‘ਤੇ ਹੁਣ ਗੈਂਗਵਾਰ ਦਾ ਸੇਕ ਪੁੱਜਾ ਫਰੀਦਕੋਟ, ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ

10– ਦਵਿੰਦਰ ਕੁਮਾਰ ਦੇਵਾ ਦਾ ਅਣਪਛਾਤਿਆਂ ਵੱਲੋਂ ਕਤਲ –
ਫ਼ਰੀਦਕੋਟ, 8 ਮਈ ( ਜਗਦੀਸ਼ ਬਾਂਬਾ ) ਸਥਾਨਕ ਨੰਦੇਆਣਾ ਗੇਟ ਨਜ਼ਦੀਕ ਸਵੇਰੇ ਦੇ ਸਮੇਂ ਕਰੀਬ ਸਾਢੇ 10 ਕੁ ਵਜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਇੱਥੋਂ ਦੇ ਗੈਂਗਸਟਰ ਦਵਿੰਦਰ ਕੁਮਾਰ ਦੇਵਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੈਂਗਸਟਰ ਦਵਿੰਦਰ ਦੇਵਾ ਸੁਭਾ ਇੱਥੋਂ ਦੇ ਨੰਦੇਆਣਾ ਗੇਟ ਨਜ਼ਦੀਕ ਖੜ•ਾ ਸੀ ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਆਉਣ ਸਾਰ ਦੇਵਾ ਦੇ ਸਾਹਮਣਿਓਂ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਦੇਵਾ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਗੁਰੂ ਗੋਬਿੰਦ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚਾਇਆ ਗਿਆ ਅਤੇ ਇੱਥੇ ਪਹੁੰਚਦਿਆਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਸਥਾਨ ‘ਤੇ ਪੁੱਜੀ ਪੁਲੀਸ ਪਾਰਟੀ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਅਤੇ ਇੱਥੇ ਨਜ਼ਦੀਕ ਇੱਕ ਕੱਪੜਿਆਂ ਵਾਲੀ ਇੱਕ ਦੁਕਾਨ ‘ਤੇ ਜਾ ਕੇ ਸੀਸੀਟੀਵੀ ਕੈਮਰੇ ਰਾਹੀਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ,ਜਿਸ ਦੇ ਜ਼ਰੀਏ ਦੋ ਸ਼ੱਕੀ ਮੋਟਰਸਾਈਕਲ ਸਵਾਰ ਹਮਲਾਵਰਾਂ ਦੀ ਪਹਿਚਾਣ ਕੀਤੀ ਗਈ ਹੈ। ਘਟਨਾ ਸਥਾਨ ਤੋਂ ਪੁਲੀਸ ਨੇ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਦੇ ਖੋਲ• ਵੀ ਬਰਾਮਦ ਕੀਤੇ ਹਨ। ਸੀਨੀਅਰ ਪੁਲੀਸ ਕਪਤਾਨ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਘਟਨਾ ‘ਚ ਮਾਰੇ ਗਏ ਦੇਵਾ ਦੇ ਭਤੀਜੇ ਕੁਲਵਿੰਦਰ ਸਿੰਘ ਦੇ ਬਿਆਨ ਦੇ ਅਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਸਾਜਿਸ਼ ਤਹਿਤ ਕਤਲ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਘਟਨਾ ਤੋਂ ਕੁਝ ਸਮੇਂ ਬਾਅਦ ਇੱਥੋਂ ਦੀ ਮਾਡਰਨ ਜੇਲ• ਵਿੱਚ ਕੈਦੀਆਂ ਤੇ ਹਵਾਲਾਤੀਆਂ ਦਰਮਿਆਨ ਵੀ ਝੜਪ ਹੋ ਗਈ। ਜਿਸ ਤੋਂ ਬਾਅਦ ਜੇਲ• ‘ਚ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤੇ ਗਏ। ਜੇਲ• ‘ਚ ਲੜਾਈ ਦੌਰਾਨ ਜਖਮੀ ਵਿਅਕਤੀਆਂ ਨੂੰ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ। ਸਿਟੀ ਪੁਲੀਸ ਨੇ ਜਖ਼ਮੀ ਹੋਏ ਕੈਦੀਆਂ ਦੀ ਸ਼ਿਕਾਇਤ ਦੇ ਅਧਾਰ ‘ਤੇ ਜੇਲ• ‘ਚ ਨਜ਼ਰਬੰਦ ਅਣਪਛਾਤੇ ਹਵਾਲਾਤੀਆਂ ਖਿਲਾਫ਼ ਵੀ ਫੌਜ਼ਦਾਰੀ ਮੁਕੱਦਮਾ ਦਰਜ ਕਰ ਲਿਆ ਹੈ। ਸੀਨੀਅਰ ਪੁਲੀਸ ਕਪਤਾਨ ਨੇ ਕਿਹਾ ਕਿ ਇਹਨਾ ਦੋਵੇਂ ਘਟਨਾਵਾਂ ਦੀ ਪੁਲੀਸ ਵੱਲੋਂ ਮੁਸ਼ਤੈਦੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਹਨਾ ਇਹਨਾਂ ਦੋਵੇਂ ਘਟਨਾਵਾਂ ਦਾ ਆਪਸ ਵਿੱਚ ਕੋਈ ਸੰਬੰਧ ਨਾ ਹੋਣ ਦੀ ਗੱਲ ਕਹੀ। ਊਧਰ ਦੂਜੇ ਪਾਸੇ ਪੰਜਾਬ ਭਰ ਵਿੱਚ ਦਿਨੋ ਦਿਨ ਵੱਧ ਰਹੇ ਗੈਂਗਵਾਰ ਕਾਰਨ ਸਰੇਆਮ ਗੋਲੀਆ ਚੱਲਣ ਤੋਂ ਆਮ ਲੋਕ ਸਹਿਮੇ ਹੋਏ ਹਨ ।

468 ad

Submit a Comment

Your email address will not be published. Required fields are marked *