ਤੁਸੀਂ ਆਪਣੇ ਹੱਕਾਂ ਲਈ ਖੜੇ ਹੋਵੋ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ…ਕੈਲੇਫੋਰਨੀਆਂ ਦੇ ਗੁਰਦੁਆਰਾ ਸਾਹਿਬਾਨ ਅਤੇ ਪੰਥਕ ਜਥੇਬੰਦੀਆਂ

ਸਿਕੰਦਰ ਮਲੂਕਾ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ

12283070_10203551368064056_1264790955_n
ਫਰੀਮਾਂਟ (ਕੈਲੇਫੋਰਨੀਆ) ਸਟਾਕਟਨ ਕੈਲੇਫੋਰਨੀਆ ਵਿੱਚ ਕੈਲੇਫੋਰਨੀਆ ਦੇ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਪੰਥਕ ਜਥੇਬੰਦੀਆਂ ਦੀ ਸ਼ਨਿਚਰਵਾਰ ਨੂੰ ਹੋਈ ਮੀਟਿੰਗ ਵਿੱਚ 10 ਨਵੰਬਰ 2015 ਨੂੰ ਚੱਬਾ ਵਿੱਚ ਹੋਏ ਸਰਬੱਤ ਖਾਲਸਾ ਵਿੱਚ ਪਾਸ ਕੀਤੇ ਗਏ ਮਤਿਆਂ ਨੂੰ ਸਰਬ ਸੰਮਤੀ ਪ੍ਰਵਾਨ ਕਰਦਿਆਂ ਲਾਗੂ ਕਰਨ ਤੇ ਵਿਚਾਰਾਂ ਕੀਤੀਆਂ ਗਈਆਂ।
ਇਸ ਮੀਟਿੰਗ ਵਿੱਚ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਥੱਪੜ ਮਾਰਨ ਵਾਲੇ ਭਾਈ ਜਰਨੈਲ ਸਿੰਘ ਖਾਲਸਾ ਦੇ ਉੱਦਮ ਦੀ ਸ਼ਲਾਘਾ ਕੀਤੀ ਗਈ ਅਤੇ ਮਲੂਕੇ ਦੀ ਗੁੰਡਾ ਬ੍ਰਿਗੇਡ ਵਲੋਂ ਖਾਲਸਾ ਦੀ ਕੀਤੀ ਕੁੱਟਮਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਪੰਜਾਬ ਪੁਲੀਸ ਤੋਂ ਮੰਗ ਕੀਤੀ ਗਈ ਕਿ ਮਲੂਕੇ ਦੀ ਬ੍ਰਿਗੇਡ ਵਲੋਂ ਭਾਈ ਜਰਨੈਲ ਸਿੰਘ ਖਾਲਸਾ ਤੇ ਜਾਨੀ ਹਮਲਾ ਕਰਨ ਸਦਕਾ ਸਿਕੰਦਰ ਸਿੰਘ ਮਲੂਕਾ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਇਥੇ ਭਾਈ ਗੁਰਮੀਤ ਸਿੰਘ ਖਾਲਸਾ ਨੇ ਪੰਜਾਬ ਦੇ ਸਿੱਖਾਂ ਨੂੰ ਵੀਡੀਓ ਰਾਹੀਂ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਤੁਹਾਡੇ ਹਰ ਦਰਦ ਨੂੰ ਦਿਲੋਂ ਮਹਿਸੂਸ ਕਰਦੇ ਹਾਂ ਅਤੇ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਬੱਤ ਖਾਲਸਾ ਦੌਰਾਨ ਨਿਯੁਕਤ ਕੀਤੇ ਸਿੰਘ ਸਾਹਿਬਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਬਾਕੀ ਸਿੰਘਾਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ। ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਿੰਘਾਂ ਉਪਰ ਢਾਹੇ ਜਾ ਰਹੇ ਜ਼ੁਲਮਾਂ ਨੂੰ ਬੰਦ ਕੀਤਾ ਜਾਵੇ।
ਗੁਰਮੀਤ ਸਿੰਘ ਖਾਲਸਾ ਨੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਜਿਸ ਤਰ੍ਹਾਂ ਭਾਈ ਜਰਨੈਲ ਸਿੰਘ ਖਾਲਸਾ ਨੇ ਇੱਕ ਮੰਤਰੀ ਦੇ ਥੱਪੜ ਮਾਰ ਕੇ ਤੁਹਾਡੇ ਉੱਠਣ ਦਾ ਸਬੂਤ ਦਿੱਤਾ ਹੈ, ਅਸੀਂ ਤੁਹਾਨੂੰ ਯਕੀਨ ਦੁਆਉਣਾ ਚਾਹੁੰਦੇ ਹਾਂ ਕਿ ਬਾਹਰ ਦਾ ਸਿੱਖਾਂ ਤੁਹਾਡੇ ਨਾਲ ਹੈ। ਅਸੀਂ ਪੰਜਾਬ ਦੇ ਹਰ ਵਸਨੀਕ ਨੂੰ ਤੰਦਰੁਸਤ, ਪੜਿਆ ਲਿਖਿਆ ਅਤੇ ਸੁੱਖੀ ਵੇਖਣਾ ਚਾਹੁੰਦੇ ਹਾਂ। ਇਸ ਵੀਡੀਓ ਸੁਨੇਹੇ ਵਿੱਚ ਭਾਈ ਗੁਰਮੀਤ ਸਿੰਘ ਖਾਲਸਾ ਨੇ ਕਿਹਾ ਕਿ ਬੜੇ ਸ਼ਰਾਰਤੀ ਢੰਗ ਨਾਲ ਪੰਜਾਬ ਵਿੱਚ ਬਾਦਲਾਂ ਨੇ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਇਨ੍ਹਾਂ ਦਾ ਡੱਟ ਕੇ ਵਿਰੋਧ ਕਰੋ। ਖਾਲਸਾ ਨੇ ਕਿਹਾ ਕਿ ਅਸੀਂ ਤੁਹਾਨੂੰ ਯਕੀਨ ਦੁਆਉਣਾ ਚਾਹੁੰਦੇ ਹਾਂ ਕਿ ਅਸੀਂ ਇਨ੍ਹਾਂ ਦਾ ਕੋਈ ਵੀ ਨੁਮਾਇੰਦਾ ਬਾਹਰਲੇ ਦੇਸ਼ਾਂ ਵਿੱਚ ਸਟੇਜਾਂ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ।
ਗੁਰਮੀਤ ਸਿੰਘ ਖਾਲਸਾ ਨੇ ਕਿਹਾ ਕਿ ਆਪ ਜੀ ਨੂੰ ਪੰਜਾਬ ਬੰਦ ਲਈ ਵੀ ਬੇਨਤੀ ਕੀਤੀ ਜਾ ਰਹੀ ਹੈ। ਅਸੀਂ ਸਮਝਦੇ ਹਾਂ ਕਿ ਇਸ ਨਾਲ ਤੁਹਾਡਾ ਨੁਕਸਾਨ ਵੀ ਹੁੰਦਾ ਹੈ ਪਰ ਜਿਸ ਤਰ੍ਹਾਂ ਬਾਦਲਾਂ ਨੇ ਪੰਜਾਬ ਦਾ ਮਹੌਲ ਵਿਗਾੜਿਆ ਹੋਇਆ ਹੈ, ਅਜਿਹੇ ਬੰਦਾਂ ਤੋਂ ਬਿਨ੍ਹਾਂ ਸਿੱਖਾਂ ਕੋਲ ਚਾਰਾ ਵੀ ਕੀ ਹੈ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਹੱਕਾਂ ਲਈ ਖੜੇ ਹੋਵੋ ਤੇ ਬਾਹਰ ਦਾ ਸਿੱਖ ਤੁਹਾਡੇ ਨਾਲ ਹਰ ਸਮ੍ਹੇਂ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵੇਗਾ।
