ਤਿੰਨ ਦੇਸ਼ਾਂ ਵਿਚਾਲੇ ਹੋਣ ਵਾਲੇ ਸੰਮੇਲਨ ਦੀ ਮੇਜ਼ਬਾਨੀ ਕਰਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ

15ਓਟਾਵਾ, 4 ਮਈ ( ਪੀ ਡੀ ਬੇਉਰੋ ) ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਾਲੇ ਹੋਣ ਵਾਲੇ ‘ਐਮੀਗੋਸ ਸੰਮੇਲਨ’ ਦੀ ਮੇਜ਼ਬਾਨੀ ਇਸ ਸਾਲ ਕੈਨੇਡਾ ਵਲੋਂ ਕੀਤੀ ਜਾਵੇਗੀ ਅਤੇ ਇਸ ਬਾਰੇ ਰਸਮੀ ਤਾਰੀਕ ਦਾ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ ਜਾ ਸਕਦਾ ਹੈ। ਹਰ ਸਾਲ ਹੋਣ ਵਾਲੇ ਇਸ ਸੰਮੇਲਨ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ, ਅਮਰੀਕਾ ਦੇ ਰਾਸ਼ਟਰਪਤੀ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਭਾਗ ਲੈਂਦੇ ਹਨ। ਸੂਤਰਾਂ ਮੁਤਾਬਕ ਇਹ ਸੰਮੇਲਨ ਇਸ ਸਾਲ ਜੂਨ ਮਹੀਨੇ ਓਟਾਵਾ ‘ਚ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਟਰੂਡੋ ਆਪਣੀ ਸਰਕਾਰ ਦੀਆਂ ਪਿਛਲੇ ਛੇ ਮਹੀਨਿਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਣਗੇ ਅਤੇ ਇਸੇ ਦੌਰਾਨ ਉਹ ਇਸ ਸੰਮੇਲਨ ਦੀ ਤਾਰੀਕ ਬਾਰੇ ਘੋਸ਼ਣਾ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਕੈਨੇਡਾ ਵਲੋਂ ‘ਐਮੀਗੋਸ ਸੰਮੇਲਨ’ ਦੀ ਮੇਜ਼ਬਾਨੀ ਕੀਤੀ ਜਾਣੀ ਸੀ ਪਰ ਕੈਨੇਡਾ ਅਤੇ ਮੈਕਸੀਕੋ ਵਿਚਕਾਰ ਚੱਲੇ ਰਹੇ ਵੀਜ਼ਾ ਵਿਵਾਦ ਕਾਰਨ ਅਜਿਹਾ ਨਹੀਂ ਹੋ ਸਕਿਆ।

468 ad

Submit a Comment

Your email address will not be published. Required fields are marked *