ਤੇਜ਼ਾਬ ਹਮਲਾ ਅਤੇ ਬਲਾਤਕਾਰ ਦੇ ਪੀੜਤਾਂ ਨੂੰ ਪੰਜਾਬ ‘ਚ ਮਿਲੇਗਾ ਮੁਫਤ ਇਲਾਜ

ਚੰਡੀਗੜ੍ਹ— ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਨੂੰ ਤੇਜ਼ਾਬ ਹਮਲਾ Tejabਪੀੜਤਾਂ ਅਤੇ  ਬਲਾਤਕਾਰ ਪੀੜਤਾਂ ਨੂੰ ਮੁਫਤ ਇਲਾਜ ਮੁਹੱਈਆ ਕਰਾਉਣਾ ਹੋਵੇਗਾ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਨੂੰ ਇਸ ਨਾਲ ਜੁੜਿਆ ਹੋਇਆ ਨਿਰਦੇਸ਼ ਭੇਜਿਆ ਗਿਆ ਹੈ। ਚਾਹੇ ਉਹ ਕੇਂਦਰ ਵੱਲੋਂ ਸੰਚਾਲਿਤ ਹੋਵੇ ਜਾਂ ਰਾਜ ਸਰਕਾਰ ਵੱਲੋਂ, ਨਿੱਜੀ ਸੰਸਥਾਵਾਂ ਵੱਲੋਂ ਸੰਚਾਲਿਤ ਹਸਪਤਾਲ ਹੋਣ ਜਾਂ ਕਿਸੇ ਵਿਅਕਤੀ ਵੱਲੋਂ। ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਹ ਪੁਲਸ ਨੂੰ ਘਟਨਾ ਦੀ ਜਾਣਕਾਰੀ ਦੇਣ ਤੋਂ ਇਲਾਵਾ ਤੁਰੰਤ ਇਲਾਜ ਮੁਹੱਈਆ ਕਰਾਉਣ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ‘ਤੇ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਕਮ ‘ਚ ਤੇਜ਼ਾਬ ਹਮਲਿਆਂ ਅਤੇ ਬਲਾਤਕਾਰ ਦੇ ਪੀੜਤਾਂ ਨੂੰ ਤੁਰੰਤ ਇਲਾਜ ਤੇ ਮੁੜ ਵਸੇਬਾ ਮੁਹੱਈਆ ਕਰਾਉਣ ਦੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਬੁਲਾਰੇ ਨੇ ਕਿਹਾ ਕਿ ਸਾਰੇ ਸਿਵਿਲ ਸਰਜਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਜ਼ਿਲਿਆਂ ‘ਚ ਇਨਾਂ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਪ੍ਰਮੁੱਖ ਸਕੱਤਰ (ਸਿਹਤ) ਨੂੰ ਨਿਪਟਾਰਣ ਰਿਪੋਰਟ ਦੇਣ।

468 ad