ਸੁਖਬੀਰ ਬਾਦਲ ਵਲੋਂ ਪਿਛਲੇ ਦਿਨਾਂ ਦੌਰਾਨ ਉਗਲ੍ਹੀ ਗਈ ਜ਼ਹਿਰ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਾਦਲਾਂ ਦੀ ਬਠਿੰਡੇ ਵਿੱਚ ਰੱਖੀ ਗਈ ਰੈਲੀ ਵਿੱਚ ਸੌਦਾ ਸਾਧ ਦਾ ਸਹਿਯੋਗ ਹੈ। ਇਸ ਰੈਲੀ ਨੂੰ ਫੇਲ੍ਹ ਕਰਨ ਲਈ ਸਮੂਹ ਪੰਜਾਬੀ ਇਸ ਰੈਲੀ ਦਾ ਬਾਈਕਾਟ ਕਰਨ।
ਬੇਨਤੀ ਕਰਤਾ;- ਦਲਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਖਾਲਸਾ, ਜੌਹਨ ਸਿੰਘ ਗਿੱਲ, ਭਾਈ ਰਾਮ ਸਿੰਘ, ਤਰਸੇਮ ਸਿੰਘ ਖਾਲਸਾ ਟੁਲੈਰੀ, ਸੁਖਦੇਵ ਸਿੰਘ ਬੈਣੀਵਾਲ, ਪ੍ਰੀਤਮ ਸਿੰਘ ਜੋਗਾਨੰਗਲ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਜੰਡੀ, ਡਾæ ਗੁਰਤੇਜ ਸਿੰਘ ਚੀਮਾ, ਹਰਪ੍ਰੀਤ ਸਿੰਘ ਫਰਿਜਨੋ, ਗੁਰਚਰਨ ਸਿੰਘ ਢਿਲੋਂ ਬੇਕਰਸਫੀਲਡ, ਰੇਸ਼ਮ ਸਿੰਘ ਬੇਕਰਸਫੀਲਡ, ਜਥੇਦਾਰ ਜਸਪ੍ਰੀਤ ਸਿੰਘ ਕੈਲੇਫੋਰਨੀਆਂ ਗਤਕਾ ਦਲ, ਬਲਵਿੰਦਰਪਾਲ ਸਿੰਘ ਖਾਲਸਾ, ਜਸਦੀਪ ਸਿੰਘ ਫਰੀਮਾਂਟ, ਈਸ਼ਰ ਸਿੰਘ, ਕਰਮਜੀਤ ਸਿੰਘ ਸੈਕਰਾਮੈਂਟੋ, ਜਸਵਿੰਦਰ ਸਿੰਘ ਯੂਬਾ ਸਿਟੀ, ਹਰਮਿੰਦਰ ਸਿੰਘ ਸਮਾਣਾ, ਗੁਲਭਿੰਦਰ ਸਿੰਘ, ਕੁਲਜੀਤ ਸਿੰਘ ਨਿੱਝਰ, ਗੁਰਦੀਪ ਸਿੰਘ ਡਲੇਨੋ, ਜਗਤਾਰ ਸਿੰਘ ਫਰਿਜਨੋ, ਰਾਜਵਿੰਦਰ ਸਿੰਘ, ਬਲਵਿੰਦਰ ਸਿੰਘ ਬੁੱਟਰ, ਹਰਪਾਲ ਸਿੰਘ ਭਿੰਡਰ, ਬਲਜੀਤ ਸਿੰਘ ਸਟਾਕਟਨ, ਸੁਰਿੰਦਰ ਸਿੰਘ ਗਿੱਲ, ਰਾਜਵਿੰਦਰਪਾਲ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਪ੍ਰਭਦੀਪ ਸਿੰਘ, ਜਸਵਿੰਦਰ ਸਿੰਘ, ਘੁੰਮਣ ਸਾਹਿਬ
468 ad

Submit a Comment

Your email address will not be published. Required fields are marked *