ਅਜੀਤ ਸਿੰਘ, ਗੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਇਹ ਕਿਤਾਬ 2013 ਵਿੱਚ ਇਟਾਲੀਅਨ ਭਾਸ਼ਾ ਵਿੱਚ ਸ਼ਾਪੀ ਗਈ ਸੀ ਅਤੇ ਇਟਲੀ ਦੇ ਕੋਨੇ-ਕੋਨੇ ਤੱਕ ਪਹੁੰਚਾਈ ਗਈ। ਅਤੇ ਫਿਰ ਇਹ ਕਿਤਾਬ 2015 ਵਿੱਚ ਸਪੇਨ ਭਾਸ਼ਾ ਵਿੱਚ ਸ਼ਾਪੀ ਗਈ ਅਤੇ ਸਪੇਨ ਦੀਆ ਸਿੱਖ ਸੰਗਤਾਂ ਦੁਆਰਾ ਸਪੇਨ ਵਿੱਚ ਵੱਢੀ ਗਈ। ਅਤੇ ਹੁਣ ਇਹ ਕਿਤਾਬ ਗਰੀਸ ਦੇਸ਼ ਦੀ ਭਾਸ਼ਾ ਗਰੀਕੀ ਵਿੱਚ ਛਪਵਾ ਕੇ ਗਰੀਸ ਵਿੱਚ ਵੰਢੀ ਜਾਏਗੀ।ਇਸ ਕਿਤਾਬ ਵਿੱਚ ਮਹਾਨ ਸਿੱਖ ਧਰਮ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਜਿਵੇਂ ਦਸਤਾਰ ਦਾ ਇਤਿਹਾਸ, ਪੰਜਾਬ ਵਿੱਚ ਸਿੱਖ ਧਰਮ ਦੀ ਦਸਤਾਰ ਦੀ ਮਹੱਤਤਾ, ਦਸਤਾਰ ਦੀ ਲੰਬਾਈ, ਦਸਤਾਰ ਦੇ ਰੰਗ, ਸਿੱਖ ਧਰਮ ਵਿੱਚ ਔਰਤ ਦਾ ਸਤਿਕਾਰ, ਖਾਲਸਾ ਰਾਜ ਦਾ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀਆਂ ਕਾਰਵਾਈਆ,ਸਿੱਖ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਸਿੱਖਾਂ ਦਾ ਯੋਗਦਾਨ, ਦਸਤਾਰ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਵੇਰਵਾ, ਇਕ ਸਿੱਖ ਲੜਕੇ ਦੀ ਇੰਗਲੈਂਡ ਵਿੱਚ ਦਸਤਾਰ ਲਈ ਲੜਾਈ, ਦਸਤਾਰ ਲਈ ਇੰਗਲੈਂਡ ਵਿੱਚ ਰੋਸ, ਦਸਤਾਰ ਦੀ ਸਥਿਤੀ, ਇਟਲੀ ਅਤੇ ਫਰਾਂਸ ਵਿਚ ਦਸਤਾਰ ਦੀ ਸਥਿਤੀ, ਦੁਨੀਆਂ ਭਰ ਵਿੱਚ ਦਸਤਾਰ ਕਰਕੇ ਜਾਣੇ ਜਾਂਦੇ ਸਿੱਖ ਆਦਿ ਵਿਸ਼ਿਆ ਤੇ ਲਿਖੀ ਗਈ ਹੈ।